04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪਿੰਡ ਭੌਰਲਾ ਦਾ ਖੇਡ ਮੇਲਾ ਧੂਮ ਧਮੱਕੇ ਨਾਲ ਸ਼ੁਰੂ, ਕਬੱਡੀ 30 ਕਿੱਲੋ ਕਬੱਡੀ 35 ਕਿਲੋਂ ਦੇ ਮੁਕਾਬਲੇ ਕਰਵਾਏ

ਬੀਜਾ, 3 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਪਿੰਡ ਭੌਰਲਾ ਵਿਖੇ ਸਮੂਹ ਨਿਵਾਸੀਆਂ ਤੇ ਐਨ. ਆਰ.

ਅਜੀਤ ਡੈਸਕ 04-09-2026
ਬੀਜਾ, 3 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਪਿੰਡ ਭੌਰਲਾ ਵਿਖੇ ਸਮੂਹ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮ ਧਮਾਕੇ ਨਾਲ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋਂ ਬਾਬਾ ਲਾਲ ਸਿੰਘ 81ਵਾਂ ਯਾਦਗਾਰੀ ਕਬੱਡੀ ਟੂਰਨਾਮੈਂਟ ਦਿਨ ਬੁੱਧਵਾਰ ਨੂੰ ਸ਼ੁਰੂ ਹੋ ਚੁੱਕਿਆ। ਇਸ ਸਮੇਂ ਇਹ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ। ਇਸ ਉਪਰੰਤ ਖੇਡ ਮੇਲੇ ਨੂੰ ਪਤਵੰਤਿਆਂ ਵੱਲੋਂ ਉਦਘਾਟਨ ਕਰਕੇ ਸੁਰੂ ਕਰਵਾਇਆ ਗਿਆ। ਇਸ ਸਮੇਂ ਉਸ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਨੀ ਮਠਾੜੂ ਨੇ ਦੱਸਿਆ ਕਿ ਪਿੰਡ ਭੌਰਲਾ ਦਾ ਖੇਡ ਮੇਲਾ ਅੱਜ ਧੂਮ ਧਮੱਕੇ ਨਾਲ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਵਿੱਚ ਅੱਜ ਦੇ ਪਹਿਲੇ ਮੁਕਾਬਲੇ ਕਬੱਡੀ 30 ਕਿੱਲੋ ਵਿੱਚ ਜੱਸੜਾ ਤੇ ਉਭੋਗੀਵਾਲੀ ਮੁਕਾਬਲਾ ਖੇਡਿਆ ਗਿਆ। ਕਬੱਡੀ 35 ਕਿੱਲੋ ਨੱਥੂ ਮਾਜਰਾ ਨੰਦਗੜ੍ਹ ਸਾਹਨੇਵਾਲ ਵਿਚਕਾਰ ਖੇਡਿਆ ਗਿਆ। ਬਾਡੀ ਖੇਡ ਮੇਲੇ ਦਾ ਉਦਘਾਟਨ ਸਰਪੰਚ ਬੀਬੀ ਚਰਨਜੀਤ ਕੌਰ ਦੇ ਪਤੀ ਸਾਬਕਾ ਸਰਪੰਚ ਪਰਗਟ ਸਿੰਘ, ਇਲਾਕੇ ਦੇ ਨਾਮਵਰ ਸ਼ਖਸੀਅਤ ਪ੍ਰੇਮ ਸਿੰਘ ਮਠਾੜੂ, ਪਰਗਟ ਸਿੰਘ, ਗੁਰਦੀਪ ਸਿੰਘ, ਸਰਜੀਤ ਸਿੰਘ, ਸਾਬਕਾ ਸਰਪੰਚ ਹਲਵਿੰਦਰ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਆਦਿ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੀਤ ਢਿੱਲੋ, ਜਗਜੋਤ ਸਿੰਘ ਢਿੱਲੋਂ, ਹਨੀ ਢਿੱਲੋ, ਅੰਮ੍ਰਿਤ ਪਾਲ ਸਿੰਘ ਮਠਾੜੂ ਹੈਡ ਕੈਸ਼ੀਅਰ, ਹਰਕੋਮਲਪ੍ਰੀਤ ਸਿੰਘ, ਰਵੀ ਸਿੱਖ, ਮਨਜਿੰਦਰ ਸਿੰਘ ਮੈਂਟੀ, ਰਾਜਦੀਪ ਸਿੰਘ, ਹੈਰੀ ਕੰਗ, ਗੁਰਜੀਤ ਸਿੰਘ, ਯਾਦਵਿੰਦਰ ਸਿੰਘ ਕਾਲਾ, ਗੁਰਿੰਦਰ ਸਿੰਘ ਢਿੱਲੋਂ ਜਰਨਲ ਸਕੱਤਰ, ਸੁਖਵਿੰਦਰ ਸਿੰਘ ਢਿੱਲੋ, ਕਰਨੈਲ ਸਿੰਘ ਢਿੱਲੋਂ, ਬਲਵਿੰਦਰ ਸਿੰਘ ਢਿੱਲੋ, ਰਣਧੀਰ ਸਿੰਘ, ਜਸ ਮਨ ਸਿੰਘ ਢਿੱਲੋਂ, ਗੁਰਸਿਮਰਨਜੋਤ ਸਿੰਘ, ਨਵਜੋਤ ਸਿੰਘ, ਹਨੀ ਸਿੰਘ, ਨਵਜੋਤ ਸਿੰਘ ਨੂੰ ਕੰਡਾ ਇੰਚਾਰਜ, ਪਰਮਜੀਤ ਪੰਮਾ, ਕਰਨੈਲ ਸਿੰਘ, ਸਾਬਕਾ ਸਰਪੰਚ ਪਰਗਟ ਸਿੰਘ, ਗੁਰਦੀਪ ਸਿੰਘ ਢਿੱਲੋਂ, ਕਰਨਵੀਰ ਸਿੰਘ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਹਰਪ੍ਰੀਤ ਕੌਰ, ਕਾਤੋਂ ਰਾਣੀ ਆਦਿ ਸਮੇਤ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਹੱਕਾਂ ਦੀ ਗੱਲ ਕੀਤੀ– ਜਗਦੀਪ ਸਿੰਘ ਲਹਿਲ, ਗੁਰਦੀਪ ਸਿੰਘ ਅੜੈ੍ਚ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਲਿਆਂ ’ ਚੋਂ ਸ਼ੇਰ - ਏ - ਪੰਜਾਬ ਅਕੈਡਮੀ ਚਕਰ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।