06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਿਜਲੀ ਦੀ ਮਾੜੀ ਸਪਲਾਈ ਸੰਬੰਧੀ ਘੁਡਾਣੀ ਕਲਾਂ ਦੇ ਕਿਸਾਨਾਂ ਦਾ ਵਫਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਿਆ

ਰਾੜਾ ਸਾਹਿਬ, 5 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)–ਟਿਊਬਵੈੱਲਾਂ ’ਤੇ ਬਿਜਲੀ ਦੀ ਮਾੜੀ ਸਪਲਾਈ ਅਤੇ ਲੱਗ ਰਹੇ ਵੱਡੇ ਵੱਡੇ ਕੱਟਾਂ ਤੋਂ ਪ੍ਰੇਸ਼ਾਨ ਅੱਜ ਬਿਲਾਸਪੁਰ ਗਰਿੱਡ ਤੇ ਪਿੰਡ ਘੁਡਾਣੀ ਕਲਾਂ ਦੇ ਕਿਸਾਨਾਂ ਵਫਦ ਵਲੋਂ ਮਿਲ ਕੇ ਚਰਨਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਅਧਿਕਾਰੀਆਂ ਗੱਲ ਕਰਦਿਆਂ ਕਿਹਾ ਕਿ ਮੰਗ ਪੱਤਰ ਨੂੰ ਅੱਗੇ ਭੇਜ ਦਿੱਤਾ ਜਾਵੇਗਾ ਅਤੇ ਅਸੀਂ ਵੀ ਸਾਡੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੂਰੀ ਸਪਲਾਈ ਨਾ ਮਿਲਣ ਤੇ ਲੱਗ ਰਹੇ ਵੱਡੇ ਵੱਡੇ ਕੱਟਾਂ ਨੂੰ ਖ਼ਤਮ ਕਰਨ ਲਈ ਗੱਲ ਕਰ ਰਹੇ ਹਾਂ।

ਅਜੀਤ ਡੈਸਕ 06-09-2026
ਰਾੜਾ ਸਾਹਿਬ, 5 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)–ਟਿਊਬਵੈੱਲਾਂ ’ਤੇ ਬਿਜਲੀ ਦੀ ਮਾੜੀ ਸਪਲਾਈ ਅਤੇ ਲੱਗ ਰਹੇ ਵੱਡੇ ਵੱਡੇ ਕੱਟਾਂ ਤੋਂ ਪ੍ਰੇਸ਼ਾਨ ਅੱਜ ਬਿਲਾਸਪੁਰ ਗਰਿੱਡ ਤੇ ਪਿੰਡ ਘੁਡਾਣੀ ਕਲਾਂ ਦੇ ਕਿਸਾਨਾਂ ਵਫਦ ਵਲੋਂ ਮਿਲ ਕੇ ਚਰਨਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਅਧਿਕਾਰੀਆਂ ਗੱਲ ਕਰਦਿਆਂ ਕਿਹਾ ਕਿ ਮੰਗ ਪੱਤਰ ਨੂੰ ਅੱਗੇ ਭੇਜ ਦਿੱਤਾ ਜਾਵੇਗਾ ਅਤੇ ਅਸੀਂ ਵੀ ਸਾਡੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੂਰੀ ਸਪਲਾਈ ਨਾ ਮਿਲਣ ਤੇ ਲੱਗ ਰਹੇ ਵੱਡੇ ਵੱਡੇ ਕੱਟਾਂ ਨੂੰ ਖ਼ਤਮ ਕਰਨ ਲਈ ਗੱਲ ਕਰ ਰਹੇ ਹਾਂ। ਆਗੂਆਂ ਮੰਗ ਕੀਤੀ ਕਿ ਮੋਟਰਾਂ ਤੇ ਬਿਜਲੀ ਸਪਲਾਈ ਨਿਰਵਿਘਨ ਅੱਠ ਘੰਟੇ ਦਿੱਤੀ ਜਾਵੇ, ਸਪਲਾਈ ਵੇਲੇ ਕੱਟ ਲਾਉਣੇ ਬੰਦ ਕੀਤੇ ਜਾਣ, ਮੋਟਰਾਂ ਦੇ ਲੋਡ ਵਧਾਉਣ ਤੇ ਫ਼ੀਸ ਖਤਮ ਕੀਤੀ ਜਾਵੇ ਤਾਂ ਜੋ ਮੋਟਰਾਂ ਵੱਡੀਆਂ ਕੀਤੀਆਂ ਜਾਣ। ਇਸ ਸਮੇਂ ਸੁਦਾਗਰ ਸਿੰਘ ਘੁਡਾਣੀ ਕਿਹਾ ਕਿ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਸਾਡੇ ਕੋਲ ਬਿਜਲੀ ਸਪਲਾਈ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ ਪਰ ਹੁਣ ਕਿਸਾਨ ਜਨਰੇਟਰ ਚਲਾਉਣ ਲਈ ਮਜਬੂਰ ਹੋ ਰਹੇ ਹਨ ਕਿਸਾਨਾਂ ਨੂੰ ਪੂਰੀ ਸਪਲਾਈ ਦਿੱਤੀ ਜਾਵੇ ਨਹੀਂ ਕਿਸਾਨ ਮਜਬੂਰ ਹੋ ਕੇ ਸੰਘਰਸ਼ ਦੇ ਰਾਹ ਪੈਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਪਰਮਜੀਤ ਸਿੰਘ ਬਿਲਾਸਪੁਰ, ਮੋਹਨ ਸਿੰਘ, ਅਮਰੀਕ ਸਿੰਘ ਬਿਲਾਸਪੁਰ, ਸ਼ਿੰਦਰ ਸਿੰਘ, ਬਹਾਦਰ ਸਿੰਘ, ਦਰਸ਼ਨ ਸਿੰਘ, ਹਰਜੀਤ ਸਿੰਘ, ਭਲਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਿਲ ਸਨ।
ਪਿਛਲੀ ਖ਼ਬਰ ਖ਼ਰਾਬ ਮੌਸਮ ’ਚ ਵੀ ਕਿਸਾਨ ਪੂਰੇ ਸਿਦਕ ਨਾਲ ਚੰਡੀਗੜ੍ਹ ਮੋਰਚੇ ਵਿਚ ਡਟੇ ਰਹੇ-ਢੀਂਡਸਾ ਬੀ.ਕੇ.ਯੂ. ਲੱਖੋਵਾਲ ਦੇ ਸੂਬਾ ਪ੍ਰ... ਅਗਲੀ ਖ਼ਬਰ ਦ੍ਰਿਸ਼ਟੀ ਸਕੂਲ ਨਾਰੰਗਵਾਲ ਵਿਖੇ ਅਧਿਆਪਕ ਦਿਵਸ ਦੇ ਸੰਬੰਧ ਵਿਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।