20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਿਜਲੀ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ

ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਇਲਾਕੇ ਦੀਆਂ ਵੱਖ ਵੱਖ ਯੂਨੀਅਨਾਂ ਵਲੋਂ ਬਿਜਲੀ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਗੁਰਸੇਵਕ ਸਿੰਘ ਮੋਹੀ ਪ੍ਰਧਾਨਗੀ ਹੇਠ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿਚ ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ, ਟੈਕਨੀਕਲ ਸਰਵਿਸਿਜ਼ ਯੂਨੀਅਨ, ਜਲ ਸਪਲਾਈ ਫ਼ੀਲਡ ਵਰਕਰ ਯੂਨੀਅਨ, ਜਰਨਲ ਮਜ਼ਦੂਰ ਯੂਨੀਅਨ, ਟਰੇਡ ਯੂਨੀਅਨ ਕੌਂਸਲ, ਮਜ਼ਦੂਰ ਯੂਨੀਅਨ ਖੰਨਾ, ਆਸ਼ਾ ਵਰਕਰ ਯੂਨੀਅਨ, ਪਾਵਰਕਾਮ ਪੈਨਸ਼ਨਰਜ਼ ਟਰਾਂਸਕੋ ਯੂਨੀਅਨ ਏਟਕ, ਐੱਸ.

ਅਜੀਤ ਡੈਸਕ 20-09-2026
ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਇਲਾਕੇ ਦੀਆਂ ਵੱਖ ਵੱਖ ਯੂਨੀਅਨਾਂ ਵਲੋਂ ਬਿਜਲੀ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਗੁਰਸੇਵਕ ਸਿੰਘ ਮੋਹੀ ਪ੍ਰਧਾਨਗੀ ਹੇਠ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿਚ ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ, ਟੈਕਨੀਕਲ ਸਰਵਿਸਿਜ਼ ਯੂਨੀਅਨ, ਜਲ ਸਪਲਾਈ ਫ਼ੀਲਡ ਵਰਕਰ ਯੂਨੀਅਨ, ਜਰਨਲ ਮਜ਼ਦੂਰ ਯੂਨੀਅਨ, ਟਰੇਡ ਯੂਨੀਅਨ ਕੌਂਸਲ, ਮਜ਼ਦੂਰ ਯੂਨੀਅਨ ਖੰਨਾ, ਆਸ਼ਾ ਵਰਕਰ ਯੂਨੀਅਨ, ਪਾਵਰਕਾਮ ਪੈਨਸ਼ਨਰਜ਼ ਟਰਾਂਸਕੋ ਯੂਨੀਅਨ ਏਟਕ, ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੈਨਸ਼ਨਰ ਐਸੋਸੀਏਸ਼ਨ, ਪੰਜਾਬ ਸਰਕਾਰ ਪੈਨਸ਼ਨ ਯੂਨੀਅਨ, ਮਿਉਂਸੀਪਲ ਵੈੱਲਫੇਅਰ ਸੁਸਾਇਟੀ ਆਦਿ ਇੱਕ ਦਰਜਨ ਤੋਂ ਵੱਧ ਯੂਨੀਅਨਾਂ ਨੇ ਸਾਂਝੀ ਤਾਲਮੇਲ ਕਮੇਟੀ, ਮੁਲਾਜ਼ਮ ਅਤੇ ਪੈਨਸ਼ਨਰ ਸਾਝਾ ਫ਼ਰੰਟ ਪੰਜਾਬ ਵਲੋਂ ਐਲਾਨੇ ਗਏ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਰੋਸ ਧਰਨਾ ਕੀਤਾ। ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਕੇ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਹਰਜਿੰਦਰ ਸਿੰਘ, ਦਲਵਾਰਾ ਸਿੰਘ, ਵਿਧੀ ਚੰਦ, ਜਸਵੰਤ ਰਾਏ, ਜਗਦੇਵ ਸਿੰਘ, ਮੋਹਨ ਸਿੰਘ, ਸ਼ੰਭੂ, ਮੁਕੇਸ਼ ਕੁਮਾਰ, ਰਾਜਵੀਰ ਸਿੰਘ, ਬੂਟਾ ਸਿੰਘ, ਮਨਪ੍ਰੀਤ ਕੌਰ, ਭਜਨੋ ਦੇਵੀ, ਬਲਵੀਰ ਰਾਏ, ਚੰਦ ਸਿੰਘ ਰਸੂਲੜਾ, ਜਸਵਿੰਦਰ ਸਿੰਘ, ਤਰਸੇਮ ਲਾਲ ਦੋਰਾਹਾ , ਮਲਕੀਤ ਸਿੰਘ ਹਰਿਓਂ, ਕਾਮਰੇਡ ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਵਿਪਨ ਕੁਮਾਰ, ਸੁਦਾਗਰ ਸਿੰਘ ਘੁਡਾਣੀ, ਜਸਵੀਰ ਸਿੰਘ ਅਸਗਰੀਪੁਰ ਤੋਂ ਇਲਾਵਾ ਸਰਕਲ ਅਤੇ ਪੰਜਾਬ ਕਮੇਟੀ ਦੇ ਆਗੂਆਂ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਇੰਦਰਜੀਤ ਸਿੰਘ ਅਕਾਲ, ਹਰਬੰਸ ਸਿੰਘ ਦੋਬੁਰਜੀ, ਰਾਜਿੰਦਰ ਸਿੰਘ ਗੋਬਿੰਦਗੜ੍ਹ, ਬਲਜੀਤ ਸਿੰਘ ਖੱਟੜਾ, ਸੁਰਜੀਤ ਸਿੰਘ ਦੋਰਾਹਾ, ਜਗਜੀਤ ਸਿੰਘ, ਬਲਜੀਤ ਸਿੰਘ ਸਲਾਣਾ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਭਾਵੇਂ ਸੂਬਾ ਕਮੇਟੀਆਂ ਨੂੰ ਪਿਛਲੇ ਸਮੇਂ ਵਿਚ ਮੀਟਿੰਗ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰ ਦੀਆਂ ਯੂਨੀਅਨ ਨਾਲ ਟਕਰਾਓ ਦੇ ਰਸਤੇ ਨੂੰ ਬਲ ਛੱਲ ਦੀ ਨੀਤੀ ਦਾ ਤਹਿਤ ਸਿਰਫ਼ 8 ਫੀਸਦੀ ਡੀ . ਏ. ਦੇ ਕੇ ਸੰਘਰਸ਼ ਨੂੰ ਮੱਠਾ ਕਰਨ ਬਾਰੇ ਗੋਦਾ ਗੁੰਦੀਆ ਸਨ। ਪ੍ਰੰਤੂ ਸੂਬਾ ਕਮੇਟੀਆਂ ਨੇ ਸੰਘਰਸ਼ ਨੂੰ ਚਾਲੂ ਰੱਖਦੇ ਹੋਏ ਸਰਕਾਰ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਨ ਐਲਾਨ ਕੀਤਾ। ਜਦੋਂ ਤੱਕ ਪੰਜਾਬ ਸਰਕਾਰ ਮੁਲਾਜ਼ਮ ਪੈਨਸ਼ਨਰਾਂ ਅਤੇ ਹੋਰ ਸੰਘਰਸ਼ੀ ਕਾਮਿਆਂ ਦੀਆਂ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ 17.7.20 ਦਾ ਪੱਤਰ ਰੱਦ ਕਰਾਉਣਾ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਾਉਣਾ ਕੱਚੇ ਕਾਮਿਆਂ ਨੂੰ ਪੱਕੇ ਕਰਾਉਣਾ 35400 ਸਕੇਲ ਲਾਗੂ ਕਰਾਉਣਾ 2020 ਤੋਂ ਬਾਅਦ ਭਰਤੀ ਮੁਲਾਜ਼ਮ ਤੇ ਪੰਜਾਬ ਦੇ ਸਕੇਲ ਲਾਗੂ ਕਰਾਉਣ ਆਦਿ ਮੰਗਾਂ ਨੂੰ ਪੰਜਾਬ ਸਰਕਾਰ ਲਾਗੂ ਨਹੀਂ ਕਰਦੀ ਅਤੇ ਮੰਗ ਪੱਤਰ ਵਿਚ ਦਰਜ ਮੰਗਾਂ ਨੂੰ ਨਹੀਂ ਮੰਨਦੀ, ਓਨੀ ਦੇਰ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਸਮੂਹ ਸਾਥੀਆਂ ਨੂੰ ਅਪੀਲ ਕੀਤੀ ਕਿ 10 ਅਕਤੂਬਰ 2026 ਦੇ ਵਿਸ਼ਾਲ ਧਰਨੇ ਵਿਚ ਪਹੁੰਚਣ ਲਈ ਪੂਰਾ ਤਾਣ ਲਗਾਉਣ ਲਈ ਸਿਰਤੋੜ ਯਤਨ ਕਰਨ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਗਦੇਵ ਸਿੰਘ ਖੰਨਾ ਨੇ ਨਿਭਾਈ।
ਪਿਛਲੀ ਖ਼ਬਰ ਜੇ ਮੁੱਖ ਮੰਤਰੀ ਕਿਸਾਨਾਂ ਦੇ ‘ਮਿੱਤਰ ਕੀੜੇ’ ਹਨ ਤਾਂ ਪਰਾਲੀ ਦੇ ਪਰਚੇ ਰੱਦ ਕਰ ਕੇ ਪ੍ਰਤੀ ਏਕੜ 3,000 ਰੁਪਏ ਸਿੱਧੀ ਸਬਸਿ... ਅਗਲੀ ਖ਼ਬਰ ਗੁਰਦੇਵ ਸਿੰਘ ਨਮਿਤ ਪਾਠ ਦਾ ਭੋਗ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।