13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦਾ 12 ਦਿਨਾਂ ਵਿੱਦਿਅਕ ਟੂਰ ਲਗਾਇਆ

ਜਗਰਾਉਂ, 12 ਅਕਤੂਬਰ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ 12 ਦਿਨਾਂ ਵਿਦਿਅਕ ਟੂਰ ਲਗਾਇਆ। ਟੂਰ ਦੌਰਾਨ ਵਿਦਿਆਰਥੀਆਂ ਨੂੰ ਦੱਖਣੀ ਭਾਰਤ ਦੇ ਰਾਜ ਕੇਰਲਾ ਵਿਖੇ ਪ੍ਰਸਿੱਧ ਸਥਾਨਾਂ ਕੋਚੀਨ, ਅਲੈਪੀ, ਤ੍ਰਿਵੇਂਦਰਮ, ਕੋਵਲਮ ਤੇ ਕੰਨਿਆਕੁਮਾਰੀ ਵਿਖੇ ਲਿਜਾਇਆ।

ਅਜੀਤ ਡੈਸਕ 13-10-2026
ਜਗਰਾਉਂ, 12 ਅਕਤੂਬਰ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ 12 ਦਿਨਾਂ ਵਿਦਿਅਕ ਟੂਰ ਲਗਾਇਆ। ਟੂਰ ਦੌਰਾਨ ਵਿਦਿਆਰਥੀਆਂ ਨੂੰ ਦੱਖਣੀ ਭਾਰਤ ਦੇ ਰਾਜ ਕੇਰਲਾ ਵਿਖੇ ਪ੍ਰਸਿੱਧ ਸਥਾਨਾਂ ਕੋਚੀਨ, ਅਲੈਪੀ, ਤ੍ਰਿਵੇਂਦਰਮ, ਕੋਵਲਮ ਤੇ ਕੰਨਿਆਕੁਮਾਰੀ ਵਿਖੇ ਲਿਜਾਇਆ। ਟੂਰ ਵਿਚ ਸਕੂਲ ਦੇ 36 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਦੀ ਦੇਖ ਰੇਖ ਲਈ ਸਕੂਲ ਦੀ ਪ੍ਰਿੰਸੀਪਲ ਸਿਸਟਰ ਐਂਨਸੀ ਜੋਸਫ ਦੀ ਅਗਵਾਈ ’ਚ ਸਿਸਟਰ ਸੈਲੀਨ, ਅਧਿਆਪਕ ਤੇਜਵਿੰਦਰਪਾਲ ਕੌਰ, ਨੀਲੂ ਸੱਗੂ, ਤਪਿੰਦਰ ਕੌਰ, ਦਵਿੰਦਰ ਸਿੰਘ ਤੇ ਨਿਰਮਲ ਵੀ ਸ਼ਾਮਿਲ ਸਨ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ ਅਤੇ ਅਜਿਹੇ ਪ੍ਰੋਗਰਾਮ ਦੇਸ਼ ਦੀ ਵਿਭਿੰਨਤਾ ਤੇ ਸੱਭਿਆਚਾਰ ਤੋਂ ਜਾਣੂ ਕਰਵਾਉਂਦੇ ਹਨ। ਟੂਰ ਦਾ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਆਨੰਦ ਮਾਣਿਆ ਅਤੇ ਪ੍ਰਸਿੱਧ ਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਪਿਛਲੀ ਖ਼ਬਰ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਤੇ ਸੈਂਟਰ ਇੰਚਾਰਜ ਅਮਨਦੀਪ ਕੌਰ ਪੋਨਾ ਦੀ ਅਗਵਾਈ ’ਚ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡ... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ 14 ਅਕਤੂਬਰ ਨੂੰ ਮਾਰਕੀਟ ਕਮੇਟੀਆਂ ਦੇ ਗੇਟ ਬੰਦ ਕਰਨ ਤੇ ਧਰਨਾ ਪ੍ਰਦਰਸ਼ਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।