13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਖੰਨਾ ’ਚ ਦੁਸਹਿਰਾ ਮਹਾਂਉਤਸਵ ਦੀਆਂ ਤਿਆਰੀਆਂ ਬਾਰੇ ਮੀਟਿੰਗ

ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੁਰਾਈ ’ਤੇ ਅੱਛਾਈ, ਅਧਰਮ ’ਤੇ ਧਰਮ ਅਤੇ ਅਹੰਕਾਰ ’ਤੇ ਮਰਿਆਦਾ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਹਾਂਉਤਸਵ ਇਸ ਵਾਰ ਵੀ ਖੰਨਾ ਸ਼ਹਿਰ ਵਿੱਚ ਬੜੀ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਦੁਸਹਿਰਾ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪ੍ਰਭੂ ਸ੍ਰੀ ਰਾਮ ਦੇ ਆਦਰਸ਼ਾਂ, ਸੱਚ, ਧਰਮ ਅਤੇ ਮਰਿਆਦਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦੇਣ ਵਾਲਾ ਪਵਿੱਤਰ ਤਿਉਹਾਰ ਹੈ।

ਅਜੀਤ ਡੈਸਕ 13-10-2026
ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੁਰਾਈ ’ਤੇ ਅੱਛਾਈ, ਅਧਰਮ ’ਤੇ ਧਰਮ ਅਤੇ ਅਹੰਕਾਰ ’ਤੇ ਮਰਿਆਦਾ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਹਾਂਉਤਸਵ ਇਸ ਵਾਰ ਵੀ ਖੰਨਾ ਸ਼ਹਿਰ ਵਿੱਚ ਬੜੀ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਦੁਸਹਿਰਾ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪ੍ਰਭੂ ਸ੍ਰੀ ਰਾਮ ਦੇ ਆਦਰਸ਼ਾਂ, ਸੱਚ, ਧਰਮ ਅਤੇ ਮਰਿਆਦਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦੇਣ ਵਾਲਾ ਪਵਿੱਤਰ ਤਿਉਹਾਰ ਹੈ। ਇਸੇ ਧਾਰਮਿਕ ਭਾਵਨਾ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਦੁਸਹਿਰਾ ਉਤਸਵ ਕਮੇਟੀ ਖੰਨਾ (ਰਜਿ.) ਵੱਲੋਂ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ, ਜੀ.ਟੀ. ਰੋਡ ਖੰਨਾ ਵਿਖੇ ਵਿਸ਼ਾਲ ਦੁਸਹਿਰਾ ਮਹੋਤਸਵ ਕਰਵਾਇਆ ਜਾ ਰਿਹਾ ਹੈ। ਮਹੋਤਸਵ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਕਮੇਟੀ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਬਸੰਤ ਪਲਾਜ਼ਾ, ਜੀ. ਟੀ. ਰੋਡ ਖੰਨਾ ਵਿਖੇ ਕੀਤੀ ਗਈ। ਇਹ ਮੀਟਿੰਗ ਕਮੇਟੀ ਦੇ ਪ੍ਰਧਾਨ ਵਿਕਾਸ ਅਗਰਵਾਲ, ਜਨਰਲ ਸਕੱਤਰ ਲਵਲੇਸ਼ ਅਰੋੜਾ ਅਤੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਕੇਸ਼ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮਿਊਂਸਪਲ ਕਮੇਟੀ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਮੇਟੀ ਦੇ ਪ੍ਰਧਾਨ ਵਿਕਾਸ ਅਗਰਵਾਲ, ਜਨਰਲ ਸਕੱਤਰ ਲਵਲੇਸ਼ ਅਰੋੜਾ ਅਤੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਕੇਸ਼ ਸ਼ਾਹੀ ਨੇ ਦੱਸਿਆ ਕਿ ਇਸ ਵਾਰ ਦੁਸਹਿਰਾ ਮਹੋਤਸਵ ਨੂੰ ਧਾਰਮਿਕ ਆਸਥਾ, ਸਨਾਤਨ ਸੰਸਕ੍ਰਿਤੀ ਅਤੇ ਸਮਾਜਿਕ ਏਕਤਾ ਦੇ ਪ੍ਰਤੀਕ ਵਜੋਂ ਮਨਾਇਆ ਜਾਵੇਗਾ। ਮਹੋਤਸਵ ਵਿੱਚ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਅੰਤਰਰਾਸ਼ਟਰੀ ਕਲਾਕਾਰ ਬੱਬੂ ਮਾਨ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਲਗਭਗ 120 ਫੁੱਟ ਉੱਚੇ ਰਾਵਣ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜੋ ਦੁਸਹਿਰਾ ਮਹੋਤਸਵ ਦਾ ਮੁੱਖ ਆਕਰਸ਼ਣ ਰਹੇਗਾ। ਦੁਸਹਿਰਾ ਮਹੋਤਸਵ ਦੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਵੇਰੇ 7:15 ਵਜੇ ਬ੍ਰਾਹਮਣਾਂ ਵੱਲੋਂ ਵਿਧੀ-ਵਿਧਾਨ ਨਾਲ ਹਵਨ-ਯੱਗ ਕਰਵਾਇਆ ਜਾਵੇਗਾ। ਪੰਜਾਬੀ ਕਲਾਕਾਰ ਬੱਬੂ ਮਾਨ ਆਪਣੀ ਪੇਸ਼ਕਾਰੀ ਦੇਣਗੇ। ਸ਼ਾਮ 5:40 ਵਜੇ ਪ੍ਰਭੂ ਸ੍ਰੀ ਰਾਮ ਜੀ ਦੇ ਮੰਤਰਾਂ ਦੇ ਉਚਾਰਨ ਨਾਲ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਵੱਲੋਂ ਰਾਵਣ ਵਧ ਕੀਤਾ ਜਾਵੇਗਾ। ਇਸ ਮੌਕੇ ਦੁਸਹਿਰਾ ਉਤਸਵ ਕਮੇਟੀ ਦੇ ਪ੍ਰਧਾਨ ਵਿਕਾਸ ਅਗਰਵਾਲ, ਜਨਰਲ ਸਕੱਤਰ ਲਵਲੇਸ਼ ਅਰੋੜਾ, ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਕੇਸ਼ ਸ਼ਾਹੀ, ਖ਼ਜ਼ਾਨਚੀ ਮਹਿੰਦਰ ਅਰੋੜਾ, ਮੀਡੀਆ ਇੰਚਾਰਜ ਕਮਲ ਕਪੂਰ, ਸੰਜੀਵ ਕਿੱਟੂ, ਰੋਹਿਤ ਅਗਰਵਾਲ, ਡਬਲਯੂ. ਚੰਦਰਾ, ਚੇਅਰਮੈਨ ਰਾਜਿੰਦਰ ਪੁਰੀ, ਮਿਊਂਸਪਲ ਕਮੇਟੀ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਦਫ਼ਤਰ ਇੰਚਾਰਜ ਪੁਨੀਤ ਕੁਮਾਰ, ਗੌਰਵ ਮੋਦਗਿਲ, ਸੋਨੂੰ ਜੋਹਲ, ਕੌਂਸਲਰ ਹਰਦੀਪ ਸਿੰਘ ਦੀਪਾ, ਐਡਵੋਕੇਟ ਰਿਤਿਨ ਸ਼ਾਹੀ, ਮੰਨੂ ਮਨੋਚਾ, ਮਨੀ ਸ਼ਰਮਾ, ਬਲਰਾਮ ਬਾਲੂ, ਹਰਜੀਤ ਸਿੰਘ ਭਾਟੀਆ, ਰਾਜ ਮੈਨਰੋ, ਰਾਹੁਲ ਗਰਗ ਬਾਵਾ, ਅਸੀਸ ਗਰਗ, ਜਤਿੰਦਰ ਕੁਮਾਰ, ਡਾ. ਅਚਲ ਕਾਂਸਲ, ਡਾ. ਰੋਹਿਤ ਕਾਂਸਲ, ਰਾਜਨ ਦੱਤ, ਵਿਕਾਸ ਭਾਟੀਆ, ਵਿਸ਼ਾਲ ਗੁਪਤਾ, ਸੰਦੀਪ ਸਿੰਘ, ਬਾਨਮੀਤ ਔਜਲਾ, ਮਨਪ੍ਰੀਤ ਸਿੰਘ, ਵਿਕਾਸ ਗੁਪਤਾ, ਮਨਪ੍ਰੀਤ ਗਿੱਲ, ਲਖਵੀਰ ਸਿੰਘ, ਅਸ਼ੋਕ ਮਲਹੋਤਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨ ਆਗੂ ਹਰਦੀਪ ਗਿਆਸਪੁਰਾ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਪਿੰਡ ਬੇਗੋਵਾਲ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।