‘ ਆਪ’ ਵਲੋਂ ਅਮਨਦੀਪ ਸਿੰਘ ਜੱਸਲ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ
ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਨਾਲ ਸਬੰਧਿਤ ਅਮਨਦੀਪ ਸਿੰਘ ਜੱਸਲ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਅਮਨਦੀਪ ਸਿੰਘ ਜੱਸਲ ਨੂੰ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਈਸਵਿੰਦਰ ਸਿੰਘ ਜੰਡੂ ਦਾ ਸੁਖਦੇਵ ਸਿੰਘ ਝੋਰੜ, ਸੁੱਖਾ ਬਰਾੜ, ਅਜੈਬ ਸਿੰਘ ਵੇਰਕਾ, ਪਿਆਰਾ ਸਿੰਘ ਡੇਅਰੀ ਵਾਲਾ, ਕ੍ਰਿਸ਼ਨ ਕੁਮਾਰ ਕਾਕੂ ਆਦਿ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਅਮਨਦੀਪ ਸਿੰਘ ਜੱਸਲ
28-08-2026