ਆਰੀਆਭੱਟ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਬਰਨਾਲਾ, 27 ਅਗਸਤ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਬਰਨਾਲਾ ਵਿਖੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਸਮਰਪਿਤ ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰੋ: ਰਜਨੀਸ਼ ਨਰੂਲਾ, ਪ੍ਰੋ: ਭਾਵੁਕਤਾ ਸ਼ਰਮਾ ਅਤੇ ਡਾ: ਜਸ਼ਨਜੋਤ ਗੋਇਲ ਨੇ ਸਮ੍ਹਾਂ ਰੌਸ਼ਨ ਕਰ ਕੇ ਕੀਤੀ।
ਬਰਨਾਲਾ, 27 ਅਗਸਤ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਬਰਨਾਲਾ ਵਿਖੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਸਮਰਪਿਤ ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰੋ: ਰਜਨੀਸ਼ ਨਰੂਲਾ, ਪ੍ਰੋ: ਭਾਵੁਕਤਾ ਸ਼ਰਮਾ ਅਤੇ ਡਾ: ਜਸ਼ਨਜੋਤ ਗੋਇਲ ਨੇ ਸਮ੍ਹਾਂ ਰੌਸ਼ਨ ਕਰ ਕੇ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਆਰ. ਕੇ. ਗੁਪਤਾ ਨੇ ਕਿਹਾ ਕਿ ਅਜਿਹੇ ਸਮਾਗਮ ਸਾਡੇ ਨੌਜਵਾਨਾਂ ਨੂੰ ਆਪਣੀਆਂ ਅਮੀਰ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਦੇ ਆਧੁਨਿਕ ਯੁੱਗ ਵਿਚ ਆਪਣੀ ਵਿਰਾਸਤ ਨੂੰ ਸੰਭਾਲਣਾ ਅਤੇ ਅੱਗੇ ਵਧਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਡਾਇਰੈਕਟਰ ਡਾ: ਅਜੈ ਮਿੱਤਲ, ਡੀਨ ਅਕਾਦਮਿਕ ਡਾ: ਭਵੇਤ ਗਰਗ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਧੀਆਂ ਦੀ ਖ਼ੁਸ਼ੀ, ਸੁਤੰਤਰਤਾ ਅਤੇ ਮੇਲ-ਜੋਲ ਦਾ ਪ੍ਰਤੀਕ ਹੈ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਿਸ ਵਿਚ ਪੰਜਾਬੀ ਪਰੰਪਰਾਗਤ ਸੂਟਾਂ ਅਤੇ ਫੁਲਕਾਰੀਆਂ ਨਾਲ ਸਜੀਆਂ ਵਿਦਿਆਰਥਣਾਂ ਨੇ ਢੋਲ ਦੀ ਥਾਪ ’ਤੇ ਗਿੱਧਾ ਪਾਇਆ ਅਤੇ ਤੀਜ ਦੇ ਲੋਕ-ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਮਹਿੰਦੀ ਅਤੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ ਅਤੇ ‘ਮਿਸ ਤੀਜ’ ਦਾ ਮੁਕਾਬਲਾ ਵੀ ਕਰਵਾਇਆ। ਮੁਕਾਬਲਿਆਂ ’ਚ ਸਰਵੋਤਮ ਪਰਾਂਦਾ-ਅਨਮੋਲਦੀਪ ਕੌਰ (ਬੀ.ਏ. ਪਹਿਲਾ ਸਮੈਸਟਰ), ਹਰਮਨਪ੍ਰੀਤ ਕੌਰ–ਬਾਹਰੀ ਪ੍ਰਤੀਯੋਗੀ, ਛੋਟੀ ਬੱਚੀ ਸਰਬੋਤਮ ਡਾਂਸ-ਜਪਨੀਤ ਕੌਰ, ਮਿਊਜ਼ੀਕਲ ਚੇਅਰਜ਼ ਆਕਾਸ਼ਦੀਪ ਕੌਰ (ਬੀ.ਏ. ਪਹਿਲਾ ਸਮੈਸਟਰ), ਮਹਿੰਦੀ ਮੁਕਾਬਲਾ ਨਵਦੀਪ ਕੌਰ (ਬੀ.ਬੀ.ਏ. ਪਹਿਲਾ ਸਮੈਸਟਰ), ਰਣਦੀਪ ਕੌਰ (ਬੀ.ਏ. ਪੰਜਵਾਂ ਸਮੈਸਟਰ), ਸਰਵੋਤਮ ਪ੍ਰਦਰਸ਼ਨ ਗੁਰਨੂਰਪ੍ਰੀਤ ਕੌਰ (ਬੀ.ਕਾਮ. ਤੀਜਾ ਸਮੈਸਟਰ), ਮਿਸ ਤੀਜ ਸੁਖਜੀਤ ਕੌਰ (ਬੀ.ਸੀ.ਏ. ਤੀਜਾ ਸਮੈਸਟਰ), ਰਿਵਾਇਤੀ ਪਹਿਰਾਵਾ, ਹੁਸਨਪ੍ਰੀਤ ਕੌਰ (ਬੀ.ਏ.-ਸੀ.ਐੱਸ. ਪਹਿਲਾ ਸਮੈਸਟਰ), ਮਿਸ ਟੈਲੈਂਟਡ ਕੁਈਨ-ਪਵਨਦੀਪ ਕੌਰ (ਬੀ.ਸੀ.ਏ. ਪੰਜਵਾਂ ਸਮੈਸਟਰ) ਜੇਤੂ ਰਹੀਆਂ। ਜੇਤੂ ਵਿਦਿਆਰਥਣਾਂ ਨੂੰ ਸੰਸਥਾ ਦੀ ਪ੍ਰਬੰਧਕ ਕਮੇਟੀ ਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਗਲ, ਇੰਦਰਪਾਲ ਗੋਇਲ, ਮੋਹਿਤ ਮੰਗਲਾ, ਅਸ਼ਵਨੀ ਕੁਮਾਰ, ਹਰਭਜਨ ਸਿੰਘ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।