31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਡਾਕਘਰ ਨਜ਼ਦੀਕ ਬੇਤਰਤੀਬੇ ਢੰਗ ਨਾਲ ਖੜ੍ਹਦੀਆਂ ਬੱਸਾਂ ਬਣਦੀਆਂ ਹਨ ਹਾਦਸਿਆਂ ਦਾ ਕਾਰਨ

ਤਪਾ ਮੰਡੀ, 30 ਅਗਸਤ (ਪ੍ਰਵੀਨ ਗਰਗ)-ਤਪਾ ਦੇ ਡਾਕਘਰ ਨੇੜੇ ਬੇਤਰਤੀਬੇ ਢੰਗ ਨਾਲ ਖੜ੍ਹਦੀਆਂ ਮਿੰਨੀ ਬੱਸਾਂ ਕਾਰਨ ਜਿੱਥੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਉੱਥੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਇਸ ਕਾਰਨ ਆਉਣ-ਜਾਣ ਵਾਲੇ ਦੋ-ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 31-08-2026
ਤਪਾ ਮੰਡੀ, 30 ਅਗਸਤ (ਪ੍ਰਵੀਨ ਗਰਗ)-ਤਪਾ ਦੇ ਡਾਕਘਰ ਨੇੜੇ ਬੇਤਰਤੀਬੇ ਢੰਗ ਨਾਲ ਖੜ੍ਹਦੀਆਂ ਮਿੰਨੀ ਬੱਸਾਂ ਕਾਰਨ ਜਿੱਥੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਉੱਥੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਇਸ ਕਾਰਨ ਆਉਣ-ਜਾਣ ਵਾਲੇ ਦੋ-ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਸ਼ੋਕ ਕੁਮਾਰ, ਰਾਜ ਕੁਮਾਰ ਰਾਜੂ, ਸੰਦੀਪ ਕੁਮਾਰ, ਰੋਕੀ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਰੋਜ਼ਾਨਾ ਹੀ ਸਵਾਰੀਆਂ ਚੜ੍ਹਾਉਣ ਦੇ ਚੱਕਰ ’ਚ ਮਿੰਨੀ ਬੱਸਾਂ ਵਾਲੇ ਆਪਣੀਆਂ ਬੱਸਾਂ ਬੇਤਰਤੀਬੇ ਢੰਗ ਨਾਲ ਖੜੀਆਂ ਕਰਦੇ ਹਨ, ਜਿਸ ਕਾਰਨ ਜਾਮ ਤਾਂ ਲੱਗਦਾ ਹੀ ਹੈ, ਜਦ ਕਿ ਡਾਕ ਘਰ ਨਜ਼ਦੀਕ ਪਹਿਲਾਂ ਹੀ ਜਗ੍ਹਾ ਬਹੁਤ ਤੰਗ ਹੈ। ਇਸ ਦੇ ਬਾਵਜੂਦ ਬੱਸਾਂ ਦੇ ਬੇਤਰਤੀਬੇ ਢੰਗ ਨਾਲ ਖੜ੍ਹੇ ਹੋਣ ਕਾਰਨ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਦੇ ਪਿੱਛੋਂ ਅਚਾਨਕ ਦੋ ਪਹੀਆ ਵਾਹਨ ਜਾਂ ਹੋਰ ਵਾਹਨ ਨਿਕਲਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਟਰੈਫ਼ਿਕ ਪੁਲਿਸ ਤੋਂ ਮੰਗ ਕੀਤੀ ਕਿ ਡਾਕਘਰ ਨੇੜੇ ਬੱਸਾਂ ਨੂੰ ਨਿਰਧਾਰਿਤ ਥਾਂ ’ਤੇ ਹੀ ਖੜ੍ਹਾ ਕਰਨ ਦੀ ਵਿਵਸਥਾ ਕੀਤੀ ਜਾਵੇ ਅਤੇ ਸੜਕ ’ਤੇ ਬੇਤਰਤੀਬੇ ਢੰਗ ਨਾਲ ਬੱਸਾਂ ਖੜ੍ਹੀਆਂ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਹਾਦਸਿਆਂ ਦੇ ਖ਼ਤਰੇ ਨੂੰ ਵੀ ਟਾਲਿਆ ਜਾ ਸਕੇ। ਜਦ ਇਸ ਸਬੰਧੀ ਸਿਟੀ ਇੰਚਾਰਜ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਸਬੰਧਿਤ ਮਿੰਨੀ ਬੱਸਾਂ ਵਾਲਿਆਂ ਨੂੰ ਬੁਲਾ ਕੇ ਮੀਟਿੰਗ ਕਰ ਕੇ ਇਸ ਮਸਲੇ ਦਾ ਹੱਲ ਕਰਵਾਉਣਗੇ।
ਪਿਛਲੀ ਖ਼ਬਰ ਪਿੰਡ ਚੂੰਘਾ ਵਿਖੇ ਸੀਵਰੇਜ ਸਿਸਟਮ ਲਈ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ 2010 ਪ੍ਰੇਗਾਬਲਿਨ ਕੈਪਸੂਲਾਂ ਅਤੇ 100 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।