ਬਲਵਿੰਦਰ ਸਿੰਘ ਸੇਖੋਂ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਟਸ ਦੀਆਂ ਫੀਸਾਂ ਸੰਬੰਧੀ ਸਰਕਾਰ ਵਲੋਂ ਬਣਾਈ ਜ਼ਿਲ੍ਹਾ ਪੱਧਰੀ ਰੈਗੂਲੇਟਰੀ ਬਾਡੀ ਦੇ ਮੈਂਬਰ ਨਿਯੁਕਤ
ਬਰਨਾਲਾ, 31 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਬਲਵਿੰਦਰ ਸਿੰਘ ਸੇਖੋਂ ਨੂੰ ਅਨਏਡਿਡ ਅਜੂਕੇਸ਼ਨਲ ਇੰਸਟੀਚਿਊਟਸ ਵਿਚ ਫੀਸਾਂ ਸਬੰਧੀ ਬਣਾਈ ਜ਼ਿਲ੍ਹਾ ਰੈਗੂਲੇਟਰੀ ਬਾਡੀ ’ਚ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜਾਬ ਦੇ ਮਾਨਯੋਗ ਰਾਜਪਾਲ ਵਲੋਂ ‘ਦ ਪੰਜਾਬ ਅਨਏਡਿਡ ਐਜੁਕੇਸ਼ਨਲ ਇੰਸਟੀਚਿਊਸ਼ਨਜ਼ ਐਕਟ 2016’ (ਸੋਧ ਐਕਟ 2019) ਦੀ ਧਾਰਾ 3(2) (ਡੀ) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ।
ਸ: ਬਲਵਿੰਦਰ ਸਿੰਘ ਸੇਖੋਂ
01-09-2026