08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਲੱਗਿਆ ਗ੍ਰਹਿਣ

ਤਪਾ ਮੰਡੀ, 7 ਸਤੰਬਰ (ਪ੍ਰਵੀਨ ਗਰਗ)- ਨਗਰ ਕੌਂਸਲ ਤਪਾ ਦੀ ਕਥਿਤ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ ਸ਼ਹਿਰ ਦੀ ਮੁੱਖ ਸੜਕ ਸ਼ਾਂਤੀ ਹਾਲ ਤੋਂ ਲੈ ਕੇ ਬਾਹਰਲੇ ਬੱਸ ਸਟੈਂਡ ਤੱਕ ਅਤੇ ਗਊਸ਼ਾਲਾ ਰੋਡ ਤੋਂ ਆਜ਼ਾਦ ਨਗਰ, ਪਿੰਡ ਘੁੰਨਸ ਨੂੰ ਜਾਂਦੀ ਸੜਕ ’ਤੇ ਲੱਗੀਆਂ ਸਟਰੀਟ ਲਾਈਟਾਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈਆਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਦ ਕਿ ਸ਼ਹਿਰ ਵਾਸੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਨ੍ਹਾਂ ਲਾਈਟਾਂ ਨੂੰ ਇਕ ਤਰ੍ਹਾਂ ਦਾ ਗ੍ਰਹਿਣ ਹੀ ਲੱਗ ਗਿਆ ਹੈ, ਕਿਉਂਕਿ ਸੰਬੰਧਿਤ ਮੁਲਾਜ਼ਮਾਂ ਵਲੋਂ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ।

ਸ਼ਹਿਰ ਦੇ ਸ਼ਾਂਤੀ ਹਾਲ ਨਜ਼ਦੀਕ ਲਾਈਟਾਂ ਦੇ ਨਾ ਚੱਲਣ ਕਾਰਨ ਪਸਰਿਆ ਹੋਇਆ ਘੁੱਪ ਹਨੇਰਾ। ਤਸਵੀਰ : ਪ੍ਰਵੀਨ ਗਰਗ 08-09-2026
ਤਪਾ ਮੰਡੀ, 7 ਸਤੰਬਰ (ਪ੍ਰਵੀਨ ਗਰਗ)- ਨਗਰ ਕੌਂਸਲ ਤਪਾ ਦੀ ਕਥਿਤ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ ਸ਼ਹਿਰ ਦੀ ਮੁੱਖ ਸੜਕ ਸ਼ਾਂਤੀ ਹਾਲ ਤੋਂ ਲੈ ਕੇ ਬਾਹਰਲੇ ਬੱਸ ਸਟੈਂਡ ਤੱਕ ਅਤੇ ਗਊਸ਼ਾਲਾ ਰੋਡ ਤੋਂ ਆਜ਼ਾਦ ਨਗਰ, ਪਿੰਡ ਘੁੰਨਸ ਨੂੰ ਜਾਂਦੀ ਸੜਕ ’ਤੇ ਲੱਗੀਆਂ ਸਟਰੀਟ ਲਾਈਟਾਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈਆਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਦ ਕਿ ਸ਼ਹਿਰ ਵਾਸੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਨ੍ਹਾਂ ਲਾਈਟਾਂ ਨੂੰ ਇਕ ਤਰ੍ਹਾਂ ਦਾ ਗ੍ਰਹਿਣ ਹੀ ਲੱਗ ਗਿਆ ਹੈ, ਕਿਉਂਕਿ ਸੰਬੰਧਿਤ ਮੁਲਾਜ਼ਮਾਂ ਵਲੋਂ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ । ਕਈ ਥਾਵਾਂ ’ਤੇ ਲਾਈਟਾਂ ਦੇ ਬਲਬ ਜਾਂ ਹੋਰ ਸਾਮਾਨ ਖ਼ਰਾਬ ਹੋਣ ਦੇ ਬਾਵਜੂਦ ਉਨ੍ਹਾਂ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ । ਹਨੇਰੇ ਕਾਰਨ ਰਾਤ ਸਮੇਂ ਦੋ-ਪਹੀਆ ਵਾਹਨ ਚਾਲਕਾਂ, ਬਜ਼ੁਰਗਾਂ ਅਤੇ ਪੈਦਲ ਲੰਘਣ ਵਾਲੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਆਉਂਦੀਆਂ ਹਨ । ਹਨੇਰੇ ਵਾਲੀਆਂ ਥਾਵਾਂ ’ਤੇ ਛੋਟੇ-ਮੋਟੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਟਰੀਟ ਲਾਈਟਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇ ਤਾਂ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਬੰਦ ਪਈਆਂ ਸਾਰੀਆਂ ਸਟਰੀਟ ਲਾਈਟਾਂ ਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ।
ਪਿਛਲੀ ਖ਼ਬਰ ਕੌਮੀ ਲੋਕ ਅਦਾਲਤ 12 ਨੂੰ ਅਗਲੀ ਖ਼ਬਰ ਅਧਿਆਪਕ ਦਿਵਸ ਮੌਕੇ ਡਾ. ਐਮ.ਆਰ.ਐਸ. ਭੱਲਾ ਸਕੂਲ ਦੇ ਅਧਿਆਪਕਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।