26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੁਲਿਸ ਨੇ 6 ਚਿੱਟਾ ਪੀਣ ਵਾਲੇ ਅਤੇ 2 ਜਣਿਆਂ ਤੋਂ 8 ਗ੍ਰਾਮ ਹੈਰੋਇਨ ਬਰਾਮਦ

ਹੰਡਿਆਇਆ, 25 ਅਕਤੂਬਰ (ਗੁਰਜੀਤ ਸਿੰਘ ਖੁੱਡ)-ਹੰਡਿਆਇਆ ਪੁਲਿਸ ਵਲੋਂ 6 ਚਿੱਟਾ ਪੀਣ ਵਾਲਿਆਂ ਅਤੇ 2 ਜਣਿਆਂ ਤੋਂ 8 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਸੀਰ ਸਿੰਘ ਉਰਫ਼ ਜੌਰਡਨ ਪੁੱਤਰ ਗੁਰਜੰਟ ਸਿੰਘ, ਗੁਰਪਿੰਦਰ ਸਿੰਘ ਉਰਫ਼ ਸਾਬੂ ਪੁੱਤਰ ਸੁਖਦੇਵ ਉਰਫ਼ ਸੋਮੀ, ਗੋਰਾ ਸਿੰਘ ਪੁੱਤਰ ਨਿਰਮਲ ਸਿੰਘ ਸਾਰੇ ਵਾਸੀਅਨ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ, ਅਨੁਰਾਗ ਸਿੰਘ ਉਰਫ਼ ਅਨੂੰ ਪੁੱਤਰ ਪ੍ਰਗਟ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਹਾਲ ਆਬਾਦ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਚਿੱਟਾ ਪੀਣ ਦੇ ਆਦੀ ਸਨ ਤੇ ਪੀ ਰਹੇ ਸਨ।

ਅਜੀਤ ਡੈਸਕ 26-10-2026
ਹੰਡਿਆਇਆ, 25 ਅਕਤੂਬਰ (ਗੁਰਜੀਤ ਸਿੰਘ ਖੁੱਡ)-ਹੰਡਿਆਇਆ ਪੁਲਿਸ ਵਲੋਂ 6 ਚਿੱਟਾ ਪੀਣ ਵਾਲਿਆਂ ਅਤੇ 2 ਜਣਿਆਂ ਤੋਂ 8 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਸੀਰ ਸਿੰਘ ਉਰਫ਼ ਜੌਰਡਨ ਪੁੱਤਰ ਗੁਰਜੰਟ ਸਿੰਘ, ਗੁਰਪਿੰਦਰ ਸਿੰਘ ਉਰਫ਼ ਸਾਬੂ ਪੁੱਤਰ ਸੁਖਦੇਵ ਉਰਫ਼ ਸੋਮੀ, ਗੋਰਾ ਸਿੰਘ ਪੁੱਤਰ ਨਿਰਮਲ ਸਿੰਘ ਸਾਰੇ ਵਾਸੀਅਨ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ, ਅਨੁਰਾਗ ਸਿੰਘ ਉਰਫ਼ ਅਨੂੰ ਪੁੱਤਰ ਪ੍ਰਗਟ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਹਾਲ ਆਬਾਦ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਚਿੱਟਾ ਪੀਣ ਦੇ ਆਦੀ ਸਨ ਤੇ ਪੀ ਰਹੇ ਸਨ। ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਅਤੇ ਅਨੁਰਾਗ ਸਿੰਘ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਤਿੰਦਰ ਸਿੰਘ ਉਰਫ਼ ਪਾਟਾ ਪੁੱਤਰ ਮੱਖਣ ਸਿੰਘ, ਗੁਰਬਿੰਦਰ ਸਿੰਘ ਉਰਫ਼ ਸੋਨੀ ਪੁੱਤਰ ਕਾਲਾ ਸਿੰਘ ਵਾਸੀਅਨ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਪਾਸੋਂ 8 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਨਸ਼ਾ ਖਤਮ ਕਰਨ ਵਾਲੀ ਗਰੰਟੀ ’ਤੇ ‘ਆਪ’ ਸਰਕਾਰ ਹੋਈ ਫੇਲ੍ਹ- ਕੁਲਦੀਪ ਸਿੰਘ ਗੁੱਗ ਅਗਲੀ ਖ਼ਬਰ ਮੰਦਰ ਸ੍ਰੀ ਬੀਬੜੀਆਂ ਮਾਈਆਂ ’ਤੇ ਮੇਲਾ ਭਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।