ਨਸ਼ਾ ਖਤਮ ਕਰਨ ਵਾਲੀ ਗਰੰਟੀ ’ਤੇ ‘ਆਪ’ ਸਰਕਾਰ ਹੋਈ ਫੇਲ੍ਹ- ਕੁਲਦੀਪ ਸਿੰਘ ਗੁੱਗ
ਬਰਨਾਲਾ, 25 ਅਕਤੂਬਰ (ਰਾਜ ਪਨੇਸਰ)-ਕਾਂਗਰਸ ਪਾਰਟੀ ਬਲਾਕ ਬਰਨਾਲਾ ਦੇ ਸ਼ਹਿਰੀ ਮੀਤ ਪ੍ਰਧਾਨ ਕੁਲਦੀਪ ਸਿੰਘ ਗੁੱਗ (ਸੰਧੂ ਖੇਤੀ ਸੇਵਾ ਸੈਂਟਰ ਵਾਲੇ) ਨੇ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਈ ਪਾਰਟੀਆਂ ਨੇ ਲੰਬੇ ਸਮੇਂ ਤੱਕ ਰਾਜ ਕੀਤਾ ਪਰ ਕਿਸੇ ਵੀ ਸਿਆਸੀ ਆਗੂ ਨੇ ਪੰਜਾਬ ਦੀ ਜਨਤਾ ਨੂੰ ਐਨਾ ਮੂਰਖ ਨਹੀਂ ਬਣਾਇਆ ਜਿੰਨਾ ‘ਆਪ’ ਆਗੂ ਅੱਜ ਤੱਕ ਮੂਰਖ ਬਣਾਉਂਦੇ ਆ ਰਹੇ ਹਨ। ਇਨ੍ਹਾਂ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੀ ਭੋਲੀ ਜਨਤਾ ਨਾਲ ਇਹ ਵਾਅਦਾ ਕੀਤਾ ਸੀ ਕਿ ਜਦੋਂ ‘ਆਪ’ ਦੀ ਸਰਕਾਰ ਬਣੇਗੀ ਤਾਂ 3-4 ਮਹੀਨਿਆਂ ’ਚ ਨਸ਼ਾ ਖਤਮ ਕਰ ਦੇਣਗੇ।
ਬਰਨਾਲਾ, 25 ਅਕਤੂਬਰ (ਰਾਜ ਪਨੇਸਰ)-ਕਾਂਗਰਸ ਪਾਰਟੀ ਬਲਾਕ ਬਰਨਾਲਾ ਦੇ ਸ਼ਹਿਰੀ ਮੀਤ ਪ੍ਰਧਾਨ ਕੁਲਦੀਪ ਸਿੰਘ ਗੁੱਗ (ਸੰਧੂ ਖੇਤੀ ਸੇਵਾ ਸੈਂਟਰ ਵਾਲੇ) ਨੇ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਈ ਪਾਰਟੀਆਂ ਨੇ ਲੰਬੇ ਸਮੇਂ ਤੱਕ ਰਾਜ ਕੀਤਾ ਪਰ ਕਿਸੇ ਵੀ ਸਿਆਸੀ ਆਗੂ ਨੇ ਪੰਜਾਬ ਦੀ ਜਨਤਾ ਨੂੰ ਐਨਾ ਮੂਰਖ ਨਹੀਂ ਬਣਾਇਆ ਜਿੰਨਾ ‘ਆਪ’ ਆਗੂ ਅੱਜ ਤੱਕ ਮੂਰਖ ਬਣਾਉਂਦੇ ਆ ਰਹੇ ਹਨ। ਇਨ੍ਹਾਂ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੀ ਭੋਲੀ ਜਨਤਾ ਨਾਲ ਇਹ ਵਾਅਦਾ ਕੀਤਾ ਸੀ ਕਿ ਜਦੋਂ ‘ਆਪ’ ਦੀ ਸਰਕਾਰ ਬਣੇਗੀ ਤਾਂ 3-4 ਮਹੀਨਿਆਂ ’ਚ ਨਸ਼ਾ ਖਤਮ ਕਰ ਦੇਣਗੇ। ਨਸ਼ਾ ਖਤਮ ਤਾਂ ਕੀ ਹੋਣਾ ਸੀ, ਨਸ਼ਾ ਘਰ-ਘਰ ਪਹੁੰਚ ਗਿਆ। ਸ: ਗੁੱਗ ਨੇ ਕਿਹਾ ਕਿ ਜਿਨ੍ਹਾ ਮਾਵਾਂ ਦੇ ਜਵਾਨ ਪੁੱਤ ਭਰੀ ਜਵਾਨੀ ’ਚ ਮਰ ਗਏ। ਸਰਕਾਰ ਵਲੋਂ ਨਸ਼ਾ ਕਰਨ ਦੇ ਕੰਮ ਲਈ ਉਹ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀ ਕਮਾਂਡ ਪਰਗਟ ਸਿੰਘ ਦੇ ਹੱਥ ਦੇ ਕੇ ਜੋ ਕਾਂਗਸਰੀਆਂ ’ਚ ਨਵੀਂ ਜਾਨ ਪਾਈ ਹੈ, ਉਸ ਨਾਲ 2027 ਵਿਚ ਸਿਆਸੀ ਮੈਚ ਵੱਡੇ ਫਰਕ ਨਾਲ ਜਿੱਤਾਂਗੇ ਤੇ ਪੰਜਾਬ ਅੰਦਰੋਂ ਨਸ਼ਾ, ਗੈਂਗਸਟਰਵਾਦ, ਬੇਰੁਜਗਾਰੀ ’ਤੇ ਲਗਾਮ ਲਗਾਈ ਜਾਵੇਗੀ।