19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਕੂਲ ਨਾ ਬਣਾਏ ਜਾਣ ’ਤੇ ਸੁਖਬਿੰਦਰ ਮੁੰਦਰੀ ਨੇ ਕੀਤਾ ਤਿੱਖਾ ਪ੍ਰਤੀਕਰਮ ਪ੍ਰਗਟ

ਧਨੌਲਾ, 18 ਨਵੰਬਰ (ਜਤਿੰਦਰ ਸਿੰਘ ਧਨੌਲਾ)- ਵਾਰਡ ਨੰਬਰ 10 ਦੇ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਮੁੰਦਰੀ ਨੇ 31 ਵਿਘੇ ਦੇ ਕਰੀਬ ਰਕਬੇ ਵਿਚ ਭਰਤ ਪਾ ਕੇ ਸਕੂਲ ਉਸਾਰੀ ਲਈ ਤਿਆਰ ਕੀਤੇ ਗਏ ਮੈਦਾਨ ਅੰਦਰ ਸਾਥੀਆਂ ਸਮੇਤ ਪੁੱਜ ਕੇ ਸਕੂਲ ਨਾ ਬਣਾਏ ਜਾਣ ਸਬੰਧੀ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ। ਉਨ੍ਹਾਂ ਸੱਤਾਧਾਰੀ ਧਿਰ ’ਤੇ ਵਰ੍ਹਦਿਆਂ ਆਖਿਆ ਕਿ ਇੱਥੇ ਸੱਤਾਧਾਰੀ ਧਿਰ ਦੇ ਨੁਮਾਇਦੇ ਹਰ ਦੁਸਹਿਰੇ ਨੂੰ ਆ ਕੇ ਮੇਲਿਆਂ ’ਚ ਵੀ.

ਅਜੀਤ ਡੈਸਕ 19-11-2026
ਧਨੌਲਾ, 18 ਨਵੰਬਰ (ਜਤਿੰਦਰ ਸਿੰਘ ਧਨੌਲਾ)- ਵਾਰਡ ਨੰਬਰ 10 ਦੇ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਮੁੰਦਰੀ ਨੇ 31 ਵਿਘੇ ਦੇ ਕਰੀਬ ਰਕਬੇ ਵਿਚ ਭਰਤ ਪਾ ਕੇ ਸਕੂਲ ਉਸਾਰੀ ਲਈ ਤਿਆਰ ਕੀਤੇ ਗਏ ਮੈਦਾਨ ਅੰਦਰ ਸਾਥੀਆਂ ਸਮੇਤ ਪੁੱਜ ਕੇ ਸਕੂਲ ਨਾ ਬਣਾਏ ਜਾਣ ਸਬੰਧੀ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ। ਉਨ੍ਹਾਂ ਸੱਤਾਧਾਰੀ ਧਿਰ ’ਤੇ ਵਰ੍ਹਦਿਆਂ ਆਖਿਆ ਕਿ ਇੱਥੇ ਸੱਤਾਧਾਰੀ ਧਿਰ ਦੇ ਨੁਮਾਇਦੇ ਹਰ ਦੁਸਹਿਰੇ ਨੂੰ ਆ ਕੇ ਮੇਲਿਆਂ ’ਚ ਵੀ.ਆਈ.ਪੀ ਢੰਗ ਨਾਲ ਹਾਜ਼ਰੀ ਭਰਦੇ ਨੇ। ਜਦ ਕਿ ਇਸੇ ਰਕਬੇ ਅੰਦਰ ਤਿੰਨ ਵਾਰੀ ਆ ਕੇ ਕਾਲਜ ਬਣਾਏ ਜਾਣ ਦਾ ਦਾਅਵਾ ਕਰ ਚੁੱਕੇ ਨੇ। ਗਿਲਾ ਪ੍ਰਗਟ ਕਰਦਿਆਂ ਉਨ੍ਹਾਂ ਆਖਿਆ ਕਿ ਅੱਜ ਤੱਕ ਇੱਥੇ ਕਾਲਜ ਦੀ ਇਕ ਇੱਟ ਵੀ ਨਹੀਂ ਲਾਈ ਜਾ ਸਕੀ। ਉਨ੍ਹਾਂ ਆਖਿਆ ਕਿ ਨਗਰ ਕੌਂਸਲ ਦੇ ਕੌਂਸਲਰਾ ਵਲੋਂ 6 ਕਿੱਲੇ ਦੇ ਕਰੀਬ ਰਕਬਾ ਮਤਾ ਪਾ ਕੇ ਦਿੱਤਾ ਗਿਆ ਸੀ ਤਾਂ ਕਿ ਇੱਥੇ ਕਾਲਜ ਜਾਂ ਸਕੂਲ ਬਣਾਇਆ ਜਾ ਸਕੇ। ਪ੍ਰੰਤੂ ਲੰਬਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਇੱਥੇ ਲਾਰਿਆਂ ਤੋਂ ਸਿਵਾਏ ਕੱਖ ਪੱਲੇ ਨਹੀਂ ਪਿਆ। ਉਨ੍ਹਾਂ ਆਖਿਆ ਕਿ ਨਿਕਾਸੀ ਪਾਣੀ ਦਾ ਮੰਡੀ ਅੰਦਰ ਬੁਰਾ ਹਾਲ ਹੈ। ਹਰ ਗਲੀ ਮੁਹੱਲੇ ਵਿੱਚੋਂ ਸੀਵਰੇਜ ਦਾ ਪਾਣੀ ਹਰ ਵਕਤ ਭਰਿਆ ਰਹਿੰਦਾ ਹੈ। ਜਿਹੜਾ ਕਿ ਸਿਰਫ ਤੇ ਕੇਵਲ ਬੁਨਿਆਦੀ ਮਸਲਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇੱਥੇ ਸਿਹਤ ਸੇਵਾਵਾਂ ਦਾ ਇਸ ਕਦਰ ਬੁਰਾ ਹਾਲ ਹੈ ਕਿ ਇੱਥੇ ਤਾਇਨਾਤ ਡਾਕਟਰਾਂ ਨੇ ਪ੍ਰਾਈਵੇਟ ਤੌਰ ਤੇ ਪ੍ਰੈਕਟਿਸ ਸ਼ੁਰੂ ਕਰ ਰੱਖੀ ਹੈ। ਜਦ ਕਿ ਇੱਥੇ ਆਏ ਮਰੀਜ਼ਾਂ ਨੂੰ ਪੂਰਾ ਦਿਨ ਖੱਜਲ ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਹੋਰ ਤਾਂ ਹੋਰ ਇੱਥੇ ਡਾਕਟਰ ਵੀ ਪੂਰੇ ਨਹੀਂ ਹਨ। ਸਰਕਾਰੀ ਸਕੂਲ ਬਾਰੇ ਗੱਲਬਾਤ ਕਰਦਿਆਂ ਸੁਖਵਿੰਦਰ ਮੁਦਰੀ ਨੇ ਆਖਿਆ ਕਿ ਪੁਰਾਣੇ ਸਰਕਾਰੀ ਕੰਨਿਆ ਸਕੂਲ ਵਿਚ 628 ਵਿਦਿਆਰਥਣਾਂ ਪੜ੍ਹਦੀਆਂ ਹਨ। ਸਕੂਲ ਦਾ ਖੇਤਰਫਲ ਏਨਾ ਘੱਟ ਹੈ ਕਿ ਸਵੇਰ ਦੀ ਪ੍ਰੇਅਰ ਵਿਦਿਆਰਥਣਾਂ ਨੂੰ ਸਕੂਲ ਦੇ ਕਮਰਿਆਂ ’ਚ ਖੜ੍ਹ ਕੇ ਕਰਨੀ ਪੈਂਦੀ ਹੈ। ਗਰਮੀ ਦੇ ਦਿਨਾਂ ’ਚ ਸਕੂਲ ’ਚ ਵਿਦਿਆਰਥਣਾਂ ਨੂੰ ਇਦਾਂ ਤੁੰਨ ਕੇ ਬਿਠਾਈਆਂ ਜਾਂਦੀਆਂ ਹਨ ਜਿਵੇਂ ਜੁਰਮ ਹੋਣ ਉਪਰੰਤ ਕੈਦੀਆਂ ਨੂੰ ਬਿਠਾਇਆ ਜਾਂਦਾ ਹੋਵੇ। ਲੋਕਾਂ ਨੂੰ ਅਗਾਹ ਕਰਦਿਆਂ ਸੁਖਵਿੰਦਰ ਮੁੰਦਰੀ ਨੇ ਆਖਿਆ ਕਿ ਲਾਰੇ ਲਾਉਣ ਵਾਲੇ ਅਜਿਹੇ ਸੱਤਾਧਾਰੀ ਧਿਰਾਂ ਦੇ ਨੁਮਾਇੰਦਿਆਂ ਦੇ ਸਬਜ਼ਬਾਗਾਂ ਨੂੰ ਮੂੰਹ ਨਾ ਲਾਇਆ ਜਾਵੇ।
ਪਿਛਲੀ ਖ਼ਬਰ ਭਗਵੰਤ ਮਾਨ ਨੇ ਆਪਾ ਵਿਰੋਧੀ ਬਿਆਨ ਦੇ ਕੇ ਨੈਤਿਕ ਹਾਰ ਕਬੂਲੀ- ਜਥੇਦਾਰ ਘਨੌਰ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਅਤੇ ਅਪਾਹਜਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।