ਭਗਵੰਤ ਮਾਨ ਨੇ ਆਪਾ ਵਿਰੋਧੀ ਬਿਆਨ ਦੇ ਕੇ ਨੈਤਿਕ ਹਾਰ ਕਬੂਲੀ- ਜਥੇਦਾਰ ਘਨੌਰ
ਸ਼ੇਰਪੁਰ,18 ਨਵੰਬਰ (ਦਰਸ਼ਨ ਸਿੰਘ ਖੇੜੀ)-ਭਗਵੰਤ ਮਾਨ ਨੂੰ ਹੁਣ ਆਪਣੀ ਕੁਰਸੀ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਅੱਖਾਂ ਅੱਗੇ ਤਾਜ ਖੁਸਦਾ ਦਿਸਣ ਲੱਗ ਪਿਆ ਹੈ ਕਿਉਂਕਿ ਉਸਦਾ ਆਪਣੇ ਮੂੰਹ ਤੋਂ ਪਬਲਿਕ ਇਕੱਠ ‘ਚ ਇਹ ਕਹਿਣਾ ਕਿ ਜੇਕਰ ਸਾਨੂੰ ਵੋਟ ਨਹੀਂ ਪਾਉਣੀ, ਬੇਸ਼ੱਕ ਨਾ ਪਾਇਓ ਪਰ ਤੱਕੜੀ ਵਾਲਿਆਂ ਨੂੰ ਭੁੱਲ ਕੇ ਵੀ ਨਾ ਪਾਇਓ, ਭਾਵੇਂ ਕਿਸੇ ਹੋਰ ਨੂੰ ਪਾ ਦਿਓ। ਇਹ ਬੋਲਦਿਆਂ ਭਗਵੰਤ ਮਾਨ ਆਪਣੀ ਨੈਤਿਕ ਹਾਰ ਕਬੂਲ ਚੁੱਕਿਆ ਹੈ।
ਸ਼ੇਰਪੁਰ,18 ਨਵੰਬਰ (ਦਰਸ਼ਨ ਸਿੰਘ ਖੇੜੀ)-ਭਗਵੰਤ ਮਾਨ ਨੂੰ ਹੁਣ ਆਪਣੀ ਕੁਰਸੀ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਅੱਖਾਂ ਅੱਗੇ ਤਾਜ ਖੁਸਦਾ ਦਿਸਣ ਲੱਗ ਪਿਆ ਹੈ ਕਿਉਂਕਿ ਉਸਦਾ ਆਪਣੇ ਮੂੰਹ ਤੋਂ ਪਬਲਿਕ ਇਕੱਠ ‘ਚ ਇਹ ਕਹਿਣਾ ਕਿ ਜੇਕਰ ਸਾਨੂੰ ਵੋਟ ਨਹੀਂ ਪਾਉਣੀ, ਬੇਸ਼ੱਕ ਨਾ ਪਾਇਓ ਪਰ ਤੱਕੜੀ ਵਾਲਿਆਂ ਨੂੰ ਭੁੱਲ ਕੇ ਵੀ ਨਾ ਪਾਇਓ, ਭਾਵੇਂ ਕਿਸੇ ਹੋਰ ਨੂੰ ਪਾ ਦਿਓ। ਇਹ ਬੋਲਦਿਆਂ ਭਗਵੰਤ ਮਾਨ ਆਪਣੀ ਨੈਤਿਕ ਹਾਰ ਕਬੂਲ ਚੁੱਕਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਜਥੇਦਾਰ ਗੁਰਬਚਨ ਸਿੰਘ ਘਨੌਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਝੂਠ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਡਰਾਉਣੇ ਸੁਫ਼ਨੇ ਭਗਵੰਤ ਮਾਨ ਨੂੰ ਚੈਨ ਨਾਲ ਸੌਂਣ ਨਹੀਂ ਦਿੰਦੇ।