ਅਕਾਲੀ-ਭਾਜਪਾ ਆਗੂਆਂ ਨੇ ਗੱਠਜੋੜ ਹੋਣ ’ਤੇ ਲੱਡੂ ਵੰਡੇ
ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)-ਅਕਾਲੀ-ਭਾਜਪਾ ਗੱਠਜੋੜ ਹੋਣ ’ਤੇ ਸ਼ਹਿਣਾ ਵਿਖੇ ਦੋਵੇਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਇਕੱਤਰ ਹੋ ਕੇ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ। ਇਸ ਮੌਕੇ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਹਰਜੀਤ ਸਿੰਘ ਪਟਵਾਰੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਵਿਚ ਗੁੰਡਾਗਰਦੀ ਅਤੇ ਨਸ਼ੇ ਦਾ ਬੋਲਬਾਲਾ ਏਨਾ ਵਧ ਗਿਆ ਕਿ ਪੰਜਾਬ ਦੇ ਵਾਸੀ ਹੀ ਪੰਜਾਬ ’ਚ ਡਰ ਮਹਿਸੂਸ ਕਰਦੇ ਹਨ।
ਅਜੀਤ ਡੈਸਕ
26-11-2026