ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਿਛਲੇ 53 ਸਾਲਾਂ ਤੋਂ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਸਿੱਖ ਪੰਥ ਅਤੇ ਸਮਾਜ ਸੇਵਾ 'ਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ | ਸਿੱਖ ਨÏਜਵਾਨੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਯਤਨਸ਼ੀਲ ਇਸ ਸੰਸਥਾ ਦੀ ਸਥਾਪਨਾ ਸਰਕਾਰੀ ਕਾਲਜ ਲੁਧਿਆਣਾ ਵਿਖੇ 1 ਸਤੰਬਰ, 1972 ਨੂੰ ਗੁਰਬਾਣੀ ਦੇ ਫ਼ਲਸਫ਼ੇ ਨਾਲ ਲਬਰੇਜ਼ ਪੰਜ ਦੂਰਦਿ੍ਸ਼ਟੀ ਵਾਲੇ ਵਿਦਿਆਰਥੀਆਂ (ਜਤਿੰਦਰਪਾਲ ਪਾਲ ਸਿੰਘ, ਗੁਰਮੀਤ ਸਿੰਘ, ਮਨਮੋਹਨ ਸਿੰਘ ਸੈਲਾਨੀ, ਬਲਵਿੰਦਰ ਸਿੰਘ ਅਤੇ ਹਰਪਾਲ ਸਿੰਘ) ਵਲੋਂ ਕੀਤੀ ਗਈ ਤੇ ਨਾਂਅ ਰੱਖਿਆ ਗਿਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਜਿਸ ਨੇ ਥੋੜ੍ਹੇ ਹੀ ਸਮੇਂ 'ਚ ਇਕ ਲਹਿਰ ਦਾ ਰੂਪ ਧਾਰ ਕੇ ਵੱਡੀ ਗਿਣਤੀ ਵਿਚ ਪੰਜਾਬ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਆਪਣੇ ਕਲਾਵੇ 'ਚ ਲੈ ਲਿਆ | ਉਸ ਸਮੇਂ ਵਿੱਦਿਅਕ ਅਦਾਰਿਆਂ ਵਿਚ ਸਿੱਖੀ ਨੂੰ ਨਿਰ੍ਹਾ ਭੇਖ ਦੱਸ ਕੇ ਲਗਾਤਾਰ ਹਮਲੇ ਹੋ ਰਹੇ ਸਨ, ਜਿਸ ਦਾ ਜਵਾਬ ਸਟੱਡੀ ਸਰਕਲ ਨੇ ਨੌਜਵਾਨਾਂ ਨੂੰ ਗੁਰਬਾਣੀ ਅਤੇ ਅਮੀਰ ਵਿਰਸੇ ਦੀ ਜਾਗ ਲਗਾ ਕੇ ਦਿੱਤਾ | ਮੌਜੂਦਾ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ | ਸੰਸਥਾ ਵਲੋਂ ਧਾਰਮਿਕ, ਸਮਾਜਿਕ ਤੇ ਅਕਾਦਮਿਕ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਤਰ੍ਹਾਂ ਪਿਛਲੇ 52 ਸਾਲਾਂ ਤੋਂ ਇਹ ਸੰਸਥਾ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਬਿਨਾਂ ਲੋਕਾਈ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਗੁਰਮਤਿ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਨ ਲਈ ਯਤਨਸ਼ੀਲ ਹੈ | ਇਸ ਦੇ ਵਲੰਟੀਅਰਾਂ ਨੇ ਵੱਖ-ਵੱਖ ਖੇਤਰਾਂ ਵਿਚ ਨਿਰਸਵਾਰਥ ਸੇਵਾ ਦਾ ਵਿਲੱਖਣ ਇਤਿਹਾਸ ਸਿਰਜਿਆ ਹੈ | ਇਸ ਸੰਸਥਾ ਦਾ ਕੇਂਦਰੀ ਦਫ਼ਤਰ ਮਾਡਲ ਟਾਊਨ ਲੁਧਿਆਣਾ ਵਿਖੇ ਸਥਿਤ ਹੈ |
ਅਜੋਕੇ ਸਮੇਂ ਵਿਚ ਜਿੱਥੇ ਅੰਨ੍ਹੀ ਪਦਾਰਥਵਾਦੀ ਵਿਕਾਸ ਦੀ ਰਫ਼ਤਾਰ ਆਪਣੇ ਸਿਖਰ 'ਤੇ ਹੈ, ਉੱਥੇ ਮਨੁੱਖੀ ਕਦਰਾਂ-ਕੀਮਤਾਂ ਵਿਚ ਗਿਰਾਵਟ ਵੀ ਤੇਜ਼ੀ ਨਾਲ ਆ ਰਹੀ ਹੈ | ਇਸ ਹੀ ਸੰਦਰਭ ਵਿਚ ਵਿਦਿਆਰਥੀਆਂ ਵਿਚ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਚਿਣਗ ਲਗਾਉਣ ਲਈ ਸਾਲਾਨਾ ਨੈਤਿਕ ਸਿੱਖਿਆ ਇਮਤਿਹਾਨ ਸਕੂਲਾਂ-ਕਾਲਜਾਂ 'ਚ ਲਿਆ ਜਾਂਦਾ ਹੈ, ਜਿਸ ਵਿਚ ਹਰ ਸਾਲ ਲੱਖਾਂ ਹੀ ਵਿਦਿਆਰਥੀ ਹਿੱਸਾ ਲੈਂਦੇ ਹਨ | ਦÏਲਤ ਤੇ ਸ਼ੋਹਰਤ ਦੀ ਅਟੁੱਟ ਭੁੱਖ ਨੇ ਕਲਯੁਗੀ ਮਨੁੱਖ ਨੂੰ ਇਸ ਹੱਦ ਤੱਕ ਗ੍ਰਸਤ ਕਰ ਦਿੱਤਾ ਹੈ ਕਿ ਉਹ ਬੇਹੱਦ ਸਵਾਰਥੀ ਹੋ ਗਿਆ ਹੈ | ਨਤੀਜੇ ਵਜੋਂ ਮਨੁੱਖ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰ ਇਨ੍ਹਾਂ ਚੁਣÏਤੀਆਂ ਦੀ ਡੂੰਘਾਈ ਨੂੰ ਪਛਾਣਦੇ ਹੋਏ ਇਸ ਸਿਧਾਂਤ 'ਤੇ ਯਕੀਨ ਰੱਖਦੇ ਹਨ ਕਿ ਵਿਗਿਆਨੀਆਂ ਕੋਲ ਮਨੁੱਖ ਨੂੰ ਦੇਣ ਲਈ ਬਹੁਤ ਸਾਰੇ ਪਦਾਰਥਕ ਸੁੱਖ ਅਤੇ ਸਾਧਨ ਹਨ, ਪਰ ਮਾਨਸਿਕ ਤਣਾਅ ਅਤੇ ਬੇਚੈਨੀ ਤੋਂ ਛੁਟਕਾਰਾ ਪਾਉਣ ਲਈ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਦੁਆਰਾ ਦਰਸਾਇਆ ਮਾਰਗ ਹੀ ਅਪਣਾਉਣਾ ਪਵੇਗਾ |
ਸੰਸਥਾ ਦੇ ਸਮੁੱਚੇ ਕਾਰਜ ਖੇਤਰ ਨੂੰ ਮੁੱਖ ਤੌਰ 'ਤੇ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ |
![]()
ਵਿੱਦਿਅਕ ਖੇਤਰ-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਮੁਢਲਾ ਕਾਰਜ ਖੇਤਰ ਅਕਾਦਮਿਕ ਹੈ | ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਅਦਾਰੇ ਇਸ ਦੇ ਅਧਿਕਾਰ ਖੇਤਰ ਹਨ | ਇਸ ਖੇਤਰ ਵਿਚ ਸਟੱਡੀ ਸਰਕਲ ਦੀ ਜਥੇਬੰਦਕ ਕਾਰਜ ਸਭਾ ਅਕਾਦਮਿਕ ਕੌਂਸਲ ਰਾਹੀਂ ਖੇਤਰ ਵਿਚ ਸਮੁੱਚੀ ਲਹਿਰ ਚਲਾਉਂਦੀ ਹੈ | ਵਿਦਿਆਰਥੀਆਂ ਦੀ ਅਗਵਾਈ ਕੇਂਦਰੀ ਵਿਦਿਆਰਥੀ ਪ੍ਰੀਸ਼ਦ ਅਤੇ ਅਧਿਆਪਕਾਂ ਦੀ ਅਗਵਾਈ ਕੇਂਦਰੀ ਅਧਿਆਪਕ ਪ੍ਰੀਸ਼ਦ ਦੁਆਰਾ ਕੀਤੀ ਜਾਂਦੀ ਹੈ, ਜੋ ਅਕਾਦਮਿਕ ਕੌਂਸਲ ਅਧੀਨ ਕੰਮ ਕਰਦੀ ਹੈ |
ਸਮਾਜਿਕ ਖੇਤਰ-ਵਿੱਦਿਅਕ ਅਦਾਰਿਆਂ ਤੋਂ ਇਲਾਵਾ ਸਮੁੱਚਾ ਸਮਾਜ ਇਸ ਦਾ ਕਾਰਜ ਖੇਤਰ ਹੈ | ਇਸ ਖੇਤਰ ਵਿਚ ਸਟੱਡੀ ਸਰਕਲ ਦੀ ਸੰਗਠਨਾਤਮਕ ਕਾਰਜ ਪ੍ਰੀਸ਼ਦ, ਸਮਾਜਿਕ ਖੇਤਰ ਕੌਂਸਲ ਦੁਆਰਾ ਸਮੁੱਚੀ ਲਹਿਰ ਦੀ ਅਗਵਾਈ ਕਰਦੀ ਹੈ | ਘਰ-ਘਰ ਅੰਦਰ ਧਰਮਸ਼ਾਲ ਵੀ ਇਸ ਹੀ ਕੜੀ ਦਾ ਇਕ ਹਿੱਸਾ ਹੈ | ਹਫ਼ਤਾਵਾਰੀ ਸਟੱਡੀ ਸਰਕਲ ਸਮਾਗਮਾਂ ਦਾ ਆਯੋਜਨ ਸਿੱਖਿਆਦਾਇਕ/ ਪ੍ਰੇਰਨਾਦਾਇਕ ਲੈਕਚਰ, ਆਤਮ ਗਿਆਨ ਸਮਾਗਮ, ਯੂਥ ਸ਼ਖ਼ਸੀਅਤ ਉਸਾਰੀ ਤੇ ਲੀਡਰਸ਼ਿਪ ਸਿਖਲਾਈ ਕੈਂਪ, ਵਿਦਿਆਰਥੀ ਹੁਨਰ ਵਿਕਾਸ ਅਤੇ ਉਦਮਤਾ ਸਹੂਲਤ ਵਰਕਸ਼ਾਪਾਂ, ਸੰਗਠਨਾਤਮਕ ਵਿਕਾਸ ਵਰਕਸ਼ਾਪਾਂ, ਰਾਸ਼ਟਰੀ/ ਅੰਤਰਰਾਸ਼ਟਰੀ ਵਿਦਿਆਰਥੀ ਕਾਨਫਰੰਸਾਂ, ਯੁਵਕ ਤਿਉਹਾਰ, ਨੈਤਿਕ ਕਦਰਾਂ ਕੀਮਤਾਂ ਦੀ ਪ੍ਰੀਖਿਆ, ਸੰਗੀਤ ਤੇ ਕੀਰਤਨ ਦੀਆਂ ਕਲਾਸਾਂ, ਨੌਜਵਾਨ ਲੇਖਕਾਂ/ਕਵੀ ਵਰਕਸ਼ਾਪਾਂ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤਾ ਮੁਹਿੰਮ, ਸਕਾਲਰਸ਼ਿਪ ਤੇ ਵਿਦਿਆਰਥੀ ਭਲਾਈ ਸਕੀਮ, ਵਿਸ਼ੇਸ਼ ਕੋਚਿੰਗ, ਸ਼ਬਦ ਗੁਰੂ ਸਮਾਗਮ, ਗਿਆਨ ਅੰਜਨ ਸਮਰ ਕੈਂਪ, ਪਰਿਵਾਰਕ ਸੰਪਰਕ ਪ੍ਰੋਗਰਾਮ ਆਦਿ ਰਾਹੀਂ ਸਟੱਡੀ ਸਰਕਲ ਵਿੱਦਿਅਕ, ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ | ਇਸ ਦੇ ਨਾਲ ਹੀ ਸਾਡਾ ਵਿਰਸਾ ਸਾਡਾ ਗੌਰਵ (ਮਹੀਨਾਵਾਰ), ਬਹੁਮੰਤਵੀ ਖੇਤੀ (ਤ੍ਰੈਮਾਸਿਕ), ਬ੍ਰਹਿਮੰਡੀ ਵਿਸ਼ਵਾਸ-ਤ੍ਰੈਮਾਸਿਕ (3osmic 6aith), ਸੁਚਿੰਤਨ (ਹਿੰਦੀ-ਤ੍ਰੈਮਾਸਿਕ) ਮੈਗਜ਼ੀਨ ਦੇ ਨਾਲ-ਨਾਲ ਵਿਰਸਾ ਪਬਲੀਕੇਸ਼ਨ ਰਾਹੀਂ ਗੁਰਬਾਣੀ ਸਿਧਾਂਤ, ਸਿੱਖ ਇਤਿਹਾਸ ਤੇ ਹੋਰ ਸਮਾਜਿਕ ਵਿਸ਼ਿਆਂ 'ਤੇ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ |
ਕੇਂਦਰੀ ਦਫ਼ਤਰ ਲੁਧਿਆਣਾ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਐਚ.ਆਰ. ਡਿਵੈਲਪਮੈਂਟ, ਡਾ. ਇੰਦਰਜੀਤ ਸਿੰਘ ਖੇਤੀਬਾੜੀ ਤੇ ਪੇਂਡੂ ਵਿਕਾਸ ਕੇਂਦਰ, ਭਾਈ ਕਾਨ੍ਹ ਸਿੰਘ ਨਾਭਾ ਯੁਵਾ ਸਸ਼ਕਤੀਕਰਨ ਕੇਂਦਰ, ਗੁਰਬਾਣੀ ਖੋਜ ਵਿਚਾਰ ਅਤੇ ਸੰਚਾਰ ਕੇਂਦਰ, ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਸੰਸਥਾ, ਪੰਜਾਬੀ ਭਾਸ਼ਾ ਤੇ ਸੰਚਾਰ ਕੇਂਦਰ ਦੇ ਨਾਲ-ਨਾਲ ਵੱਖ-ਵੱਖ ਜ਼ੋਨਾਂ ਵਿਚ ਜਿਹੜੇ ਪ੍ਰੋਜੈਕਟ ਚੱਲ ਰਹੇ ਹਨ, ਉਹ ਹਨ- ਬੇਬੇ ਨਾਨਕੀ ਸਿਲਾਈ ਕੇਂਦਰ, ਗੁਰੂ ਨਾਨਕ ਮੋਦੀਖਾਨਾ, ਮੈਡੀਕਲ/ਖੂਨਦਾਨ ਕੈਂਪ, ਦਸਤਾਰ ਸਿਖਲਾਈ ਕੈਂਪ, ਆਸ ਕਿਰਨ ਨਸ਼ਾ ਛੁਡਾਊ ਕੇਂਦਰ ਹੁਸ਼ਿਆਰਪੁਰ, ਗਿਆਨ ਅੰਜਨ ਪਬਲਿਕ ਸਕੂਲ ਗੁਰਦਾਸਪੁਰ, ਗੁਰੂ ਰਾਮਦਾਸ ਸੈਂਟਰ ਫਾਰ ਇਕਨਾਮਿਕ ਗਰੋਥ ਅੰਮਿ੍ਤਸਰ ਤੇ ਹੋਰ | ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਕ ਵਿਸ਼ਵ ਵਿਆਪੀ ਸੰਸਥਾ ਹੈ, ਜਿਸ ਦੀਆਂ ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਥਾਈਲੈਂਡ ਤੇ ਯੂ.ਕੇ. 'ਚ ਇਕਾਈਆਂ ਲਗਾਤਾਰ ਕਾਰਜ ਕਰ ਰਹੀਆਂ ਹਨ |
-ਜ਼ੋਨਲ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਹੁਸ਼ਿਆਰਪੁਰ ਜ਼ੋਨ |
ਮੋਬਾਈਲ : 94655-76022