07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਹਾਰਾਜਾ ਦਲੀਪ ਸਿੰਘ ਦੀ ਜੱਦੀ ਜਾਇਦਾਦ ਪਿੰਡ ਗਾਜ਼ੀਪੁਰ ਵਿਚ

ਮਹਾਰਾਜਾ ਦਲੀਪ ਸਿੰਘ ਦੀ ਜੱਦੀ ਜਾਇਦਾਦ ਪਿੰਡ ਗਾਜ਼ੀਪੁਰ ਵਿਚ

ਅਜੀਤ ਡੈਸਕ 07-09-2026

ਮੁਗ਼ਲ ਰਾਜ ਦੌਰਾਨ ਭਟਨੇਰ ਤੋਂ ਆਏ ਅੱਘੜ ਨਾਉਂ ਦੇ ਵਿਅਕਤੀ ਨੇ ਅੰਮਿ੍ਤਸਰ ਦੇ ਇਲਾਕੇ ਵਿਚ ਵੇਈਾ ਪੂਈਾ ਪਿੰਡ ਵਸਾਇਆ | ਅੱਘੜ ਦੀ ਚੌਥੀ ਪੀੜ੍ਹੀ ਵਿਚ ਹੋਏ ਖੋਖਰ ਨੇ ਇਸ ਪਿੰਡ ਨੂੰ  ਵਧਾਇਆ | ਖੋਖਰ ਦਾ ਪੋਤਰਾ ਚੌਧਰੀ ਗਾਜ਼ੀ ਹੋਇਆ, ਜਿਸ ਨੇ ਦੋ ਪਿੰਡ ਵਸਾਏ ਇਕ ਵੇਈਾ ਪੂਈਾ ਦੇ ਨਾਲ ਲਗਦਾ ਗਾਜ਼ੀਮੱਲ ਤੇ ਦੂਜਾ ਰਾਜਾ ਸਾਂਸੀ | ਇਸ ਤੋਂ ਕੁਝ ਪੀੜ੍ਹੀਆਂ ਪਿੱਛੋਂ ਹੋਏ ਸਰਦਾਰ ਬੁੱਢਾ ਸਿੰਘ ਦੇ ਦੋ ਪੁੱਤਰ ਹੋਏ ਨੌਧ ਸਿੰਘ ਤੇ ਚੰਦਾ ਸਿੰਘ | ਇਨ੍ਹਾਂ ਦੋਵਾਂ ਦੀਆਂ ਦੋ ਮੰੂਹੀਆਂ ਚੱਲੀਆਂ | ਪਹਿਲੀ ਮੂੰਹੀ 'ਸ਼ੁਕਰ ਚੱਕੀਆਂ' ਵਜੋਂ ਜਾਣੀ ਗਈ, ਜਿਸ 'ਚੋਂ ਮਹਾਰਾਜਾ ਰਣਜੀਤ ਸਿੰਘ ਹੋਏ ਅਤੇ ਦੂਜੀ ਮੰੂਹੀਂ 'ਚੋਂ ਸੰਧਾਵਾਲੀਏ ਸਰਦਾਰ | ਦੋਵਾਂ ਮੰੂਹੀਆਂ 'ਚ ਜ਼ਮੀਨ ਦੀ ਵੰਡ ਹੋਈ ਤਾਂ ਗਾਜ਼ੀਮੱਲ ਸ਼ੁਕਰਚੱਕੀਆਂ ਦੇ ਹਿੱਸੇ ਆਇਆ ਅਤੇ ਵੇਈਾ ਪੂਈਾ ਸੰਧਾਵਾਲੀਆਂ ਦੇ ਹਿੱਸੇ | ਸੰਧਾਵਾਲੀਆ ਸਰਦਾਰ ਘਰਾਣੇ ਨੇ ਆਪਣਾ ਮੁੱਖ ਟਿਕਾਣਾ ਰਾਜਾ ਸਾਂਸੀ ਨੂੰ  ਬਣਾਇਆ ਤੇ ਉਨ੍ਹਾਂ 'ਚੋਂ ਗੁਰਦਿੱਤ ਸਿੰਘ 1764 'ਚ ਸਰਹਿੰਦ ਦੀ ਫ਼ਤਹਿ ਪਿੱਛੋਂ ਲਾਡਵੇ ਦੇ ਇਲਾਕੇ 'ਤੇ ਵੀ ਕਾਬਜ਼ ਹੋ ਗਿਆ | ਵੇਈਾ ਪੂਈਾ ਅਤੇ ਗਾਜ਼ੀਮੱਲ ਪਿੰਡਾਂ ਦੀ ਖੁਸ਼ਹਾਲੀ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਸਿੱਖ ਰਾਜ ਦੇ ਦਿਨੀਂ ਇੱਥੇ ਖੇਤਾਂ ਦੀ ਸਿੰਚਾਈ ਲਈ ਅੱਠ ਖੂਹ ਲਾਏ ਜਾ ਚੁੱਕੇ ਸਨ | ਸ਼ੁਕਰਚੱਕੀਆ ਪਰਿਵਾਰ ਰਾਜਭਾਗ ਸੰਭਾਲਣ ਸਦਕਾ ਲਾਹੌਰ ਦਾ ਵਾਸੀ ਬਣ ਗਿਆ ਪਰ ਜੱਦੀ ਜਾਇਦਾਦ ਨਾਲ ਜੁੜਿਆ ਰਿਹਾ | ਇਹੋ ਕਾਰਨ ਸੀ ਕੰਵਰ ਨੌਨਿਹਾਲ ਸਿੰਘ ਨੇ ਗਾਜ਼ੀਮੱਲ ਦੀ ਜ਼ਮੀਨ 'ਚ ਦੋ ਖੂਹ ਲਵਾਏ | 1841 ਵਿਚ ਮਹਾਰਾਜਾ ਸ਼ੇਰ ਸਿੰਘ ਨੇ ਗਾਜ਼ੀਮੱਲ ਮਿਲਖ ਦੀ ਸਾਂਭ-ਸੰਭਾਲ ਆਪਣੇ ਪਰਿਵਾਰਕ ਪ੍ਰੋਹਿਤ ਬਜ਼ੁਰਗ ਪੰਡਤ ਬਲਰਾਮ ਦੇ ਜ਼ਿੰਮੇ ਲਾਈ | ਜ਼ਮੀਨ ਵਾਹਕਾਂ ਦੀ ਸਹੂਲਤ ਵਾਸਤੇ ਇਕ ਹੋਰ ਖੂਹ ਮਹਾਰਾਜਾ ਦਲੀਪ ਸਿੰਘ ਦੇ ਸਮੇਂ ਲਾਇਆ ਗਿਆ | ਮਿਲਖ ਦੀ ਸੰਭਾਲ ਪੰਡਤ ਬਲਰਾਮ ਕੋਲ ਹੀ ਰਹੀ, ਜੋ ਸੰਧਾਵਾਲੀਆ ਦੇ ਕਿਸਾਨਾਂ ਨੂੰ  ਜ਼ਮੀਨ ਠੇਕੇ 'ਤੇ ਦੇ ਦਿੰਦਾ | ਗਾਜ਼ੀਮੱਲ 'ਚ ਵਸੇਬਾ ਤਾਂ ਪਹਿਲਾਂ ਹੀ ਬਹੁਤਾ ਨਹੀਂ ਸੀ, ਆਹਲਾ ਮਾਲਕਾਂ ਦੇ ਗਾਜ਼ੀਮੱਲ 'ਚੋਂ ਪਲਾਇਨ ਕਰਨ ਪਿੱਛੋਂ ਉਨ੍ਹਾਂ ਦੇ ਪ੍ਰੋਹਿਤ ਪੰਡਤ ਬਲਰਾਮ ਨੇ ਵੀ ਛੇਤੀ ਹੀ ਪਿੰਡ ਛੱਡ ਕੇ ਲਾਹੌਰ ਜਾ ਟਿਕਾਣਾ ਕੀਤਾ | ਉਹ ਵੀ ਹਾੜ੍ਹੀ-ਸਾਉਣੀ ਆ ਕੇ ਉਪਜ 'ਚੋਂ ਬਣਦਾ ਹਿੱਸਾ ਲੈ ਜਾਂਦਾ | ਵਸੋਂ ਰਹਿਤ ਹੋਣ ਕਾਰਨ ਇਹ ਪਿੰਡ ਛੇਤੀ ਹੀ ਬੇਚਿਰਾਗ ਹੋ ਗਿਆ, ਹਾਲਾਂਕਿ ਖੇਤੀ ਦਾ ਕੰਮ ਚਲਦਾ ਰਿਹਾ | 29 ਮਾਰਚ, 1849 ਤੋਂ ਪੰਜਾਬ ਨੂੰ  ਆਪਣੇ ਅਧਿਕਾਰ ਹੇਠ ਲੈਣ ਪਿੱਛੋਂ ਅੰਗਰੇਜ਼ ਸਰਕਾਰ ਨੇ ਨਿਰਧਾਰਤ ਮਾਮਲੇ ਦੀ ਉਗਰਾਹੀ ਯਕੀਨੀ ਬਣਾਉਣ ਲਈ ਭੋਇੰ-ਮਾਲਕਾਂ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਸਮਝੀ | ਇਸ ਮਨੋਰਥ ਲਈ ਜ਼ਮੀਨੀ ਰਿਕਾਰਡ ਤਿਆਰ ਕਰਨਾ ਸ਼ੁਰੂ ਕੀਤਾ | ਮਾਲ ਮਹਿਕਮੇ ਦੇ ਕਰਮਚਾਰੀਆਂ ਨੇ ਪਿੰਡ ਗਾਜ਼ੀਮੱਲ ਦੀ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਤੋਂ ਜ਼ਮੀਨ ਦੀ ਮਾਲਕੀ ਬਾਰੇ ਪੁੱਛਿਆ ਤਾਂ ਪੱਤੀ ਸੈਦੋਕੀ ਦੇ ਵਸਨੀਕ ਜੈਮਲ ਸਿੰਘ ਪੁੱਤਰ ਜੀਵਨ ਸਿੰਘ ਨੰਬਰਦਾਰ, ਪੱਤੀ ਥਾਂਗੜ ਦੇ ਖਜ਼ਾਨ ਸਿੰਘ ਪੁੱਤਰ ਸਰਦੂਲ ਸਿੰਘ, ਜੋ ਗਾਜ਼ੀਮੱਲ ਦੀ ਜ਼ਮੀਨ ਦੇ ਵਾਹਕ ਸਨ, ਨੇ ਗਾਜ਼ੀਮੱਲ ਦੀ ਜ਼ਮੀਨ ਦੇ ਖਸਰਿਆਂ 'ਚ  ਮਾਲਕ ਦਾ ਨਾਂਅ ਮਹਾਰਾਜਾ ਦਲੀਪ ਸਿੰਘ ਲਿਖਵਾਇਆ | 1853 'ਚ ਜਦ ਇਸ ਪਿੰਡ ਦਾ ਪੱਕਾ ਜ਼ਮੀਨੀ ਬੰਦੋਬਸਤ ਕੀਤਾ ਜਾਣ ਲੱਗਾ ਤਾਂ ਮਾਲ ਮਹਿਕਮੇ ਦੇ ਕਰਮਚਾਰੀਆਂ ਵਲੋਂ ਇਸ ਜ਼ਮੀਨ ਨੂੰ  ਵਾਹੁਣ ਵਾਲਿਆਂ ਕੋਲੋਂ ਜ਼ਮੀਨ ਮਾਲਕ ਦਾ ਨਾਂਅ ਪੁੱਛਣ ਦੇ ਜਵਾਬ 'ਚ ਉਨ੍ਹਾਂ ਨੇ ਮੁੜ ਇਹੋ ਗੱਲ ਦੁਹਰਾਈ | ਉਨ੍ਹਾਂ ਮਾਲਕ ਮਹਾਰਾਜਾ ਦਲੀਪ ਸਿੰਘ ਨੂੰ  ਦੱਸਦਿਆਂ ਖ਼ੁਦ ਨੂੰ  ਪੁਸ਼ਤੈਨੀ ਮੁਜ਼ਾਰੇ ਦੱਸਿਆ | ਇਸ ਵੇਲੇ ਵਿਵਾਦ ਪੱਤੀ ਸੈਦੋਕੀ ਤੇ ਪੱਤੀ ਥਾਂਗੜ ਦਰਮਿਆਨ ਜ਼ਮੀਨ ਦੀ ਅਸਾਵੀਂ ਵੰਡ ਬਣੀ | ਪੱੱਤੀ ਥਾਂਗੜ ਦੇ ਖਜ਼ਾਨ ਸਿੰਘ ਵਗੈਰਾ ਨੇ ਗਿਰਧਾਰੀ ਲਾਲ ਸਦਰ ਮੁਨਾਸਰਿਮ ਬੰਦੋਬਸਤ ਕੋਲ ਪੱਤੀ ਸੈਦੋਕੀ ਦੇ ਜੈਮਲ ਸਿੰਘ ਅਤੇ ਹੋਰਨਾਂ ਖ਼ਿਲਾਫ਼ ਵੱਧ ਜ਼ਮੀਨ ਰੋਕ ਲੈਣ ਦੀ ਸ਼ਿਕਾਇਤ ਕੀਤੀ | ਸਦਰ ਮੁਨਾਸਰਿਮ ਨੇ ਇਸ ਸ਼ਿਕਾਇਤ ਬਾਰੇ ਤਾਂ ਕੁਝ ਨਾ ਕੀਤਾ ਪਰ ਪਤਾ ਨਹੀਂ ਉਸ ਦੇ ਮਨ 'ਚ ਕੀ ਆਇਆ ਕਿ ਉਸ ਨੇ ਖਜ਼ਾਨ ਸਿੰਘ ਤੇ ਜੈਮਲ ਸਿੰਘ ਦੋਵਾਂ ਨੂੰ  ਉਕਸਾਇਆ ਕਿ ਉਹ ਖ਼ੁਦ ਨੂੰ  ਜ਼ਮੀਨ ਮਾਲਕ ਲਿਖਾਉਣ | ਭਾਵੇਂ ਉਹ ਇਸ ਰਾਇ ਅਨੁਸਾਰ ਚੱਲਣ ਲਈ ਰਜ਼ਾਮੰਦ ਨਹੀਂ ਸਨ ਪਰ ਗਿਰਧਾਰੀ ਲਾਲ ਨੇ 5 ਜੁਲਾਈ, 1853 ਨੂੰ  ਇਸ ਮਤਲਬ ਦੀ ਆਪਣੇ ਤੌਰ 'ਤੇ ਉੱਚ ਅਧਿਕਾਰੀ ਕੋਲ ਸ਼ਿਕਾਇਤ ਭੇਜ ਦਿੱਤੀ ਕਿ ਜੈਮਲ ਸਿੰਘ ਤੇ ਖਜ਼ਾਨ ਸਿੰਘ ਦੋਵੇਂ ਗਾਜ਼ੀਮੱਲ ਦੀ ਜ਼ਮੀਨ 'ਤੇ ਹੱਕ ਜਤਾਉਂਦੇ ਹਨ, ਇਸ ਝਗੜੇ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇ | ਉਸ ਨੇ 31 ਜੁਲਾਈ, 1853 ਨੂੰ  ਹੁਕਮ ਜਾਰੀ ਕੀਤਾ ਕਿ ਦੋਵਾਂ ਜ਼ਿਮੀਂਦਾਰਾਂ ਨੂੰ  ਪੇਸ਼ ਕੀਤਾ ਜਾਵੇ | ਸੰਮਨ ਮਿਲਣ 'ਤੇ ਦੋਵਾਂ ਨੇ ਅਫ਼ਸਰ ਸਾਹਮਣੇ ਪੇਸ਼ ਹੋ ਕੇ ਜ਼ਮੀਨ ਦਾ ਮਾਲਕ ਮਹਾਰਾਜਾ ਦਲੀਪ ਸਿੰਘ ਨੂੰ  ਤੇ ਖ਼ੁਦ ਨੂੰ  ਉਸ ਦੇ ਵਾਹਕ ਦੱਸਿਆ | ਬੰਦੋਬਸਤ ਅਫ਼ਸਰ ਨੇ ਇਸ ਮਾਮਲੇ 'ਚ ਸ਼ਮਸ਼ੇਰ ਸਿੰਘ ਸੰਧਾਵਾਲੀਆ ਦੀ ਰਾਇ ਪੁੱਛੀ ਤਾਂ ਉਸ ਨੇ ਵੀ ਗਾਜ਼ੀਮੱਲ ਦਾ ਮਾਲਕ ਮਹਾਰਾਜਾ ਦਲੀਪ ਸਿੰਘ ਨੂੰ  ਹੀ ਦੱਸਿਆ | ਪਿੱਛੋਂ ਵਧੀਕ ਸਹਾਇਕ ਕਮਿਸ਼ਨਰ ਨੇ ਗਾਜ਼ੀਮੱਲ ਦੀ ਜ਼ਮੀਨ ਵਿਚ ਮਹਾਰਾਜਾ ਦਲੀਪ ਸਿੰਘ ਦੀ ਮਾਲਕੀ ਹੋਣ ਬਾਰੇ ਹੁਕਮ 22 ਦਸੰਬਰ, 1853 ਨੂੰ  ਜਾਰੀ ਕੀਤੇ ਅਤੇ ਬੰਦੋਬਸਤ ਅਧਿਕਾਰੀ ਨੂੰ  ਇਸ ਹੁਕਮ ਦੀ ਲੋਅ 'ਚ ਅਗਲੇਰੀ ਕਾਰਵਾਈ ਕਰਨ ਲਈ ਲਿਖਿਆ | 
ਇਹ ਹੁਕਮ ਜਾਰੀ ਕਰਨ ਪਿੱਛੋਂ ਵੀ ਵਧੀਕ ਸਹਾਇਕ ਕਮਿਸ਼ਨਰ ਇਸ ਮਾਮਲੇ ਨੂੰ  ਘੋਖਦਾ ਰਿਹਾ | ਪੜਤਾਲ ਕਰਨ 'ਤੇ ਉਸ ਨੂੰ  ਪਤਾ ਲੱਗਾ ਕਿ ਪੰਡਤ ਘਰਾਣੇ 'ਚੋਂ ਬਲਰਾਮ ਪਿੱਛੋਂ ਉਸ ਦਾ ਪੁੱਤਰ ਗੁਰਮੁਖ ਦਾਸ ਗਾਜ਼ੀਮੱਲ ਜ਼ਮੀਨ 'ਚੋਂ ਬਣਦਾ ਹਿੱਸਾ ਉਗਰਾਹ ਰਿਹਾ ਹੈ ਅਤੇ ਹੁਣ ਗੁਰਮੁਖ ਦਾਸ ਦਾ ਪੁੱਤਰ ਰਾਮਦਾਸ ਹਰ ਛਿਮਾਹੀ ਲਾਹੌਰ ਤੋਂ ਆ ਕੇ ਕਿਸਾਨਾਂ ਤੋਂ ਬਣਦਾ ਹਿੱਸਾ ਲੈ ਜਾਂਦਾ ਹੈ | ਉਸ ਨੇ 26 ਜੂਨ, 1854 ਨੂੰ  ਰਾਮਦਾਸ ਬੁਲਾ ਕੇ ਉਸ ਤੋਂ ਵੀ ਜ਼ਮੀਨ ਦੀ ਮਾਲਕੀ ਬਾਰੇ ਪੁੱਛਿਆ | ਵਧੀਕ ਸਹਾਇਕ ਕਮਿਸ਼ਨਰ ਵਲੋਂ ਪੁੱਛੇ ਜਾਣ 'ਤੇ ਰਾਮਦਾਸ ਨੇ ਦੱਸਿਆ ਕਿ ਮਹਾਰਾਜਾ ਦਲੀਪ ਸਿੰਘ ਵਲੋਂ ਦਿੱਤਾ ਮੁਖਤਿਆਰਨਾਮਾ ਉਸ ਕੋਲ ਹੈ ਅਤੇ ਵੇਈਾ ਪੂਈਾ ਦੇ ਕਿਸਾਨ ਕਈ ਪੁਸ਼ਤਾਂ ਤੋਂ ਇਹ ਜ਼ਮੀਨ ਵਾਹ ਰਹੇ ਹਨ |  ਇਉਂ ਪੱਕੇ ਜ਼ਮੀਨੀ ਬੰਦੋਬਸਤ 'ਚ ਵੀ ਗਾਜ਼ੀਮੱਲ (ਜਿਸ ਬੇਚਿਰਾਗ ਪਿੰਡ ਨੂੰ  ਹੁਣ ਗਾਜ਼ੀਪੁਰ ਕਿਹਾ ਜਾਂਦਾ ਹੈ) ਦੀ ਜ਼ਮੀਨ ਲਈ ਮਾਲਕੀ ਦੇ ਖਾਨੇ ਵਿਚ ਮਹਾਰਾਜਾ ਦਲੀਪ ਸਿੰਘ ਦਾ ਹੀ ਨਾਂਅ ਦਰਜ ਕੀਤਾ ਗਿਆ | ਪੰਜਾਬ ਦੀ ਅੰਗਰੇਜ਼ ਸਰਕਾਰ ਨੇ 1868 'ਚ ਪੰਜਾਬ ਕਾਸ਼ਤਕਾਰੀ ਐਕਟ ਵਿਚ 20 ਸਾਲ ਜਾਂ ਦੋ ਪੁਸ਼ਤਾਂ ਤੋਂ ਵਾਹੀ ਜਾ ਰਹੀ ਜ਼ਮੀਨ ਦੇ ਵਾਹਕਾਂ ਨੂੰ  ਪੱਕੇ ਪਟੇਦਾਰ ਮੰਨ ਲਿਆ ਤਾਂ ਮਹਾਰਾਜਾ ਦਲੀਪ ਸਿੰਘ ਦੀ ਥਾਂ ਜ਼ਮੀਨ ਵਾਹੁਣ ਬੀਜਣ ਵਾਲੇ ਵੇਈਾ ਪੂਈਾ ਦੇ ਕਿਸਾਨ ਗਾਜ਼ੀਪੁਰ ਵਾਲੀ ਜ਼ਮੀਨ ਦੇ ਮਾਲਕ ਬਣ ਗਏ | 

-ਮੋਬਾਈਲ : 94170-49417

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਵਿਰਸਾ-ਲਿਖਣਸਰ ਸਰੋਵਰ ਅਤੇ ਦਮਦਮੀ ਟਕਸਾਲ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਸੁਨਹਿਰੀ ਸਫ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।