29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਣਾਓ ਲਾਜਵਾਬ ਕੜ੍ਹੀ

ਅਜੀਤ ਡੈਸਕ 02-04-2026

ਮੇਥੀ ਵਾਲੀ ਕੜ੍ਹੀ
ਸਮੱਗਰੀ : ਚਾਰ ਕੌਲੀ ਲੱਸੀ, ਚਾਰ ਵੱਡੇ ਚਮਚ ਵੇਸਣ, ਅੱਧਾ ਚਮਚ ਹਲਦੀ ਪਾਊਡਰ, ਅੱਧਾ ਚਮਚ ਮਿਰਚ ਪਾਊਡਰ, ਅੱਧਾ ਚਮਚ ਜ਼ੀਰਾ ਪਾਊਡਰ, ਚਾਰ ਗੁੱਛੀਆਂ ਮੇਥੀ ਦੀਆਂ ਤਾਜ਼ੀ ਪੱਤੀਆਂ, ਅੱਧਾ ਚਮਚ ਸਾਬਤ ਜ਼ੀਰਾ, ਦੋ ਸੁੱਕੀਆਂ ਲਾਲ ਮਿਰਚਾਂ, ਅੱਧਾ ਚਮਚ ਚੀਨੀ, ਚਾਰ ਹਰੀਆਂ ਮਿਰਚਾਂ, ਹਿੰਗ ਪਾਊਡਰ ਇਕ ਚੌਥਾਈ ਚਮਚ, ਨਮਕ ਸਵਾਦ ਅਨੁਸਾਰ, ਤੇਲ ਤਿੰਨ ਵੱਡੇ ਚਮਚ।
ਵਿਧੀ : ਕੜਾਹੀ ਵਿਚ ਲੱਸੀ ਪਾ ਕੇ ਸੇਕ 'ਤੇ ਰੱਖੋ। ਇਕ ਕੌਲੀ ਵਿਚ ਚਾਰ ਚਮਚ ਵੇਸਣ, ਹਲਦੀ ਪਾਊਡਰ, ਜ਼ੀਰਾ ਪਾਊਡਰ ਤੇ ਨਮਕ ਪਾ ਕੇ ਪਾਣੀ ਵਿਚ ਘੋਲੋ। ਇਸ ਘੋਲ ਨੂੰ ਲੱਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੱਕਣ ਦਿਓ। ਹਰੀਆਂ ਮਿਰਚਾਂ ਚੀਰ ਕੇ ਲੱਸੀ ਵਿਚ ਪਾਓ। ਮੇਥੀ ਦੀਆਂ ਪੱਤੀਆਂ ਨੂੰ ਧੋ ਕੇ ਬਾਰੀਕ ਕੱਟ ਲਓ ਅਤੇ ਇਸ ਵਿਚ ਪਾਓ। ਢੱਕਣ ਲਗਾ ਕੇ ਮੱਧਮ ਸੇਕ 'ਤੇ ਪਕਾਉਂਦੇ ਹੋਏ ਕੜ੍ਹੀ ਨੂੰ ਥੋੜ੍ਹੀ ਗਾੜੀ ਹੋਣ ਤੱਕ ਸੇਕ ਤੋਂ ਲਾਹ ਲਓ।
ਤੜਕੇ ਲਈ ਹੋਰ ਛੋਟੀ ਕੜਾਹੀ ਵਿਚ ਤੇਲ ਗਰਮ ਕਰਨ ਤੋਂ ਬਾਅਦ ਸੁੱਕੀ ਮਿਰਚ, ਜ਼ੀਰਾ ਪਾਓ ਅਤੇ ਭੁੱਜਣ ਤੋਂ ਬਾਅਦ ਹਿੰਗ ਤੇ ਲਾਲ ਮਿਰਚ ਪਾ ਕੇ ਤੁਰੰਤ ਬੰਦ ਕਰ ਦਿਓ ਅਤੇ ਇਸ ਨੂੰ ਕੜ੍ਹੀ ਵਾਲੀ ਕੜਾਹੀ ਵਿਚ ਪਾ ਕੇ ਤੁਰੰਤ ਢਕ ਕੇ ਰੱਖ ਦਿਓ। ਚਾਹੋ ਤਾਂ ਤੁਸੀਂ ਇਸ ਵਿਚ ਛੋਟੀਆਂ-ਛੋਟੀਆਂ ਮੇਥੀ ਅਤੇ ਵੇਸਣ ਦੇ ਪੌਕੜੇ ਬਣਾ ਕੇ ਪਾ ਸਕਦੇ ਹੋ, ਜਿਸ ਨਾਲ ਸਵਾਦ ਦੁੱਗਣਾ ਹੋ ਜਾਵੇਗਾ। ਪਕੌੜੇ ਕੜ੍ਹੀ ਨੂੰ ਲਾਹੁੰਦੇ ਸਮੇਂ ਪਾਓ। ਇਸ ਕੜ੍ਹੀ ਨੂੰ ਚਾਹੋ ਤਾਂ ਬਾਜਰੇ ਦੀ ਰੋਟੀ ਦੇ ਨਾਲ ਜਾਂ ਸਾਦੇ ਚੌਲਾਂ ਨਾਲ ਵੀ ਖਾ ਸਕਦੇ ਹੋ।

ਪਿਛਲੀ ਖ਼ਬਰ ਗਰਮੀਆਂ ਵਿਚ ਘੁੰਮਣ ਜਾਣ ਵੇਲੇ... ਅਗਲੀ ਖ਼ਬਰ ਬੱਚਿਆਂ ਨੂੰ ਦਿਓ ਸਿਹਤਮੰਦ ਰੋਟੀ ਵਾਲਾ ਡੱਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।