27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਹਰ ਨਾਰੀ ਨੂੰ ਲੋੜ ਹੈ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੀ

ਹਰ ਨਾਰੀ ਨੂੰ ਲੋੜ ਹੈ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੀ

ਅਜੀਤ ਡੈਸਕ 27-08-2026

 

ਐਰੋਬਿਕ ਕਸਰਤ ਨਾ ਸਿਰਫ਼ ਕੈਲੋਰੀਜ਼ ਨੂੰ  ਘੱਟ ਕਰਦੀ ਹੈ ਸਗੋਂ ਸਰੀਰ ਦੇ ਮੈਟਾਬਾਲੀਜ਼ਅਮ ਨੂੰ  ਵੀ ਵਧਾਉਂਦਾ ਹੈ |
ਚਿਹਰੇ 'ਤੇ ਪਿੰਪਲਜ਼ ਹੋਣ 'ਤੇ ਮੁਲਤਾਨੀ ਮਿੱਟੀ, ਵੇਸਣ ਵਿਚ ਕੱਚਾ ਦੁੱਧ ਮਿਲਾ ਕੇ ਲੇਪ ਤਿਆਰ ਕਰਕੇ ਚਿਹਰੇ 'ਤੇ ਕੁਝ ਦਿਨਾਂ ਤੱਕ ਲਗਾਤਾਰ ਲਗਾਉਣ ਨਾਲ ਚਿਹਰਾ ਚਮਕਣ ਲੱਗੇਗਾ ਤੇ ਇਸ ਗੱਲ ਦਾ ਵੀ ਧਿਆਨ ਰੱਕੋ ਕਿ ਹਾਜ਼ਮਾ ਕਿਰਿਆ ਸਹੀ ਰਹੇ |
ਪਲਕਾਂ ਨੂੰ  ਸੰਘਣਾ ਅਤੇ ਲੰਮਾ ਬਣਾਉਣ ਲਈ ਰੋਜ਼ਾਨਾ ਰਾਤ ਨੂੰ  ਕੈਸਟਰ ਆਇਲ ਲਗਾਓ | ਇਸ ਨਾਲ ਪਲਕਾਂ ਲੰਮੀਆਂ, ਮਜ਼ਬੂਤ ਅਤੇ ਸੰਘਣੀਆਂ ਬਣਨਗੀਆਂ |
ਸੌਂਦੇ ਸਮੇਂ ਘੜੀ ਵੱਲ ਮੂੰਹ ਕਰਕੇ ਨਾ ਸੌਂਵੋ | ਜੇਕਰ ਨੀਂਦ ਨਾ ਆ ਰਹੀ ਹੋਵੇ ਧਿਆਨ ਵਾਰ-ਵਾਰ ਘੜੀ ਵੱਲ ਜਾਂਦਾ ਹੈ, ਇਸ ਲਈ ਘੜੀ ਨੂੰ  ਪਿੱਛੇ ਰੱਖੋ | ਵਜ਼ਨ ਵਧਾਉਣ ਲਈ ਆਪਣੀ ਡਾਈਟ ਵਿਚ ਪ੍ਰੋਟੀਨ ਅਤੇ ਵਿਟਾਮਿਨ ਸ਼ਾਮਿਲ ਕਰੋ |
ਜੇਕਰ ਤੁਸੀਂ ਜ਼ਿਆਦਾ ਸਮੇਂ ਤੱਕ ਪੜ੍ਹਦੇ ਹੋ ਜਾਂ ਕੰਪਿਊਟਰ 'ਤੇ ਕੰਮ ਕਰਦੇ ਹੋ ਅਤੇ ਅੱਖਾਂ ਵਿਚ ਥਕਾਵਟ ਮਹਿਸੂਸ ਕਰਦੇ ਹੋ ਤਾਂ ਅੱਖਾਂ ਵਿਚ ਹਰ 4 ਘੰਟੇ ਵਕਫ਼ੇ ਬਾਅਦ ਗੁਲਾਬ ਜਲ ਦੀਆਂ ਕੁਝ ਬੂੰਦਾਂ ਪਾਓ | ਅੱਖਾਂ ਦੀ ਠੰਢਕ ਵੀ ਬਣੀ ਰਹੇਗੀ ਅਤੇ ਅੱਖਾਂ ਦਾ ਨੰਬਰ ਵੀ ਨਹੀਂ ਵਧੇਗਾ |
ਅੱਖਾਂ ਦੇ ਹੇਠਾਂ ਅਤੇ ਸਾਈਡ ਦੇ ਡਾਰਕ ਘੇਰੇ ਨੂੰ  ਘੱਟ ਕਰਨ ਲਈ ਅੱਖਾਂ ਦੇ ਚਾਰੇ ਪਾਸੇ ਨਾਰੀਅਲ ਦਾ ਤੇਲ ਲਗਾਓ | ਕੁਝ ਦਿਨ ਤੱਕ ਲਗਾਤਾਰ ਲਗਾਉਣ ਨਾਲ ਡਾਰਕ ਘੇਰੇ ਖ਼ਤਮ ਹੋ ਜਾਣਗੇ |
ਕਿਸੇ ਭਾਰੀ ਕੰਮ ਨੂੰ  ਕਰਨ ਤੋਂ ਪਹਿਲਾਂ ਹੈਵੀ ਫੂਡ ਨਾ ਖਾਓ ਕਿਉਂਕਿ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਐਨਰਜੀ ਪੱਧਰ ਘੱਟਦਾ ਹੈ ਅਤੇ ਉਸ ਨੂੰ  ਹਜ਼ਮ ਕਰਨ ਲਈ ਥੋੜ੍ਹਾ ਸਮਾਂ ਚਾਹੀਦਾ ਹੁੰਦਾ ਹੈ | ਇਸ ਲਈ ਕੰਮ ਕਰਨ ਨਾਲ ਘੱਟ ਤੋਂ ਘੱਟ ਇਕ ਘੰਟਾ ਪਹਿਲਾਂ ਹੈਵੀ ਫੂਡ ਖਾਓ |
ਕਬਜ਼ ਤੋਂ ਬਚਣ ਲਈ ਰਾਤ ਨੂੰ  ਇਕ ਗਿਲਾਸ ਕੋਸਾ ਦੁੱਧ ਪੀਓ |
ਰਾਤ ਨੂੰ  ਜੇਕਰ ਭਾਰੀ ਖਾਣਾ ਖਾਣਾ ਵੀ ਜਾਵੇ ਤਾਂ ਸੌਣ ਤੋਂ ਪਹਿਲਾਂ ਘੱਟ ਤੋਂ ਘੱਟ ਅੱਧਾ ਘੰਟਾ ਟਹਿਲੋ ਤਾਂ ਕਿ ਭੋਜਨ ਹਜ਼ਮ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇ | ਉਂਝ ਰਾਤ ਨੂੰ  ਭਾਰੀ ਭੋਜਨ ਖਾਣ ਤੋਂ ਬਚੋ |
ਟਮਾਟਰ ਅਤੇ ਨਿੰਬੂ ਦਾ ਰਸ ਮਿਲਾ ਕੇ ਅੱਖਾਂ ਦੇ ਹੇਠਾਂ ਲਗਭਗ 30 ਮਿੰਟ ਤੱਕ ਲਗਾਉਣ ਨਾਲ ਅੱਖਾਂ ਸਿਹਤਮੰਦ ਰਹਿਣਗੀਆਂ | 30 ਮਿੰਟ ਤੋਂ ਬਾਅਦ ਉਨ੍ਹਾਂ ਨੂੰ  ਪਹਿਲਾਂ ਕੋਸੇ ਪਾਣੀ ਨਾਲ ਅਤੇ ਬਾਅਦ ਵਿਚ ਠੰਢੇ ਪਾਣੀ ਨਾਲ ਧੋਵੋ |
ਆਪਣੀਆਂ ਅੱਖਾਂ ਨੂੰ  ਸੁੰਦਰ ਅਤੇ ਝੁਰੜੀਆਂ ਰਹਿਤ ਬਣਾਉਣ ਲਈ ਆਲੂ ਤੇ ਖੀਰੇ ਦੇ ਰਸ ਨੂੰ  ਰੂੰ 'ਤੇ ਲਗਾ ਕੇ ਲਗਭਗ ਪੰਜ ਮਿੰਟ ਤੱਕ ਅੱਖਾਂ 'ਤੇ ਰੱਖੋ | ਉਸ ਤੋਂ ਬਾਅਦ ਟੰਢੇ ਪਾਣੀ ਨਾਲ ਅੱਖਾਂ ਧੋ ਕੇ ਬੇਬੀ ਆਇਲ ਲਗਾ ਲਓ |
ਬਿਸਤਰ 'ਤੇ ਜਾਣ ਤੋਂ ਪਹਿਲਾਂ ਨਹਾ ਲਓ | ਨੀਂਦ ਚੰਗੀ ਆਵੇਗੀ |
ਨੀਂਦ ਨਾ ਆਉਣ 'ਤੇ ਲੰਮੀ ਸਾਹ ਲਓ ਇਸ ਨਾਲ ਸਰੀਰ ਨੂੰ  ਆਰਾਮ ਵੀ ਮਿਲੇਗਾ ਅਤੇ ਨੀਂਦ ਵੀ ਚੰਗੀ ਆ ਜਾਵੇਗੀ |
ਰਾਤ ਨੂੰ  ਨੀਂਦ ਨਾ ਆਉਣ 'ਤੇ ਸੌਣ ਤੋਂ ਪਹਿਲਾਂ ਸੂਖਮ ਕਿਰਿਆਵਾਂ ਅਤੇ ਸਟ੍ਰੇਚਿੰਗ ਕਰੋ | ਨੀਂਦ ਸੌਖਿਆਂ ਨਾਲ ਆ ਜਾਵੇਗੀ |
ਆਪਣਾ ਮੂਡ ਹਲਕਾ ਕਰਨ ਲਈ ਲਾਈਟ ਸੰਗੀਤ ਸੁਣੋ |
ਆਪਣੇ ਭੋਜਨ ਵਿਚ ਇਕ ਦਿਨ ਵਿਚ ਘੱਟ ਤੋਂ ਘੱਟ ਦੋ ਸਬਜ਼ੀਆਂ ਜ਼ਰੂਰ ਸ਼ਾਮਿਲ ਕਰੋ | ਦਿਨ ਵਿਚ ਘੱਟ ਤੋਂ ਘੱਟ 8 ਤੋਂ 10 ਵਾਰ ਡੂੰਘਾ ਸਾਹ ਲਓ | ਇਸ ਨਾਲ ਤਣਾਅ ਘੱਟ ਹੁੰਦਾ ਹੈ |
ਜੇਕਰ ਤੁਸੀਂ ਜ਼ਿਆਦਾ ਸਮਾਂ ਕਸਰਤ ਲਈ ਨਹੀਂ ਕੱਢ ਪਾਉਂਦੇ ਹੋ ਤਾਂ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਰੱਸੀ ਟੱਪਣ ਦੀ ਕਸਰਤ ਕਰ ਸਕਦੇ ਹੋ | ਇਸ ਨਾਲ ਸਰੀਰ ਫਿਟ ਰਹਿੰਦਾ ਹੈ ਅਤੇ ਉਸ ਦੇ ਨਾਲ-ਨਾਲ ਹੋਰ ਕਸਰਤ ਦੀ ਜ਼ਰੂਰਤ ਵੀ ਨਹੀਂ ਰਹਿੰਦੀ |
ਆਪਣੇ ਹਮਿਊਨ ਸਿਸਟ ਨੂੰ  ਠੀਕ ਰੱਖਣ ਲਈ ਅਤੇ ਤਣਾਅ ਤੋਂ ਦੂਰ ਰਹਿਣ ਲਈ ਕਦੀ-ਕਦੀ ਖੁੱਲ੍ਹ ਕੇ ਰੌਣਾ ਵੀ ਜ਼ਰੂਰੀ ਹੁੰਦਾ ਹੈ | ਇਸ ਲਈ ਕਦੀ ਮਨ ਉਦਾਸ ਹੋਵੇ ਜਾਂ ਕਿਸੇ ਨੇ ਕੁਝ ਕਿਹਾ ਹੋਵੇ ਤਾਂ ਰੋ ਕੇ ਮਨ ਹਲਕਾ ਕਰ ਲਓ |

ਪਿਛਲੀ ਖ਼ਬਰ ਸਾਡੀ ਰਸੋਈ ਅਤੇ ਸੁਆਣੀ ਅਗਲੀ ਖ਼ਬਰ ਸਵਾਦੀ ਤੇ ਪੌਸ਼ਟਿਕ ਦਾਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।