11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅੱਖਾਂ ਹੋਣ ਸਿਹਤਮੰਦ ਅਤੇ ਸਾਫ਼

ਅੱਖਾਂ ਹੋਣ ਸਿਹਤਮੰਦ ਅਤੇ ਸਾਫ਼

ਅਜੀਤ ਡੈਸਕ 11-09-2026

 

ਉਂਝ ਤਾਂ ਸਰੀਰ ਦਾ ਹਰੇਕ ਅੰਗ ਆਪਣਾ-ਆਪਣਾ ਮਹੱਤਵ ਰੱਖਦਾ ਹੈ, ਪਰ ਅੱਖਾਂ ਸਭ ਤੋਂ ਹਟ ਕੇ ਆਪਣਾ ਇਕ ਵਿਸ਼ੇਸ਼ ਮਹੱਤਵ ਰੱਖਦੀਆਂ ਹਨ | ਅੱਖਾਂ ਮਨੁੱਖ ਮਾਤਰ ਹੀ ਨਹੀਂ, ਸਗੋਂ ਹਰ ਜੀਵਧਾਰੀ ਦਾ ਉਹ ਅੰਗ ਹੈ ਜਿਸ ਦੀ ਘਾਟ ਵਿਚ ਨਾ ਤਾਂ ਇਹ ਦੁਨੀਆ ਉਸ ਦੇ ਕਿਸੇ ਮਤਲਬ ਦੀ ਰਹਿ ਜਾਂਦੀ ਹੈ, ਨਾ ਹੀ ਉਹ ਦੁਨੀਆ ਦੇ ਕਿਸੇ ਕੰਮ ਦਾ ਰਹਿ ਜਾਂਦਾ ਹੈ |
ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀਆਂ ਅੱਖਾਂ ਦੀ ਵਿਸ਼ੇਸ਼ ਦੇਖਭਾਲ ਕਰੀਏ ਅਤੇ ਇਹੀ ਨਹੀਂ, ਸਾਨੂੰ ਅੱਖਾਂ ਦੀ ਵਰਤੋਂ ਵੀ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਦੁਨੀਆ ਦੀਆਂ ਅੱਖਾਂ ਦੇ ਤਾਰੇ ਬਣ ਸਕਦੇ ਹੋ |
ਅੱਖਾਂ ਦੀ ਰੌਸ਼ਨੀ ਕਾਇਮ ਰਹੇ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸੰਤੁਲਿਤ ਭੋਜਨ ਖਾਓ | ਜੇਕਰ ਤੁਸੀਂ ਸੰਤੁਲਿਤ ਭੋਜਨ ਲਓਗੇ ਤਾਂ ਤੁਸੀਂ ਸਿਹਤਮੰਦ ਰਹੋਗੇ ਅਤੇ ਤੁਸੀਂ ਸਿਹਤਮੰਦ ਰਹੋਗੇ ਤਾਂ ਅੱਖਾਂ ਵੀ ਨਿਰੋਗੀ ਹੋਣਗੀਆਂ | ਵਿਟਾਮਿਨ 'ਏ' ਅੱਖਾਂ ਦੀ ਰੌਸ਼ਨੀ ਬਣਾਈ ਰੱਖਣ ਵਿਚ ਖ਼ਾਸ ਭੂਮਿਕਾ ਨਿਭਾਉਂਦਾ ਹੈ | ਤੁਸੀਂ ਆਪਣੀਆਂ ਅੱਖਾਂ ਨੂੰ  ਸਿਹਤਮੰਦ ਰੱਖਣ ਲਈ ਵਿਟਾਮਿਨ 'ਏ' ਵਾਲੇ ਪਦਾਰਥਾਂ ਨੂੰ  ਜ਼ਿਆਦਾ ਤੋਂ ਜ਼ਿਆਦਾ ਖਾਓ | ਸਭ ਹਰੀਆਂ ਸਬਜ਼ੀਆਂ ਵਿਚ ਵਿਟਾਮਿਨ 'ਏ' ਘੱਟ ਜਾਂ ਵੱਧ  ਮਾਤਰਾ ਵਿਚ ਜ਼ਰੂਰ ਪਾਇਆ ਜਾਂਦਾ ਹੈ | ਜੇਕਰ ਅਸੀਂ ਲਗਾਤਾਰ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਦੇ ਰਹੀਏ ਤਾਂ ਸਰੀਰ 'ਚ ਵਿਟਾਮਿਨ 'ਏ' ਦੀ ਪੂਰਤੀ ਹੁੰਦੀ ਰਹੇਗੀ |
ਅੱਖਾਂ ਨੂੰ  ਸਾਫ਼ ਅਤੇ ਸਿਹਤਮੰਦ ਰੱਖਣ ਲਈ ਜ਼ਰੂਰੀ ਨੁਕਤੇ : ਅੱਖਾਂ ਨੂੰ  ਹਰ ਰੋਜ਼ ਨਹਾਉਣ ਤੋਂ ਪਹਿਲਾਂ ਪਾਣੀ ਭਰੇ ਆਈ ਕੱਪ ਵਿਚ ਡੁਬੋ ਕੇ ਖੋਲੋ੍ਹ ਅਤੇ ਬੰਦ ਕਰੋ | ਇਹ ਪ੍ਰਕਿਰਿਆ ਪੰਜ ਜਾਂ ਸੱਤ ਵਾਰ ਕਰੋ | ਹਰ ਰੋਜ਼ ਨਾ ਕਰ ਸਕੋ ਤਾਂ ਹਫ਼ਤੇ ਵਿਚ ਇਕ ਜਾਂ ਦੋ ਵਾਰ ਜ਼ਰੂਰ ਕਰੋ |
ਹਰ ਰੋਜ਼ ਹੋਰ ਸਰੀਰਕ ਕਸਰਤਾਂ ਦੇ ਨਾਲ ਦੋ ਮਿੰਟ ਅੱਖਾਂ ਦੀ ਵੀ ਕਸਰਤ ਕਰੋ |
ਕਸਰਤ : ਸਿੱਧੇ ਖੜ੍ਹੇ ਹੋ ਕੇ ਸਾਹਮਣੇ ਕਿਸੇ ਚੀਜ਼ 'ਤੇ ਨਿਗ੍ਹਾ ਸਥਿਰ ਕਰੋ | ਫਿਰ ਚਿਹਰਾ ਸਥਿਰ ਰੱਖਦੇ ਹੋਏ ਖੱਬੇ ਪਾਸੇ ਦੇਖੋ | ਪਹਿਲਾਂ ਵਾਲੀ ਸਥਿਤੀ ਵਿਚ ਵਾਪਸ ਆਉਣ ਬਾਅਦ ਸੱਜੇ ਪਾਸੇ ਦੇਖੋ | ਦੁਬਾਰਾ ਪਹਿਲਾਂ ਵਾਲੀ ਸਥਿਤੀ ਵਿਚ ਆਉਂਦੇ ਹੋਏ ਲਗਾਤਾਰ ਹੇਠਾਂ ਅਤੇ ਉੱਪਰ ਇਸੇ ਤਰ੍ਹਾਂ ਵਾਰੀ-ਵਾਰੀ ਨਾਲ ਦੇਖੋ | ਇਹ ਪ੍ਰਕਿਰਿਆ ਲਗਭਗ ਪੰਜ ਵਾਰ ਦੁਹਰਾਉਣੀ ਚਾਹੀਦੀ ਹੈ |
ਚਿਹਰਾ ਸਥਿਰ ਰਖਦੇ ਹੋਏ ਆਪਣੀਆਂ ਪੁਤਲੀਆਂ ਨੂੰ  ਘੜੀ ਦੀਆਂ ਸੂਈਆਂ ਅਨੁਸਾਰ ਅਤੇ ਫਿਰ ਉਲਟ ਦਿਸ਼ਾ 'ਚ ਘੜੀ ਦੀਆਂ ਸੂਈਆਂ ਵਾਂਗ ਘੁਮਾਓ | ਪੁਤਲੀ ਨੂੰ  ਘੁਮਾਉਣ ਤੋਂ ਭਾਵ ਹੈ ਕਿ ਆਪਣੀ ਨਜ਼ਰ ਨੂੰ  ਘੁਮਾਉਣਾ |
ਟੀ.ਵੀ. ਨੇੜੇ ਤੋਂ ਨਾ ਦੇਖੋ ਅਤੇ ਜ਼ਿਆਦਾ ਸਮੇਂ ਤੱਕ ਨਾ ਦੇਖੋ : ਤੇਜ਼ ਧੁੱਪ ਵਿਚ ਨਿਕਲੋ ਤਾਂ ਧੁੱਪ ਦੀ ਐਨਕ ਲਗਾ ਲਓ | ਅੱਖਾਂ ਵਿਚ ਕੁਝ ਮੱਛਰ ਆਦਿ ਪੈ ਜਾਵੇ ਤਾਂ ਅੱਖਾਂ ਨੂੰ  ਮਲੋ ਨਾ ਸਗੋਂ ਬਿਨਾਂ ਪਲਕ ਝਪਕਾਏ ਦੂਜੀ ਅੱਖ ਨੂੰ  ਮਲੋ ਅਤੇ ਇਸ ਤਰ੍ਹਾਂ ਅੱਥਰੂਆਂ ਦੇ ਨਾਲ ਮੱਛਰ ਨਿਕਲ ਜਾਵੇਗਾ |
ਜ਼ਿਆਦਾ ਜਾਗਣ ਤੋਂ ਬਚੋ | ਸਮੇਂ ਸਿਰ ਸੌਣਾ, ਸਮੇਂ ਸਿਰ ਜਾਗਣਾ ਅੱਖਾਂ ਦੇ ਲਈ ਫ਼ਾਇਦੇਮੰਦ ਹੁੰਦਾ ਹੈ |

ਪਿਛਲੀ ਖ਼ਬਰ ਮੁਹਾਂਸਿਆਂ ਨੂੰ ਦੂਰ ਕਰਦੀ ਹੈ ਚਾਕਲੇਟ ਅਗਲੀ ਖ਼ਬਰ ਲਾਲ ਮੀਟ ਖਾਣ ਤੋਂ ਬਚਣ ਦਿਲ ਦੇ ਮਰੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।