07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜੂਨੀਅਰ ਏਸ਼ੀਆ ਕੱਪ : ਭਾਰਤ ਨੇ ਜਪਾਨ ਨਾਲ ਡਰਾਅ ਖੇਡਿਆ

ਮੋਕੀ (ਚੀਨ), 6 ਸਤੰਬਰ (ਏਜੰਸੀ)-ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਇਥੇ ਏ. ਐਚ.

ਅਜੀਤ ਡੈਸਕ 07-09-2026
ਮੋਕੀ (ਚੀਨ), 6 ਸਤੰਬਰ (ਏਜੰਸੀ)-ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਇਥੇ ਏ.ਐਚ.ਐਫ. ਜੂਨੀਅਰ ਏਸ਼ੀਆ ਕੱਪ ਦੇ ਪੂਲ ‘ਏ’ ਦੇ ਆਪਣੇ ਦੂਜੇ ਮੈਚ ’ਚ ਸ਼ਾਨਦਾਰ ਜੁਝਾਰੂਪਣ ਦਿਖਾਉਂਦੇ ਹੋਏ ਜਪਾਨ ਖ਼ਿਲਾਫ਼ 3-3 ਨਾਲ ਡਰਾਅ ਖੇਡਿਆ। ਭਾਰਤੀ ਟੀਮ ਨੇ ਚੌਥੇ ਮਿੰਟ ’ਚ ਪੈਨਲਟੀ ਸਟਰੋਕ ਦੇ ਜ਼ਰੀਏ ਬੜਤ ਹਾਸਲ ਕੀਤੀ। ਫਾਊਲ ਤੋਂ ਬਾਅਦ ਮਿਲੇ ਇਸ ਮੌਕੇ ਨੂੰ ਕਪਤਾਨ ਅਨਮੋਲ ਇੱਕਾ ਨੇ ਗੋਲ ’ਚ ਬਦਲ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਦਬਾਅ ਬਣਾਈ ਰੱਖਿਆ ਅਤੇ 10ਵੇਂ ਮਿੰਟ ’ਚ ਆਸ਼ੂ ਮੌਰੀਆ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਟੀਮ ਦੀ ਬੜਤ ਨੂੰ 2-0 ਕਰ ਦਿੱਤਾ।ਜਪਾਨ ਨੇ ਤੁਰੰਤ ਜਵਾਬੀ ਹਮਲਾ ਕਰਦਿਆਂ 11ਵੇਂ ਮਿੰਟ ’ਚ ਪੈਨਲਟੀ ਕਾਰਨਰ ਹਾਸਿਲ ਕੀਤਾ।ਰਯੂਸ਼ੀਨ ਸਾਸਾਕੀ ਨੇ ਇਸ ਮੌਕੇ ਨੂੰ ਗੋਲ ’ਚ ਬਦਲ ਕੇ ਅੰਤਰ 2-1 ਕਰ ਦਿੱਤਾ। ਦੂਜੇ ਤੇ ਤੀਜੇ ਕੁਆਰਟਰ ’ਚ ਵੀ ਇਹੀ ਸਿਲਸਿਲਾ ਜਾਰੀ ਰਿਹਾ। ਜਪਾਨ ਦੇ ਕਪਤਾਨ ਕਾਜ਼ੁਕੀ ਨਾਕਾਨਿਸ਼ੀ ਨੇ 48ਵੇਂ ਮਿੰਟ ’ਚ ਗੋਲ ਕਰਕੇ ਸਕੋਰ 2-2 ਕਰ ਦਿੱਤਾ, ਜਦੋਂਕਿ ਨਾਕਾਨਿਸ਼ੀ ਨੇ 59ਵੇਂ ਮਿੰਟ ’ਚ ਫਿਰ ਗੋਲ ਕਰਦਿਆਂ ਜਪਾਨ ਨੂੰ 3-2 ਦੀ ਬੜਤ ਦਿਵਾ ਦਿੱਤੀ। ਬਰਾਬਰੀ ਦੀ ਤਲਾਸ਼ ’ਚ ਭਾਰਤ ਨੇ ਗੋਲਕੀਪਰ ਨੂੰ ਬਾਹਰ ਕਰਕੇ ਵਾਧੂ ਖਿਡਾਰੀ ਉਤਾਰਿਆ। ਉਸ ਦੀ ਕੋਸ਼ਿਸ਼ ਨੂੰ ਫਲ ਮਿਲਿਆ ਅਤੇ ਮੈਚ ਤੋਂ ਸਿਰਫ਼ 59 ਸਕਿੰਟ ਬਾਕੀ ਰਹਿੰਦਿਆਂ ਭਾਰਤ ਨੂੰ ਪੈਨਲਟੀ ਕਾਰਨਰ ਮਿਲ ਗਿਆ। ਅਨਮੋਲ ਨੇ ਇਸ ਮੌਕੇ ਨੂੰ ਗੋਲ ’ਚ ਬਦਲ ਕੇ ਸਕੋਰ 3-3 ਕਰ ਦਿੱਤਾ। ਭਾਰਤੀ ਮਹਿਲਾ ਟੀਮ ਨੇ ਜੂਨੀਅਰ ਏਸ਼ੀਆ ਕੱਪ ਦੇ ਇਕ ਮੁਕਾਬਲੇ ’ਚ ਮਲੇਸ਼ੀਆ ’ਤੇ 11-1 ਦੀ ਵੱਡੀ ਜਿੱਤ ਦਰਜ਼ ਕੀਤੀ।ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਸ਼ੁਰੂ ਕਰਨ ਵਾਲੀ ਭਾਰਤੀ ਟੀਮ ਵਲੋਂ ਮਲੇਸ਼ੀਆ ਖ਼ਿਲਾਫ਼ 7 ਵੱਖ-ਵੱਖ ਖਿਡਾਰਨਾਂ ਨੇ ਗੋਲ ਕੀਤੇ। ਭਾਰਤ ਦੇ 4 ਗੋਲ ਮੈਦਾਨੀ ਖੇਡ ਤੋਂ ਆਏ, 5 ਪੈਨਲਟੀ ਕਾਰਨਰ ਅਤੇ ਦੋ ਪੈਨਲਟੀ ਸਟਰੋਕ ਦੇ ਜ਼ਰੀਏ ਆਏ।
ਪਿਛਲੀ ਖ਼ਬਰ ਭਾਰਤ ਨੇ 20 ਸਾਲ ਬਾਅਦ ਏ.ਐਫ.ਸੀ. ਅੰਡਰ-20 ਏਸ਼ਿਆਈ ਕੱਪ ਲਈ ਕੁਆਲੀਫਾਈ ਕੀਤਾ ਬੰਗਲਾਦੇਸ਼ ਨੂੰ 3-0 ਨਾਲ ਹਰਾਇਆ ਅਗਲੀ ਖ਼ਬਰ ਹੁਣ ਪੰਜਾਬ ਦੀਆਂ ‘ਧੀਆਂ’ ਨੂੰ ਨਵੀ ਭਗਵੰਤ ਮਾਨ ਸਰਕਾਰ ਪਾਸੋਂ ਇਨਸਾਫ਼ ਦੀ ਕੋਈ ਆਸ ਨਹੀਂ : ਬੀਬਾ ਗੁਰਵਿੰਦਰ ਕੌਰ ਜਲਾਲਉਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।