ਨਾਗੋਆ, 3 ਅਕਤੂਬਰ (ਯੂ. ਐਨ. ਆਈ.)-ਉਲੰਪਿਕ ਤਗਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ (23) ਨੇ ਆਖਰਕਾਰ ਆਪਣੇ ਏਸ਼ਿਆਈ ਖੇਡਾਂ ਦੇ ਤਗਮੇ ਦਾ ਰੰਗ ਬਦਲ ਦਿੱਤਾ। ਅਮਨ ਨੇ ਸਖ਼ਤ ਮੁਕਾਬਲੇ ਵਾਲੇ ਫਾਈਨਲ ਵਿਚ ਉੱਤਰੀ ਕੋਰੀਆ ਦੇ ਵਿਸ਼ਵ ਚੈਂਪੀਅਨ ਚੋਂਗ ਸੋਂਗ ਹਾਨ ਨੂੰ 11-7 ਨਾਲ ਹਰਾ ਕੇ ਪੁਰਸ਼ਾਂ ਦੇ 57 ਕਿੱਲੋਗ੍ਰਾਮ ਫ੍ਰੀਸਟਾਈਲ ’ਚ ਸੋਨ ਤਗਮਾ ਜਿੱਤਿਆ। ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਹਰਿਆਣਾ ਦੇ ਇਸ ਪਹਿਲਵਾਨ ਨੇ ਇਕ ਮੁਸ਼ਕਲ ਵਿਰੋਧੀ ਦੇ ਵਿਰੁੱਧ ਤਕਨੀਕੀ ਅਤੇ ਯਕੀਨੀ ਪ੍ਰਦਰਸ਼ਨ ਕਰਕੇ ਇਸ ਮਹਾਂਦੀਪੀ ਟੂਰਨਾਮੈਂਟ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪੈਰਿਸ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਉਲੰਪ ਿਕ ਤਗਮਾ ਜੇਤੂ ਅਮਨ, ਹਾਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਕੰਟਰੋਲ ਵਿਚ ਰਿਹਾ।ਅਮਨ ਨੇ ਪਹਿਲਾਂ ਸੈਮੀਫਾਈਨਲ ਵਿਚ ਤਾਜਿਕਸਤਾਨ ਦੇ ਅਯਾਲ ਬੇਲੋਲਿਉਬਸਕੀ ਨੂੰ 14-8 ਨਾਲ ਹਰਾ ਕੇ ਹਾਨ ਨਾਲ ਆਪਣਾ ਖ਼ਿਤਾਬੀ ਮੁਕਾਬਲਾ ਤੈਅ ਕੀਤਾ ਸੀ।