03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਿਊਯਾਰਕ ਮੈਰਾਥਨ ’ ਚ ਦੌੜੇ 60 ਹਜ਼ਾਰ ਦੌੜਾਕ , ਆਲਮਗ੍ਰੇਨ ਤੇ ਚੇਪਕਿਰੂਈ ਨੇ ਮਾਰੀ ਬਾਜ਼ੀ

ਨਿਊਯਾਰਕ, 2 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੀਆਂ ਸੜਕਾਂ ’ਤੇ ਹਜ਼ਾਰਾਂ ਦੌੜਾਕਾਂ ਦੇ ਜੋਸ਼ ਤੇ ਦਰਸ਼ਕਾਂ ਦੇ ਹੱਲਾਸ਼ੇਰੀ ਭਰੇ ਨਾਅਰਿਆਂ ਵਿਚਾਲੇ ਹੋਈ ਟੀ. ਸੀ.

ਅਜੀਤ ਡੈਸਕ 03-11-2026

ਨਿਊਯਾਰਕ, 2 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੀਆਂ ਸੜਕਾਂ ’ਤੇ ਹਜ਼ਾਰਾਂ ਦੌੜਾਕਾਂ ਦੇ ਜੋਸ਼ ਤੇ ਦਰਸ਼ਕਾਂ ਦੇ ਹੱਲਾਸ਼ੇਰੀ ਭਰੇ ਨਾਅਰਿਆਂ ਵਿਚਾਲੇ ਹੋਈ ਟੀ.ਸੀ.ਐੱਸ. ਨਿਊਯਾਰਕ ਸਿਟੀ ਮੈਰਾਥਨ ਵਿਚ ਸਵੀਡਨ ਦੇ ਐਂਡਰੀਅਸ ਆਲਮਗ੍ਰੇਨ ਤੇ ਕੀਨੀਆ ਦੀ ਸ਼ੀਲਾ ਚੇਪਕਿਰੂਈ ਜੇਤੂ ਰਹੇ। ਆਲਮਗ੍ਰੇਨ ਨੇ ਆਪਣੀ ਪਹਿਲੀ ਪੂਰੀ ਮੈਰਾਥਨ ਵਿਚ ਹੀ ਪੁਰਸ਼ਾਂ ਦਾ ਖ਼ਿਤਾਬ ਜਿੱਤ ਲਿਆ, ਜਦਕਿ ਚੇਪਕਿਰੂਈ ਨੇ ਤਿੰਨ ਸਾਲਾਂ ਵਿਚ ਦੂਜੀ ਵਾਰ ਔਰਤਾਂ ਦਾ ਮੁਕਾਬਲਾ ਆਪਣੇ ਨਾਂਅ ਕੀਤਾ। ਸ਼ਹਿਰ ਦੇ ਪੰਜਾਂ ਬਰੋਆਂ ਵਿਚੋਂ ਲੰਘਦੇ ਮੈਰਾਥਨ ਰਸਤੇ ਦੇ 50 ਸਾਲ ਪੂਰੇ ਹੋਣ ਮੌਕੇ ਕਰਵਾਈ ਇਸ ਦੌੜ ਵਿਚ 140 ਤੋਂ ਵੱਧ ਦੇਸ਼ਾਂ ਦੇ ਕਰੀਬ 60 ਹਜ਼ਾਰ ਦੌੜਾਕ ਸ਼ਾਮਲ ਹੋਏ। ਇਨ੍ਹਾਂ ਵਿਚ ਲਗਭਗ ਅੱਧੀਆਂ ਔਰਤਾਂ ਸਨ। ਸਟੇਟਨ ਆਈਲੈਂਡ ਤੋਂ ਸ਼ੁਰੂ ਹੋਈ 26.2 ਮੀਲ ਲੰਮੀ ਦੌੜ ਬਰੁਕਲਿਨ, ਕੁਈਨਜ਼, ਮੈਨਹੈਟਨ ਅਤੇ ਬਰੌਂਕਸ ਵਿਚੋਂ ਲੰਘਦਿਆਂ ਸੈਂਟਰਲ ਪਾਰਕ ਵਿਚ ਸਮਾਪਤ ਹੋਈ। ਰਸਤੇ ਭਰ ਲੋਕ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਅਣਜਾਣ ਦੌੜਾਕਾਂ ਦਾ ਵੀ ਹੌਸਲਾ ਵਧਾਉਂਦੇ ਰਹੇ। ਪੁਰਸ਼ਾਂ ਦੇ ਮੁਕਾਬਲੇ ਵਿਚ ਆਲਮਗ੍ਰੇਨ ਨੇ ਆਖ਼ਰੀ ਮੀਲ ਦੌਰਾਨ ਰਫ਼ਤਾਰ ਵਧਾ ਕੇ ਇਟਲੀ ਦੇ ਯੇਮਾਨੇਬਰਹਾਨ ਕ੍ਰਿਪਾ ਨੂੰ ਪਿੱਛੇ ਛੱਡਿਆ ਤੇ 2 ਘੰਟੇ, 6 ਮਿੰਟ ਤੇ ਇਕ ਸਕਿੰਟ ਵਿਚ ਦੌੜ ਪੂਰੀ ਕੀਤੀ। ਕ੍ਰਿਪਾ 13 ਸਕਿੰਟ ਪਿੱਛੇ ਰਹਿੰਦਿਆਂ ਦੂਜੇ ਸਥਾਨ ’ਤੇ ਆਏ। ਲੇਸੋਥੋ ਦੇ ਕਾਮੋਹੇਲੋ ਮੋਫੋਲੋ ਨੇ ਪਿਛਲੇ ਜੇਤੂ ਬੈਨਸਨ ਕਿਪਰੂਟੋ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕੀਤਾ। ਔਰਤਾਂ ਦੀ ਦੌੜ ਦਾ ਫ਼ੈਸਲਾ ਵੀ ਅੰਤਲੇ ਪਲਾਂ ਵਿਚ ਹੋਇਆ। ਚੇਪਕਿਰੂਈ ਨੇ ਆਖ਼ਰੀ 150 ਮੀਟਰ ’ਚ ਆਪਣੀ ਹਮਵਤਨ ਹੈਲਨ ਓਬਿਰੀ ਤੋਂ ਅੱਗੇ ਨਿਕਲਦਿਆਂ 2 ਘੰਟੇ, 24 ਮਿੰਟ ਅਤੇ 36 ਸਕਿੰਟ ਵਿਚ ਜਿੱਤ ਹਾਸਲ ਕੀਤੀ। ਅਮਰੀਕਾ ਦੀ ਜੈਸਿਕਾ ਮੈਕਲੇਨ ਨੇ ਆਖ਼ਰੀ ਕਦਮਾਂ ਵਿੱਚ ਓਬਿਰੀ ਨੂੰ ਪਿੱਛੇ ਛੱਡ ਕੇ ਦੂਜਾ ਸਥਾਨ ਲਿਆ। ਮੈਕਲੇਨ ਨੇ 2 ਘੰਟੇ, 24 ਮਿੰਟ ਤੇ 42 ਸਕਿੰਟ ਅਤੇ ਓਬਿਰੀ ਨੇ 2 ਘੰਟੇ, 24 ਮਿੰਟ ਤੇ 43 ਸਕਿੰਟ ਦਾ ਸਮਾਂ ਲਿਆ। ਵ੍ਹੀਲਚੇਅਰ ਮੁਕਾਬਲਿਆਂ ਵਿਚ ਸਵਿਟਜ਼ਰਲੈਂਡ ਦੇ ਮਾਰਸੇਲ ਹੱਗ ਨੇ ਪੁਰਸ਼ਾਂ ਦਾ ਖ਼ਿਤਾਬ ਅੱਠਵੀਂ ਵਾਰ ਜਿੱਤਿਆ। ਉਨ੍ਹਾਂ ਨੇ ਆਖ਼ਰੀ 100 ਮੀਟਰ ਵਿਚ ਡੈਨੀਅਲ ਰੋਮਾਂਚੁਕ ਨੂੰ ਪਛਾੜਿਆ।

ਪਿਛਲੀ ਖ਼ਬਰ ਹਰਦੀਪ ਸਿੰਘ ਦੀ ਮੌਤ ਦੇ ਮਾਮਲੇ ’ ਚ ਮੁਲਜ਼ਮ ਮਹਿਲਾ ਅਦਾਲਤ ’ ਚ ਨਾ ਹੋਈ ਪੇਸ਼ , ਮਾਨਸਿਕ ਦਬਾਅ ਦਾ ਦਿੱਤਾ ਹਵਾਲਾ ਅਗਲੀ ਖ਼ਬਰ ਚੀਨ ਤੇ ਬੰਗਲਾਦੇਸ਼ ਵਿਚਾਲੇ ਡਰਾਅ , ਜਪਾਨ ਦੀ ਮਲੇਸ਼ੀਆ ’ ਤੇ 2-1 ਨਾਲ ਸ਼ਾਨਦਾਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।