ਪੱਖੋਵਾਲ-ਸਰਾਭਾ, 6 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਸਪੋਰਟਸ ਕਲੱਬ ਸਰਾਭਾ ਵਲੋਂ ਪ੍ਰਵਾਸੀ ਪੰਜਾਬੀਆਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 79ਵਾਂ ਗੋਲਡ ਕੱਪ ਖੇਡ ਮੇਲਾ ਮਿਤੀ 12 ਤੋਂ 16 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਗਰੇਵਾਲ ਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਲੱਬ ਪ੍ਰਧਾਨ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ, ਇਸ ਖੇਡ ਮੇਲੇ ਦੌਰਾਨ 12 ਤੋਂ 16 ਨਵੰਬਰ ਤੱਕ ਫੁੱਟਬਾਲ ਆਲ ਓਪਨ ਗੋਲਡ ਕੱਪ ਤੇ ਹਾਕੀ ਗੋਲਡ ਕੱਪ ਦੇ ਨਾਮੀ ਕਲੱਬਾਂ ਦੇ ਦਿਲ ਖਿੱਚਵੇਂ ਮੁਕਾਬਲੇ ਹੋਣਗੇ, ਜਦਕਿ 14 ਨਵੰਬਰ ਨੂੰ ਕਬੱਡੀ 45 ਕਿੱਲੋ ਇਕ ਪਿੰਡ, 15 ਨਵੰਬਰ ਨੂੰ ਕਬੱਡੀ 65 ਕਿੱਲੋ ਇਕ ਪਿੰਡ, 16 ਨਵੰਬਰ ਨੂੰ ਕਬੱਡੀ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰੋਂ), ਫੁੱਟਬਾਲ ਆਲ ਓਪਨ ਦੇ ਫਾਈਨਲ ਤੇ ਫੁੱਟਬਾਲ ਇਕ ਪਿੰਡ ਓਪਨ ਦੇ ਫਾਈਨਲ ਮੁਕਾਬਲੇ ਹੋਣਗੇ। ਫੁੱਟਬਾਲ ਆਲ ਓਪਨ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 3 ਲੱਖ 11 ਹਜ਼ਾਰ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 2 ਲੱਖ 11 ਹਜ਼ਾਰ, ਹਾਕੀ ਆਲ ਓਪਨ ਤੇ ਕਬੱਡੀ ਇਕ ਪਿੰਡ ਓਪਨ ਦੀ ਫਸਟ ਆਉਣ ਵਾਲੀ ਟੀਮ ਨੂੰ 1 ਲੱਖ 50 ਹਜ਼ਾਰ ਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 1 ਲੱਖ 1 ਹਜ਼ਾਰ ਇਨਾਮ ਦਿੱਤਾ ਜਾਵੇਗਾ। ਆਖ਼ਰੀ ਦਿਨ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਸਰਾਭਾ ਪੁੱਜ ਕੇ ਉਨ੍ਹਾਂ ਦੇ ਬੁੱਤ ’ਤੇ ਫੁੱਲਮਲਾਵਾਂ ਭੇਟ ਕਰਕੇ ਸ਼ਰਧਾ ਸੁਮਨ ਭੇਟ ਕਰਨਗੇ।
ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ 12 ਤੋਂ
ਪੱਖੋਵਾਲ-ਸਰਾਭਾ, 6 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਸਪੋਰਟਸ ਕਲੱਬ ਸਰਾਭਾ ਵਲੋਂ ਪ੍ਰਵਾਸੀ ਪੰਜਾਬੀਆਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 79ਵਾਂ ਗੋਲਡ ਕੱਪ ਖੇਡ ਮੇਲਾ ਮਿਤੀ 12 ਤੋਂ 16 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਗਰੇਵਾਲ ਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਲੱਬ ਪ੍ਰਧਾਨ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ, ਇਸ ਖੇਡ ਮੇਲੇ ਦੌਰਾਨ 12 ਤੋਂ 16 ਨਵੰਬਰ ਤੱਕ ਫੁੱਟਬਾਲ ਆਲ ਓਪਨ ਗੋਲਡ ਕੱਪ ਤੇ ਹਾਕੀ ਗੋਲਡ ਕੱਪ ਦੇ ਨਾਮੀ ਕਲੱਬਾਂ ਦੇ ਦਿਲ ਖਿੱਚਵੇਂ ਮੁਕਾਬਲੇ ਹੋਣਗੇ, ਜਦਕਿ 14 ਨਵੰਬਰ ਨੂੰ ਕਬੱਡੀ 45 ਕਿੱਲੋ ਇਕ ਪਿੰਡ, 15 ਨਵੰਬਰ ਨੂੰ ਕਬੱਡੀ 65 ਕਿੱਲੋ ਇਕ ਪਿੰਡ, 16 ਨਵੰਬਰ ਨੂੰ ਕਬੱਡੀ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰੋਂ), ਫੁੱਟਬਾਲ ਆਲ ਓਪਨ ਦੇ ਫਾਈਨਲ ਤੇ ਫੁੱਟਬਾਲ ਇਕ ਪਿੰਡ ਓਪਨ ਦੇ ਫਾਈਨਲ ਮੁਕਾਬਲੇ ਹੋਣਗੇ।