ਨਵੀਂ ਦਿੱਲੀ, 6 ਨਵੰਬਰ (ਪੀ.ਟੀ.ਆਈ.)-ਓਡੀਸ਼ਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਹਾਕੀ ਇੰਡੀਆ ਦੀਆਂ 5 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ’ਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਹਾਕੀ ਓਡੀਸ਼ਾ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ’ਤੇ ਵੀ ਰੋਕ ਲਾ ਦਿੱਤੀ ਹੈ। ਹਾਕੀ ਇੰਡੀਆ ਨੇ ਹਾਕੀ ਓਡੀਸ਼ਾ ਦਾ ਦਰਜਾ ਪੱਕੇ ਮੈਂਬਰ ਤੋਂ ਬਦਲ ਕੇ ਐਸੋਸੀਏਟ ਮੈਂਬਰ ਕਰਨ ਦੀ ਤਜਵੀਜ਼ ਰੱਖੀ ਸੀ। ਜਸਟਿਸ ਆਰ.ਕੇ. ਪਟਨਾਇਕ ਦੀ ਸਿੰਗਲ ਜੱਜ ਵਾਲੀ ਬੈਂਚ ਨੇ ਇਹ ਅੰਤਰਿਮ ਹੁਕਮ ਹਾਕੀ ਐਸੋਸੀਏਸ਼ਨ ਆਫ ਓਡੀਸ਼ਾ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤਾ। ਇਸ ਪਟੀਸ਼ਨ ਵਿਚ ਹਾਕੀ ਇੰਡੀਆ ਦੀ 6 ਅਕਤੂਬਰ ਨੂੰ ਹੋਈ 120ਵੀਂ ਕਾਰਜਕਾਰੀ ਬਾਡੀ ਦੀ ਮੀਟਿੰਗ ਦੇ ਫੈਸਲਿਆਂ ਤੇ 7 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 9 ਦਸੰਬਰ ਨੂੰ ਹੋਵੇਗੀ।
ਓਡੀਸ਼ਾ ਹਾਈ ਕੋਰਟ ਨੇ ਹਾਕੀ ਇੰਡੀਆ ਦੀਆਂ ਚੋਣਾਂ ’ਤੇ ਲਾਈ ਰੋਕ
ਨਵੀਂ ਦਿੱਲੀ, 6 ਨਵੰਬਰ (ਪੀ. ਟੀ.
ਅਜੀਤ ਡੈਸਕ
07-11-2026