ਡਕਰ, 6 ਨਵੰਬਰ (ਪੀ.ਟੀ.ਆਈ.)-ਭਾਰਤ ਦੀ ਤਨਵੀ ਪਾਤਰੀ ਯੂਥ ਓਲੰਪਿਕ ਵਿਚ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਫਾਈਨਲ ਮੁਕਾਬਲੇ ’ਚ ਉਸ ਨੂੰ ਚੀਨ ਦੀ ਖਿਡਾਰਨ ਝਾਂਗ ਯੀ ਸ਼ਿਨ ਨੇ ਹਰਾਇਆ। ਇਹ ਮੁਕਾਬਲਾ 1 ਘੰਟਾ 22 ਮਿੰਟ ਤੱਕ ਚੱਲਿਆ। 15 ਸਾਲ ਦੀ ਤਨਵੀ ਨੂੰ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਨੇ 15-21, 21-13 ਤੇ 26-24 ਦੇ ਸਕੋਰ ਨਾਲ ਹਰਾਇਆ। ਤਨਵੀ ਨੇ ਕਿਹਾ ਕਿ ਇਹ ਜਿੱਤ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਇਸ ਨਾਲ ਮੈਨੂੰ ਅੱਗੇ ਹੋਰ ਵਧੀਆ ਖੇਡਣ ਦੀ ਪ੍ਰੇਰਣਾ ਮਿਲੇਗੀ। ਤਨਵੀ ਤੋਂ ਪਹਿਲਾਂ ਭਾਰਤ ਦੇ ਐੱਚ. ਐੱਸ. ਪ੍ਰਣਯ (2010) ਤੇ ਲਕਸ਼ੈ ਸੇਨ (2018) ਵੀ ਯੂਥ ਓਲੰਪਿਕ ’ਚ ਚਾਂਦੀ ਦਾ ਤਮਗਾ ਜਿੱਤ ਚੁੱਕੇ ਹਨ।
ਤਨਵੀ ਨੇ ਯੂਥ ਉਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਿਆ
ਡਕਰ, 6 ਨਵੰਬਰ (ਪੀ. ਟੀ.
ਅਜੀਤ ਡੈਸਕ
07-11-2026