ਸਰੀ ’ਚ 29 ਅਗਸਤ ਤੋਂ ਕਰਵਾਇਆ ਜਾਵੇਗਾ ਸੇਬਾਂ ਦਾ ਮੇਲਾ ਸ਼ਹਿਰੀ ਕਿਸਾਨ ਮੰਡੀ ਸਮੇਤ ਕਈ ਸਰਗਰਮੀਆਂ ਬਣਨਗੀਆਂ ਲੋਕਾਂ ਲਈ ਖਿੱਚ ਦਾ ਕੇਂਦਰ
ਵੈਨਕੂਵਰ, 27 ਅਗਸਤ (ਮਲਕੀਤ ਸਿੰਘ)-ਸਰੀ ਸ਼ਹਿਰ ’ਚ 29 ਅਤੇ 30 ਅਗਸਤ ਨੂੰ ਸੇਬਾਂ ਦਾ ਰਸ ਕੱਢਣ ਦਾ 2 ਰੋਜ਼ਾ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਦੱਖਣੀ ਸਰੀ ਦੇ ਇਤਿਹਾਸਕ ਸਟੀਵਰਟ ਫਾਰਮ ਵਿਚ ਸੇਬਾਂ ਨਾਲ ਸਬੰਧਤ ਇਹ ਵਿਸ਼ੇਸ਼ ਸਮਾਗਮ ਸਰੀ ਸ਼ਹਿਰੀ ਕਿਸਾਨ ਮੰਡੀ ਪ੍ਰਮੁੱਖ ਖਿੱਚ ਦਾ ਕੇਂਦਰ ਰਹਿਣਗੇ। ਇਸ ਦੌਰਾਨ ਆਉਣ ਵਾਲੇ ਲੋਕਾਂ ਨੂੰ ਪੁਰਾਣੇ ਰਵਾਇਤੀ ਢੰਗ ਨਾਲ ਸੇਬਾਂ ਨੂੰ ਦਬਾ ਕੇ ਉਨ੍ਹਾਂ ਦਾ ਰਸ ਕੱਢਣ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਦਿਖਾਇਆ ਜਾਵੇਗਾ।
ਅਜੀਤ ਡੈਸਕ
28-08-2026