31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨੌਕਰੀਆਂ ਦੀ ਘਾਟ ਪੂਰੀ ਕਰਨ ਲਈ ਇਮੀਗ੍ਰੇਸ਼ਨ ਬੇਹੱਦ ਜ਼ਰੂਰੀ - ਸਕਾਟਿਸ਼ ਮੰਤਰੀ 2024 ਤੋਂ 2025 ਦਰਮਿਆਨ ਸਕਾਟਲੈਂਡ ਦੇ 32 ਵਿੱਚੋਂ 20 ਕੌਂਸਲ ਖੇਤਰਾਂ ਦੀ ਆਬਾਦੀ ਘਟੀ

ਗਲਾਸਗੋ, 30 ਅਗਸਤ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਕੇਂਦਰ ਤੇ ਸਕਾਟਿਸ਼ ਸਰਕਾਰ ਦੀ ਸੋਚ ’ਚ ਵੱਡਾ ਫਰਕ ਸਾਹਮਣੇ ਆ ਰਿਹਾ ਹੈ। ਇਕ ਪਾਸੇ ਯੂ.

ਅਜੀਤ ਡੈਸਕ 31-08-2026
ਗਲਾਸਗੋ, 30 ਅਗਸਤ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਕੇਂਦਰ ਤੇ ਸਕਾਟਿਸ਼ ਸਰਕਾਰ ਦੀ ਸੋਚ ’ਚ ਵੱਡਾ ਫਰਕ ਸਾਹਮਣੇ ਆ ਰਿਹਾ ਹੈ। ਇਕ ਪਾਸੇ ਯੂ.ਕੇ. ਸਰਕਾਰ ਇਮੀਗ੍ਰੇਸ਼ਨ ਘਟਾਉਣ ਤੇ ਨਿਯਮ ਹੋਰ ਸਖ਼ਤ ਕਰਨ ਵੱਲ ਵਧ ਰਹੀ ਹੈ, ਜਦਕਿ ਦੂਜੇ ਪਾਸੇ ਸਕਾਟਿਸ਼ ਸਰਕਾਰ ਦਾ ਕਹਿਣਾ ਹੈ ਕਿ ਸਕਾਟਲੈਂਡ ਦੀ ਆਰਥਿਕਤਾ, ਘਟਦੀ ਤੇ ਬਜ਼ੁਰਗ ਹੋ ਰਹੀ ਆਬਾਦੀ ਤੇ ਨੌਕਰੀਆਂ ’ਚ ਕਾਮਿਆਂ ਦੀ ਘਾਟ ਨੂੰ ਦੇਖਦਿਆਂ ਇਮੀਗ੍ਰੇਸ਼ਨ ਦੀ ਲੋੜ ਘਟਾਉਣ ਦੀ ਨਹੀਂ, ਸਗੋਂ ਵਧਾਉਣ ਦੀ ਹੈ। ਸਕਾਟਲੈਂਡ ਦੇ ਕਾਰੋਬਾਰੀ ਮੰਤਰੀ ਟੌਮ ਆਰਥਰ ਨੇ ਕਿਹਾ ਹੈ ਕਿ ਹੁਨਰਮੰਦ ਕਾਮਿਆਂ ਦੀ ਘਾਟ ਪੂਰੀ ਕਰਨ, ਜਨਤਕ ਸੇਵਾਵਾਂ ਨੂੰ ਕਾਇਮ ਰੱਖਣ ਤੇ ਆਰਥਿਕ ਵਿਕਾਸ ਲਈ ਇਮੀਗ੍ਰੇਸ਼ਨ ਬੇਹੱਦ ਮਹੱਤਵਪੂਰਨ ਹੈ। ਸਕਾਟਲੈਂਡ ਦੀ ਬਜ਼ੁਰਗ ਹੋ ਰਹੀ ਆਬਾਦੀ ਤੇ ਕਈ ਇਲਾਕਿਆਂ ’ਚ ਘਟਦੀ ਜਨਸੰਖਿਆ ਕਾਰਨ ਕੰਮਕਾਜੀ ਉਮਰ ਦੇ ਲੋਕਾਂ ਦੀ ਲੋੜ ਲਗਾਤਾਰ ਵਧ ਰਹੀ ਹੈ। ਸਕਾਟਿਸ਼ ਸਰਕਾਰ ਨੇ ਸਕਾਟਿਸ਼ ਵੀਜ਼ਾ, ਰੂਰਲ ਵੀਜ਼ਾ ਤੇ ਸਕਾਟਿਸ਼ ਗ੍ਰੈਜੂਏਟ ਵੀਜ਼ਾ ਦੀਆਂ ਤਜਵੀਜ਼ਾਂ ਪੇਸ਼ ਕੀਤੀਆਂ ਹਨ। ਰੂਰਲ ਵੀਜ਼ਾ ਰਾਹੀਂ ਖਾਸ ਕਰਕੇ ਪੇਂਡੂ ਤੇ ਟਾਪੂ ਖੇਤਰਾਂ ’ਚ ਖੇਤੀਬਾੜੀ, ਹੋਸਪਿਟੈਲਿਟੀ ਤੇ ਹੋਰ ਖੇਤਰਾਂ ’ਚ ਕਾਮਿਆਂ ਦੀ ਘਾਟ ਪੂਰੀ ਕਰਨ ਦੀ ਯੋਜਨਾ ਹੈ। ਗਰੈਜੂਏਟ ਵੀਜ਼ਾ ਦਾ ਮਕਸਦ ਸਕਾਟਲੈਂਡ ’ਚ ਪੜ੍ਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਥੇ ਰਹਿ ਕੇ ਕੰਮ ਕਰਨ ਤੇ ਆਪਣਾ ਕਰੀਅਰ ਬਣਾਉਣ ਦੇ ਹੋਰ ਮੌਕੇ ਦੇਣਾ ਹੈ। ਤਾਜ਼ਾ ਅੰਕੜਿਆਂ ਮੁਤਾਬਕ 2024 ਤੋਂ 2025 ਦਰਮਿਆਨ ਸਕਾਟਲੈਂਡ ਦੇ 32 ਵਿੱਚੋਂ 20 ਕੌਂਸਲ ਖੇਤਰਾਂ ਦੀ ਆਬਾਦੀ ਘਟੀ। 2025 ’ਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਕੁੱਲ ਆਬਾਦੀ ਦਾ 21 ਫ਼ੀਸਦੀ ਹੋ ਗਏ ਹਨ। ਆਰਥਰ ਦਾ ਕਹਿਣਾ ਹੈ ਕਿ ਪੂਰੇ ਯੂ.ਕੇ. ਲਈ ਇੱਕੋ ਜਿਹੀ ਇਮੀਗ੍ਰੇਸ਼ਨ ਪ੍ਰਣਾਲੀ ਸਕਾਟਲੈਂਡ ਦੀਆਂ ਵੱਖਰੀਆਂ ਜਨਸੰਖਿਆ ਤੇ ਆਰਥਿਕ ਲੋੜਾਂ ਨੂੰ ਪੂਰਾ ਨਹੀਂ ਕਰਦੀ। ਹਾਲਾਂਕਿ ਇਮੀਗ੍ਰੇਸ਼ਨ ਨੀਤੀ ਯੂ.ਕੇ. ਸਰਕਾਰ ਵੈਸਟਮਿੰਸਟਰ ਦੇ ਅਧਿਕਾਰ ਹੇਠ ਹੈ, ਇਸ ਲਈ ਸਕਾਟਿਸ਼ ਸਰਕਾਰ ਆਪਣੇ ਤੌਰ ’ਤੇ ਨਵਾਂ ਵੀਜ਼ਾ ਲਾਗੂ ਨਹੀਂ ਕਰ ਸਕਦੀ। ਸਕਾਟਿਸ਼ ਸਰਕਾਰ ਨੇ ਯੂ.ਕੇ. ਸਰਕਾਰ ਨੂੰ ਗੱਲਬਾਤ ਲਈ ਸੱਦਾ ਦਿੰਦਿਆਂ ਮੰਗ ਕੀਤੀ ਹੈ ਕਿ ਸਕਾਟਲੈਂਡ ਦੀਆਂ ਵਿਸ਼ੇਸ਼ ਲੋੜਾਂ ਮੁਤਾਬਕ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਲਚਕ ਲਿਆਂਦੀ ਜਾਵੇ। 310 ਟੌਮ ਆਰਥਰ
ਪਿਛਲੀ ਖ਼ਬਰ ਨਿਊਯਾਰਕ ’ ਚ ਮੋਹਨ ਭਾਗਵਤ ਦਾ ‘ ਏਕਤਾ ’ ਸੰਦੇਸ਼ ਵੱਖ - ਵੱਖ ਜਥੇਬੰਦੀਆਂ ਵਲੋਂ ਵਿਰੋਧ ਅਗਲੀ ਖ਼ਬਰ ਅਲ-ਕਾਇਦਾ ਦੀ ਧਮਕੀ ਬਾਰੇ ਮੈਨੂੰ ਜਾਣਕਾਰੀ ਨਹੀਂ ਦਿੱਤੀ -ਪ੍ਰਿੰਸ ਹੈਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।