ਲੰਡਨ ਦੇ ਹੈਸਟਨ ’ਚ ਮਨਾਇਆ ਗਿਆ ਤੀਆਂ ਦਾ ਤਿਉਹਾਰ
ਲੰਡਨ, 30 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਬਾਰੋ ਆਫ ਹੰਸਲੋ ਦੇ ਇਲਾਕੇ ਹੈਸਟਨ ’ਚ ਪੰਜਾਬਣਾਂ ਦਾ ਤਿਉਹਾਰ ਤੀਆਂ ਸਥਾਨਿਕ ਹੈਸਟਨ ਕਮਿਊਨਿਟੀ ਸੈਂਟਰ ਵਿਖੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬਣਾਂ ਨੇ ਪੰਜਾਬੀ ਰਵਾਇਤਾਂ ਅਨੁਸਾਰ ਗਿੱਧਾ, ਬੋਲੀਆਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਨੂੰ ਬਾਖੂਬੀ ਪੇਸ਼ ਕੀਤਾ।
ਤ
ਤੀਆਂ ਮੌਕੇ ਇਕੱਤਰ ਬੀਬੀਆਂ ਨਾਲ ਸੰਸਦ ਮੈਂਬਰ ਸੀਮਾ ਮਲਹੋਤਰਾ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
31-08-2026
ਲੰਡਨ, 30 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਬਾਰੋ ਆਫ ਹੰਸਲੋ ਦੇ ਇਲਾਕੇ ਹੈਸਟਨ ’ਚ ਪੰਜਾਬਣਾਂ ਦਾ ਤਿਉਹਾਰ ਤੀਆਂ ਸਥਾਨਿਕ ਹੈਸਟਨ ਕਮਿਊਨਿਟੀ ਸੈਂਟਰ ਵਿਖੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬਣਾਂ ਨੇ ਪੰਜਾਬੀ ਰਵਾਇਤਾਂ ਅਨੁਸਾਰ ਗਿੱਧਾ, ਬੋਲੀਆਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਨੂੰ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਸਥਾਨਕ ਸੰਸਦ ਮੈਂਬਰ ਤੇ ਸਾਬਕਾ ਰਾਜ ਵਿਦੇਸ਼ ਮੰਤਰੀ ਸੀਮਾ ਮਲਹੋਤਰਾ ਸਮੇਤ ਸਥਾਨਿਕ ਭਾਈਚਾਰੇ ਦੀਆਂ ਵੱਖ-ਵੱਖ ਸਭਾਵਾਂ ਲਈ ਕੰਮ ਕਰਦੀਆਂ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਪ੍ਰਸਿੱਧ ਪੰਜਾਬੀ ਗਾਇਕ ਚੰਨੀ ਸਿੰਘ ਨੇ ਗੀਤ ਸੰਗੀਤ ਰਾਹੀਂ ਖੂਬ ਰੰਗ ਬੰਨਿਆ। ਤੀਆਂ ’ਚ ਪਹੁੰਚੀਆਂ ਮੁਟਿਆਰਾਂ ਤੇ ਬੀਬੀਆਂ ਨੇ ਪੰਜਾਬੀ ਪਹਿਰਾਵੇ ਤੇ ਫੁਲਕਾਰੀਆਂ ਨਾਲ ਮਾਹੌਲ ਨੂੰ ਪੰਜਾਬ ਵਰਗੀ ਵੰਨਗੀ ਦਿੱਤੀ। ਇਸ ਮੋਕੇ ਬੋਲਦਿਆਂ ਸੀਮਾ ਮਲਹੋਤਰਾ ਤੇ ਹੋਰਾਂ ਨੇ ਤੀਆਂ ਦੀਆਂ ਮੁੱਖ ਪ੍ਰਬੰਧਕਾਂ ਸਾਬਕਾ ਮੇਅਰ ਹਰਲੀਨ ਅਟਵਾਲ, ਹਰਜੋਤ ਕੌਰ ਸੇਖੋਂ ਤੇ ਸਾਥਣਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਤਿਉਹਾਰਾਂ ਨਾਲ ਪੰਜਾਬੀ ਵਿਰਸੇ ਨੂੰ ਜਿਉਂਦੇ ਰੱਖਣਾ ਸ਼ਲਾਘਾਯੋਗ ਉਪਰਾਲਾ ਹੈ। ਪ੍ਰੋਗਰਾਮ ਦੇ ਅੰਤ ’ਚ ਹਰਲੀਨ ਅਟਵਾਲ ਤੇ ਹਰਜੋਤ ਨੇ ਆਏ ਮਹਿਮਾਨਾਂ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।