ਘਰ ’ਚ ਬੰਦ ਵਿਅਕਤੀ ਕਾਰਨ ਪੁਲਿਸ ਦੀ ਵੱਡੀ ਕਾਰਵਾਈ ਮਾਮਲਾ, ਸੁਰੱਖਿਅਤ ਢੰਗ ਨਾਲ ਸੁਲਝਿਆ
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ਦੇ ਨਾਲ ਲੱਗਦੇ ਉੱਤਰੀ ਡੈਲਟਾ ਵਿਚ ਇਕ ਘਰ ਅੰਦਰ ਆਪਣੇ ਆਪ ਨੂੰ ਬੰਦ ਕਰਕੇ ਬੈਠੇ ਵਿਅਕਤੀ ਨਾਲ ਜੁੜੀ ਗੰਭੀਰ ਘਟਨਾ ਨੂੰ ਪੁਲਿਸ ਅਤੇ ਵਿਸ਼ੇਸ਼ ਐਮਰਜੈਂਸੀ ਦਸਤੇ ਨੇ ਲੰਬੀ ਕਾਰਵਾਈ ਮਗਰੋਂ ਸੁਰੱਖਿਅਤ ਢੰਗ ਨਾਲ ਸੁਲਝਾ ਲਿਆ। ਇਸ ਦੌਰਾਨ ਭਾਰੀ ਹਥਿਆਰਾਂ ਅਤੇ ਸੁਰੱਖਿਆ ਸਾਜ਼ੋ-ਸਾਮਾਨ ਨਾਲ ਲੈਸ ਵਿਸ਼ੇਸ਼ ਪੁਲਿਸ ਦਸਤੇ ਮੌਕੇ ’ਤੇ ਤਾਇਨਾਤ ਰਹੇ।
ਅਜੀਤ ਡੈਸਕ
14-09-2026