14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਕੈਂਸਰ ਪੀੜਤ ਬੱਚਿਆਂ ਲਈ ਪੁਲਿਸ ਮੁਲਾਜ਼ਮਾਂ ਵਲੋਂ ਸਾਈਕਲ ਯਾਤਰਾ

ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਬੱਚਿਆਂ ਦੇ ਕੈਂਸਰ ਵਿਰੁੱਧ ਖੋਜ ਅਤੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ‘ਕਾਪਸ ਫਾਰ ਕੈਂਸਰ—ਟੂਰ ਡੀ ਕੋਸਟ’ ਸਾਈਕਲ ਯਾਤਰਾ ਸ਼ੁਰੂ ਹੋ ਗਈ ਹੈ। ਇਸ ਯਾਤਰਾ ਦੌਰਾਨ ਪੁਲਿਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਸੈਂਕੜੇ ਸਾਈਕਲ ਸਵਾਰ 18 ਸਤੰਬਰ ਤੱਕ 8 ਦਿਨਾਂ ਵਿੱਚ ਲਗਭਗ 800 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ।

ਅਜੀਤ ਡੈਸਕ 14-09-2026
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਬੱਚਿਆਂ ਦੇ ਕੈਂਸਰ ਵਿਰੁੱਧ ਖੋਜ ਅਤੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ‘ਕਾਪਸ ਫਾਰ ਕੈਂਸਰ—ਟੂਰ ਡੀ ਕੋਸਟ’ ਸਾਈਕਲ ਯਾਤਰਾ ਸ਼ੁਰੂ ਹੋ ਗਈ ਹੈ। ਇਸ ਯਾਤਰਾ ਦੌਰਾਨ ਪੁਲਿਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਸੈਂਕੜੇ ਸਾਈਕਲ ਸਵਾਰ 18 ਸਤੰਬਰ ਤੱਕ 8 ਦਿਨਾਂ ਵਿੱਚ ਲਗਭਗ 800 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ। ਇਸ ਯਾਤਰਾ ਦਾ ਮੁੱਖ ਮਕਸਦ ਕੈਂਸਰ ਨਾਲ ਜੂਝ ਰਹੇ ਬੱਚਿਆਂ ਲਈ ਧਨ ਇਕੱਠਾ ਕਰਨਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਹੈ। ਇਕੱਠੀ ਕੀਤੀ ਰਕਮ ਕੈਨੇਡੀਅਨ ਕੈਂਸਰ ਸੁਸਾਇਟੀ ਰਾਹੀਂ ਬੱਚਿਆਂ ਦੇ ਕੈਂਸਰ ਬਾਰੇ ਖੋਜ ਅਤੇ ਕੈਂਸਰ ਪੀੜਤ ਬੱਚਿਆਂ ਅਤੇ ਪਰਿਵਾਰਾਂ ਲਈ ਚਲਾਏ ਜਾਂਦੇ ਸਹਾਇਤਾ ਪ੍ਰੋਗਰਾਮਾਂ ਉੱਤੇ ਖਰਚੀ ਜਾਂਦੀ ਹੈ। ਇਸ ਵਿੱਚ ਕੈਂਪ ਗੁੱਡਟਾਈਮਜ਼ ਵੀ ਸ਼ਾਮਲ ਹੈ, ਜਿੱਥੇ ਕੈਂਸਰ ਪ੍ਰਭਾਵਿਤ ਬੱਚਿਆਂ ਅਤੇ ਪਰਿਵਾਰਾਂ ਨੂੰ ਡਾਕਟਰੀ ਨਿਗਰਾਨੀ ਹੇਠ ਮਨੋਰੰਜਨ ਅਤੇ ਸਹਾਇਤਾ ਦਿੱਤੀ ਜਾਂਦੀ ਹੈ। ਯਾਤਰਾ ਦੌਰਾਨ ਸਾਈਕਲ ਸਵਾਰ ਗ੍ਰੇਟਰ ਵੈਨਕੂਵਰ ਅਤੇ ਬੀ.ਸੀ. ਦੇ ਤੱਟੀ ਖੇਤਰਾਂ ਦੀਆਂ ਵੱਖ-ਵੱਖ ਬਸਤੀਆਂ ਵਿੱਚੋਂ ਲੰਘਣਗੇ। ਪਿੱਟ ਮੀਡੋਜ਼ ਅਤੇ ਮੇਪਲ ਰਿੱਜ ਵੀ ਯਾਤਰਾ ਦੇ ਰਸਤੇ ਵਿੱਚ ਸ਼ਾਮਲ ਹਨ। ਪਿੱਟ ਮੀਡੋਜ਼ ਆਰ.ਸੀ.ਐੱਮ.ਪੀ. ਦੇ ਕਾਰਪੋਰਲ ਸ਼ੌਨ ਬਲੇਕਵੇ ਵੀ ਇਸ ਸਾਲ ਯਾਤਰਾ ਵਿੱਚ ਹਿੱਸਾ ਲੈ ਰਹੇ ਹਨ। ਇਸ ਮੁਹਿੰਮ ਦੀ ਸ਼ੁਰੂਆਤ 1997 ਵਿਚ ਇਕ ਪੁਲਿਸ ਅਧਿਕਾਰੀ ਦੀ ਪਹਿਲ ਨਾਲ ਹੋਈ ਸੀ ਅਤੇ ਬਾਅਦ ਵਿਚ ਇਹ ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਵੱਡੀ ਮੁਹਿੰਮ ਬਣ ਗਈ।
ਪਿਛਲੀ ਖ਼ਬਰ ਗਲਾਸਗੋ ਗ੍ਰੀਨ ਪਾਰਕ ਵਿਚ ਪਰਵਾਸ ਵਿਰੋਧੀ ਤੇ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ, ਸੈਂਕੜੇ ਲੋਕ ਹੋਏ ਇਕੱਠੇ ਅਗਲੀ ਖ਼ਬਰ ਘਰ ’ਚ ਬੰਦ ਵਿਅਕਤੀ ਕਾਰਨ ਪੁਲਿਸ ਦੀ ਵੱਡੀ ਕਾਰਵਾਈ ਮਾਮਲਾ, ਸੁਰੱਖਿਅਤ ਢੰਗ ਨਾਲ ਸੁਲਝਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।