14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਮਰੀਕਾ ’ ਚ ਰੋਲਰ ਕੋਸਟਰ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ , ਕਈ ਜ਼ਖ਼ਮੀ

ਨਿਊਯਾਰਕ, 13 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਜਾਰਜੀਆ ਸੂਬੇ ’ਚ ਸਥਿਤ ਸਿਕਸ ਫਲੈਗਜ਼ ਓਵਰ ਜਾਰਜੀਆ ਮਨੋਰੰਜਨ ਪਾਰਕ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਰੋਲਰ ਕੋਸਟਰ ਝੂਲੇ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ।

ਅਜੀਤ ਡੈਸਕ 14-10-2026
ਨਿਊਯਾਰਕ, 13 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਜਾਰਜੀਆ ਸੂਬੇ ’ਚ ਸਥਿਤ ਸਿਕਸ ਫਲੈਗਜ਼ ਓਵਰ ਜਾਰਜੀਆ ਮਨੋਰੰਜਨ ਪਾਰਕ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਰੋਲਰ ਕੋਸਟਰ ਝੂਲੇ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਅਟਲਾਂਟਾ ਨੇੜਲੇ ਆਸਟੇਲ ਸ਼ਹਿਰ ਵਿੱਚ ਸੋਮਵਾਰ ਦੁਪਹਿਰ ਕਰੀਬ 4 ਵਜੇ ਵਾਪਰੀ। ਚਸ਼ਮਦੀਦਾਂ ਅਨੁਸਾਰ ਗੋਲਾਇਥ ਨਾਮ ਦੇ ਰੋਲਰ ਕੋਸਟਰ ਵਿਚ ਸਵਾਰ ਇਕ ਵਿਅਕਤੀ ਅਚਾਨਕ ਆਪਣੀ ਸੀਟ ਤੋਂ ਬਾਹਰ ਨਿਕਲ ਕੇ ਹਵਾ ਵਿੱਚ ਉੱਛਲ ਗਿਆ। ਜ਼ਮੀਨ ’ਤੇ ਡਿੱਗਣ ਤੋਂ ਪਹਿਲਾਂ ਉਹ ਝੂਲੇ ਦੇ ਵੱਖ-ਵੱਖ ਹਿੱਸਿਆਂ ਨਾਲ ਕਈ ਵਾਰ ਟਕਰਾਇਆ। ਇੱਕ ਚਸ਼ਮਦੀਦ ਨੇ ਦੱਸਿਆ ਕਿ ਮ੍ਰਿਤਕ ਦੇ ਨਾਲ ਇੱਕ ਬੱਚਾ ਵੀ ਬੈਠਾ ਸੀ। ਕੁਝ ਲੋਕਾਂ ਮੁਤਾਬਕ ਹਾਦਸੇ ਦਾ ਦ੍ਰਿਸ਼ ਸਵਾਰੀ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਵਿਚ ਵੀ ਕੈਦ ਹੋ ਗਿਆ।
ਪਿਛਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਕਰਵਾਇਆ ਅਗਲੀ ਖ਼ਬਰ ਹਾਲੀਵੁੱਡ ਅਦਾਕਾਰਾ ਸੇਲਮਾ ਬਲੇਅਰ ਗ੍ਰਿਫ਼ਤਾਰ ਪੁਲਿਸ ਅਧਿਕਾਰੀ ਤੇ ਨਰਸ ਨਾਲ ਕੁੱਟਮਾਰ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।