28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅਮਰੀਕਾ ’ਚ ਚੋਣ ਅਪਰਾਧਾਂ ਦੇ ਦੋਸ਼ ਵਿਚ ਪੰਜਾਬਣ ਸਮੇਤ 48 ਨਾਮਜ਼ਦ

ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਨੇ ਚੋਣਾਂ ਨਾਲ ਜੁੜੇ ਵੱਖ-ਵੱਖ ਅਪਰਾਧਾਂ ਦੇ ਮਾਮਲਿਆਂ ਵਿਚ 48 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਦੋਸ਼ ਲਗਾਏ ਹਨ। ਇਨ੍ਹਾਂ ਵਿਚ ਭਾਰਤੀ ਨਾਗਰਿਕ ਅਮਨਦੀਪ ਕੌਰ ਅਤੇ ਕਮਲੇਸ਼ ਨਵਨੀਤਲਾਲ ਸ਼ਾਹ ਤੋਂ ਇਲਾਵਾ ਪਾਕਿਸਤਾਨੀ ਨਾਗਰਿਕ ਮੁਹੰਮਦ ਖ਼ਾਨ ਵੀ ਸ਼ਾਮਿਲ ਹਨ।

ਅਜੀਤ ਡੈਸਕ 28-10-2026
ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਨੇ ਚੋਣਾਂ ਨਾਲ ਜੁੜੇ ਵੱਖ-ਵੱਖ ਅਪਰਾਧਾਂ ਦੇ ਮਾਮਲਿਆਂ ਵਿਚ 48 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਦੋਸ਼ ਲਗਾਏ ਹਨ। ਇਨ੍ਹਾਂ ਵਿਚ ਭਾਰਤੀ ਨਾਗਰਿਕ ਅਮਨਦੀਪ ਕੌਰ ਅਤੇ ਕਮਲੇਸ਼ ਨਵਨੀਤਲਾਲ ਸ਼ਾਹ ਤੋਂ ਇਲਾਵਾ ਪਾਕਿਸਤਾਨੀ ਨਾਗਰਿਕ ਮੁਹੰਮਦ ਖ਼ਾਨ ਵੀ ਸ਼ਾਮਿਲ ਹਨ। ਤਿੰਨੇ ਅਮਰੀਕਾ ਦੇ ਕਾਨੂੰਨੀ ਪੱਕੇ ਵਸਨੀਕ ਹਨ ਪਰ ਅਮਰੀਕੀ ਨਾਗਰਿਕ ਨਹੀਂ ਹਨ।ਨਿਆਂ ਵਿਭਾਗ ਮੁਤਾਬਕ 30 ਸਾਲਾ ਅਮਨਦੀਪ ਕੌਰ ਨੇ ਦਸੰਬਰ 2022 ਵਿਚ ਵੋਟਰ ਵਜੋਂ ਆਪਣਾ ਨਾਂਅ ਦਰਜ ਕਰਵਾਇਆ ਅਤੇ ਨਵੰਬਰ 2024 ਦੀ ਅਮਰੀਕੀ ਚੋਣ ਵਿਚ ਕਥਿਤ ਤੌਰ ’ਤੇ ਵੋਟ ਪਾਈ। ਅਮਰੀਕੀ ਨਾਗਰਿਕਤਾ ਹਾਸਿਲ ਕਰਨ ਦੀ ਚਾਹਵਾਨ ਕੌਰ ਦਾ ਮਾਮਲਾ ਕੈਲੀਫੋਰਨੀਆ ਦੇ ਕੇਂਦਰੀ ਸੰਘੀ ਜ਼ਿਲ੍ਹੇ ਨਾਲ ਸੰਬੰਧਿਤ ਹੈ।ਦੂਜੇ ਭਾਰਤੀ ਨਾਗਰਿਕ, 67 ਸਾਲਾ ਕਮਲੇਸ਼ ਨਵਨੀਤਲਾਲ ਸ਼ਾਹ ’ਤੇ ਦੋਸ਼ ਹੈ ਕਿ ਉਸ ਨੇ ਨਵੰਬਰ 2024 ਦੀ ਆਮ ਚੋਣ ਵਾਲੇ ਦਿਨ ਹੀ ਵੋਟਰ ਵਜੋਂ ਨਾਂਅ ਦਰਜ ਕਰਵਾਇਆ ਅਤੇ ਉਸੇ ਦਿਨ ਵੋਟ ਵੀ ਪਾਈ। ਕੈਲੀਫੋਰਨੀਆ ਦੇ ਪੂਰਬੀ ਸੰਘੀ ਜ਼ਿਲ੍ਹੇ ਵਿਚ ਉਸ ਖ਼ਿਲਾਫ਼ ਗ਼ੈਰ-ਨਾਗਰਿਕ ਹੁੰਦਿਆਂ ਸੰਘੀ ਚੋਣ ਵਿਚ ਵੋਟ ਪਾਉਣ ਦਾ ਦੋਸ਼ ਲਾਇਆ ਗਿਆ ਹੈ। ਦੋਸ਼ ਸਾਬਤ ਹੋਣ ’ਤੇ ਇਸ ਅਪਰਾਧ ਲਈ ਵੱਧ ਤੋਂ ਵੱਧ ਇਕ ਸਾਲ ਦੀ ਸੰਘੀ ਕੈਦ ਹੋ ਸਕਦੀ ਹੈ।ਪਾਕਿਸਤਾਨੀ ਨਾਗਰਿਕ ਮੁਹੰਮਦ ਖ਼ਾਨ (50) ’ਤੇ 2020 ਵਿਚ ਕਥਿਤ ਤੌਰ ’ਤੇ ਆਰਜ਼ੀ ਵੋਟ-ਪਰਚੀ ਜਮ੍ਹਾਂ ਕਰਵਾਉਣ ਅਤੇ 2025 ਵਿਚ ਨਾਗਰਿਕਤਾ ਸੰਬੰਧੀ ਕਾਗਜ਼ਾਂ ਵਿਚ ਝੂਠੀ ਜਾਣਕਾਰੀ ਦੇਣ ਦੇ ਦੋਸ਼ ਹਨ। ਉਸ ਦਾ ਮਾਮਲਾ ਵੀ ਕੈਲੀਫੋਰਨੀਆ ਦੇ ਕੇਂਦਰੀ ਸੰਘੀ ਜ਼ਿਲ੍ਹੇ ਵਿਚ ਦਰਜ ਹੈ। ­ਕੁੱਲ ਮਾਮਲੇ ਪੈਨਸਿਲਵੇਨੀਆ, ਕੈਲੀਫੋਰਨੀਆ, ਫਲੋਰਿਡਾ, ਨਿਊਯਾਰਕ ਅਤੇ ਨੇਵਾਡਾ ਨਾਲ ਜੁੜੇ ਹਨ। ਹੋਰ ਮੁਲਜ਼ਮਾਂ ’ਤੇ ਅਮਰੀਕੀ ਨਾਗਰਿਕ ਹੋਣ ਦਾ ਝੂਠਾ ਦਾਅਵਾ ਕਰਕੇ ਵੋਟਰ ਬਣਨ, ਸੰਘੀ ਚੋਣਾਂ ਵਿੱਚ ਵੋਟ ਪਾਉਣ ਜਾਂ ਨਾਗਰਿਕਤਾ ਦੀ ਅਰਜ਼ੀ ਵਿਚ ਆਪਣਾ ਵੋਟਿੰਗ ਇਤਿਹਾਸ ਲੁਕਾਉਣ ਵਰਗੇ ਦੋਸ਼ ਲੱਗੇ ਹਨ।
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਨਾਰਵੇ ਦੀ ਸੰਸਦ ਦੇ ਪ੍ਰਧਾਨ ਗ੍ਹਰਾਹਖ਼ਾਨੀ ਨਾਲ ਮੁਲਾਕਾਤ ਅਗਲੀ ਖ਼ਬਰ ਅਭਿਸ਼ੇਕ ਸ਼ਰਮਾ ਦੇ ਤੂਫ਼ਾਨ ’ਚ ਉੱਡੇ ਕੀਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।