ਜਪਾਨੀ ਮੂਲ ਦੇ ਕੈਨੇਡੀਅਨਾਂ ਦੀਆਂ ਪੁਰਾਤਨ ਕਿਸ਼ਤੀਆਂ ਨੂੰ ਮਿਲੇਗੀ ਨਵੀਂ ਦਿਖ
ਵੈਨਕੂਵਰ, 28 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਲੱਗਦੇ ਚੀਨੀ ਭਾਈਚਾਰੇ ਦੀ ਬਹੁਵਸੋਂ ਵਾਲੇ ਰਿਚਮੰਡ ਸ਼ਹਿਰ ਵਿੱਚ ਜਪਾਨੀ ਮੂਲ ਦੇ ਕੈਨੇਡੀਅਨਾਂ ਦੇ ਇਤਿਹਾਸ ਅਤੇ ਵਿਰਾਸਤ ਨਾਲ ਜੁੜੀਆਂ ਪੁਰਾਣੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਸੰਭਾਲਣ ਅਤੇ ਨਵੀਂ ਦਿੱਖ ਦੇਣ ਲਈ ਸ਼ਹਿਰੀ ਪ੍ਰਸ਼ਾਸਨ ਵੱਲੋਂ ਪ੍ਰਯੋਗਾਤਮਕ ਬਹਾਲੀ ਯੋਜਨਾ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਉਪਰਾਲੇ ਦਾ ਮੁੱਖ ਮਕਸਦ ਪੁਰਾਤਨ ਕਿਸ਼ਤੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਪਾਨੀ ਕੈਨੇਡੀਅਨ ਭਾਈਚਾਰੇ ਦੀ ਸਮੁੰਦਰੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਹੈ।
ਅਜੀਤ ਡੈਸਕ
29-10-2026