03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਿਸ਼ਵ ਪੰਜਾਬੀ ਸਭਾ ਵਲੋਂ ਪਾਕਿਸਤਾਨੀ ਅਦਾਕਾਰਾ ਮਿਸ ਮੇਘਾ ਦਾ ਸਵਾਗਤ

ਟੋਰਾਂਟੋ, 2 ਨਵੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਵਿਚ ਆ ਕੇ ’ਤੇ ਮੈਨੂੰ ਆਪਣੇ ਪੰਜਾਬ ਦੀ ਮਹਿਕ ਆ ਰਹੀ ਏ, ਹਰ ਪਾਸੇ ਆਪਣੇ ਮੁਲਕ ਵਾਲੇ ਬਾਜ਼ਾਰ ’ਤੇ ਆਪਣੇ ਹੀ ਲੋਕ ਦਿਖਾਈ ਦੇ ਰਹੇ ਨੇ, ਇਹਨਾਂ ਗੱਲਾਂ ਦਾ ਪ੍ਰਗਟਾਵਾ ਇੱਥੇ ਬਰੈਂਪਟਨ ਵਿਚ ‘ਵਿਸ਼ਵ ਪੰਜਾਬੀ ਭਵਨ’ ਵਿਖੇ ਵਿਸ਼ਵ ਪੰਜਾਬੀ ਸਭਾ ਵਲੋਂ ਉਹਨਾਂ ਦੇ ਮਾਣ ਵਿਚ ਰੱਖੇ ਸਮਾਗਮ ਵਿਚ ਬੋਲਦਿਆਂ ਪਾਕਿਸਤਾਨ ਦੀ ਫਿ਼ਲਮ ਨਗਰੀ ਵਿਚ ਭੰਗੜਾ ਕੁਈਨ ਵਜੋਂ ਜਾਣੀ ਜਾਂਦੀ ਮਸ਼ਹੂਰ ਫਿਲਮ ਅਤੇ ਸਟੇਜ਼ ਅਦਾਕਾਰਾ ਤੇ ਗਾਇਕਾ ਮਿਸ. ਮੇਘਾ ਨੇ ਕੀਤਾ ਜਿੱਥੇ ਉਹਨਾਂ ਦਾ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ.

ਅਜੀਤ ਡੈਸਕ 03-11-2026
ਟੋਰਾਂਟੋ, 2 ਨਵੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਵਿਚ ਆ ਕੇ ’ਤੇ ਮੈਨੂੰ ਆਪਣੇ ਪੰਜਾਬ ਦੀ ਮਹਿਕ ਆ ਰਹੀ ਏ, ਹਰ ਪਾਸੇ ਆਪਣੇ ਮੁਲਕ ਵਾਲੇ ਬਾਜ਼ਾਰ ’ਤੇ ਆਪਣੇ ਹੀ ਲੋਕ ਦਿਖਾਈ ਦੇ ਰਹੇ ਨੇ, ਇਹਨਾਂ ਗੱਲਾਂ ਦਾ ਪ੍ਰਗਟਾਵਾ ਇੱਥੇ ਬਰੈਂਪਟਨ ਵਿਚ ‘ਵਿਸ਼ਵ ਪੰਜਾਬੀ ਭਵਨ’ ਵਿਖੇ ਵਿਸ਼ਵ ਪੰਜਾਬੀ ਸਭਾ ਵਲੋਂ ਉਹਨਾਂ ਦੇ ਮਾਣ ਵਿਚ ਰੱਖੇ ਸਮਾਗਮ ਵਿਚ ਬੋਲਦਿਆਂ ਪਾਕਿਸਤਾਨ ਦੀ ਫਿ਼ਲਮ ਨਗਰੀ ਵਿਚ ਭੰਗੜਾ ਕੁਈਨ ਵਜੋਂ ਜਾਣੀ ਜਾਂਦੀ ਮਸ਼ਹੂਰ ਫਿਲਮ ਅਤੇ ਸਟੇਜ਼ ਅਦਾਕਾਰਾ ਤੇ ਗਾਇਕਾ ਮਿਸ. ਮੇਘਾ ਨੇ ਕੀਤਾ ਜਿੱਥੇ ਉਹਨਾਂ ਦਾ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਤੇ ਸਭਾ ਦੇ ਹੋਰ ਮੈਂਬਰਾਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕਰਦਿਆਂ ਖੁਸ਼ਆਮਦੀਦ ਆਖਿਆ। ਇਸ ਮੌਕੇ ਬੋਲਦਿਆਂ ਡਾ. ਦਲਬੀਰ ਸਿੰਘ ਕਥੂਰੀਆ ਨੇ ਆਖਿਆ ਕਿ ਮਿਸ. ਮੇਘਾ ਜਹੇ ਕਲਾਕਾਰ/ਅਦਾਕਾਰ ਆਪਣੀ ਕਲਾ ਰਾਹੀਂ ਸਿਰਫ਼ ਲੋਕਾਂ ਨੂੰ ਜੋੜ ਕੇ ਹੀ ਨਹੀ ਰੱਖਦੇ ਸਗੋਂ ਰਲ ਮਿਲ ਕੇ ਰਹਿਣ ਦੀਆਂ ਦੁਆਵਾਂ ਵੀ ਕਰਦੇ ਨੇ ਜਦੋਂ ਕਿ ਡਾ. ਦਰਸ਼ਨਦੀਪ ਅਰੋੜਾ ਨੇ ਮਿਸ. ਮੇਘਾ ਨੂੰ ਕਲਾ ਅਤੇ ਮਨਮੋਹਕ ਕਲਾਵਾਂ ਦਾ ਸਮੁੰਦਰ ਦੱਸਦਿਆਂ ਕਿਹਾ ਕਿ ਇਹਨਾਂ ਜਹੇ ਕਲਾਕਾਰਾਂ ਕਰਕੇ ਹੀ ਸਟੇਜ਼ਾਂ ਜਿਉਂਦਾ ਰਹਿੰਦੀਆਂ ਹਨ ਕਿਉਂਕਿ ਕਲਾਕਾਰਾਂ/ਅਦਾਕਾਰਾਂ ਅਤੇ ਸਟੇਜ ਨੂੰ ਇੱਕ ਦੂਜੇ ਤੋਂ ਕਦੇ ਵੱਖ ਨਹੀ ਕੀਤਾ ਜਾ ਸਕਦਾ, ਪ੍ਰਸਿੱਧ ਪਾਕਿਸਤਾਨੀ ਪੰਜਾਬੀ ਸੂਫ਼ੀ ਗਾਇਕ ਹੁਸਨੈਨ ਅਕਬਰ, ਲੇਖਿਕਾ ਤਾਹਿਰਾ ਸਰਾ, ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਤੇ ਅਜੇ ਛਾਬੜਾ ਨੇ ਦੋਵਾਂ ਪੰਜਾਬਾਂ ਦੇ ਕਲਾਕਾਰਾਂ ਨੂੰ ਸਾਂਝੇ ਪੰਜਾਬ ਦਾ ਪੁੱਲ ਕਰਾਰ ਦਿੱਤਾ। ਇਸ ਮੌਕੇ ਸਭਾ ਦੇ ਹੋਰ ਮੈਂਬਰਾਂ ਸਮੇਤ ਭਾਰਤ ਅਤੇ ਪਾਕਿਸਤਾਨ ਨਾਲ ਸੰਬੰਧਿਤ ਕਈ ਸੰਗੀਤ ਅਤੇ ਸਾਹਿਤ ਪ੍ਰੇਮੀ ਮੌਜੂਦ ਸਨ। ਇਸ ਦੌਰਾਨ ਹੁਸਨੈਨ ਅਕਬਰ ਨੇ ਜਿੱਥੇ ਆਪਣੀ ਬੁਲੰਦ ਆਵਾਜ਼ ਵਿਚ ਵਾਰਸ ਸ਼ਾਹ ਦੀ ਹੀਰ ਗਾਈ ਉੱਥੇ ਹੀ ਤਾਹਿਰਾ ਸਰਾ ਅਤੇ ਮਿਸ. ਮੇਘਾ ਵਲੋਂ ਵੀ ਆਪੋ ਆਪਣੇ ਕਲਾਮ ਪੇਸ਼ ਕੀਤੇ ਗਏ।
ਪਿਛਲੀ ਖ਼ਬਰ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਸੁਖਜੀਤ ਯਾਦਗਾਰੀ ਦੂਜਾ ਕਹਾਣੀ ਸਮਾਰੋਹ ਤੇ ਪੁਸਤਕ ਲੋਕ ਅਰਪਣ ਸਮਾਗਮ 14 ਨੂੰ ਅਗਲੀ ਖ਼ਬਰ ਡਿਵਾਈਨ ਪਰਫਾਰਮਿੰਗ ਆਰਟਸ ਅਕੈਡਮੀ ਨੇ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।