ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਸੁਖਜੀਤ ਯਾਦਗਾਰੀ ਦੂਜਾ ਕਹਾਣੀ ਸਮਾਰੋਹ ਤੇ ਪੁਸਤਕ ਲੋਕ ਅਰਪਣ ਸਮਾਗਮ 14 ਨੂੰ
ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਯਾਦ ਵਿਚ ਦੂਜਾ ਕਹਾਣੀ ਸਮਾਰੋਹ ਅਤੇ ਪੁਸਤਕ ਲੋਕ ਅਰਪਣ ਦਾ ਸਮਾਗਮ ਕਰਵਾਇਆ ਜਾਵੇਗਾ । ਜੋ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਬਰਮਿੰਘਮ ਵਿਚ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿਖੇ ਆਉਣ ਵਾਲੀ 14 ਨਵੰਬਰ 2026 ਦਿਨ ਸ਼ਨਿਚਰਵਾਰ ਨੂੰ ਉਲੀਕਿਆ ਗਿਆ ਹੈ।
ਅਜੀਤ ਡੈਸਕ
03-11-2026