ਬੰਗਲਾਦੇਸ਼ੀ ਨਾਗਰਿਕ ਨੇ ਪਰਵਾਸੀਆਂ ਦੀ ਤਸਕਰੀ ਦੇ ਦੋਸ਼ ਕਬੂਲੇ
ਨਿਊਯਾਰਕ, 10 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਬ੍ਰਾਜ਼ੀਲ ਤੋਂ ਹਵਾਲਗੀ ਤਹਿਤ ਅਮਰੀਕਾ ਲਿਆਂਦੇ ਗਏ 39 ਸਾਲਾ ਬੰਗਲਾਦੇਸ਼ੀ ਨਾਗਰਿਕ ਸੈਫ਼ੁਲ ਇਸਲਾਮ ਨੇ ਪਰਵਾਸੀਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦੇ ਦੋਸ਼ ਕਬੂਲ ਕਰ ਲਏ ਹਨ। ਅਦਾਲਤੀ ਕਾਗਜ਼ਾਂ ਮੁਤਾਬਕ, ਉਸ ਨੇ ਪਰਵਾਸੀਆਂ ਨੂੰ ਬ੍ਰਾਜ਼ੀਲ ਤੋਂ ਮੱਧ ਅਮਰੀਕਾ ਤੇ ਮੈਕਸੀਕੋ ਰਾਹੀਂ ਅਮਰੀਕਾ ਦੀ ਦੱਖਣੀ ਸਰਹੱਦ ਤੱਕ ਪਹੁੰਚਾਉਣ ’ਚ ਤਸਕਰਾਂ ਦੀ ਮਦਦ ਕੀਤੀ।
ਨਿਊਯਾਰਕ, 10 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਬ੍ਰਾਜ਼ੀਲ ਤੋਂ ਹਵਾਲਗੀ ਤਹਿਤ ਅਮਰੀਕਾ ਲਿਆਂਦੇ ਗਏ 39 ਸਾਲਾ ਬੰਗਲਾਦੇਸ਼ੀ ਨਾਗਰਿਕ ਸੈਫ਼ੁਲ ਇਸਲਾਮ ਨੇ ਪਰਵਾਸੀਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦੇ ਦੋਸ਼ ਕਬੂਲ ਕਰ ਲਏ ਹਨ। ਅਦਾਲਤੀ ਕਾਗਜ਼ਾਂ ਮੁਤਾਬਕ, ਉਸ ਨੇ ਪਰਵਾਸੀਆਂ ਨੂੰ ਬ੍ਰਾਜ਼ੀਲ ਤੋਂ ਮੱਧ ਅਮਰੀਕਾ ਤੇ ਮੈਕਸੀਕੋ ਰਾਹੀਂ ਅਮਰੀਕਾ ਦੀ ਦੱਖਣੀ ਸਰਹੱਦ ਤੱਕ ਪਹੁੰਚਾਉਣ ’ਚ ਤਸਕਰਾਂ ਦੀ ਮਦਦ ਕੀਤੀ। ਇਸ ਕੰਮ ਲਈ ਕੁਝ ਪਰਵਾਸੀਆਂ ਨੇ ਉਸ ਨੂੰ ਹਜ਼ਾਰਾਂ ਡਾਲਰ ਦਿੱਤੇ ਸਨ। ਰਾਹ ਵਿਚ ਕੁਝ ਲੋਕਾਂ ਨੂੰ ਕੋਲੰਬੀਆ ਦੇ ਸਮੁੰਦਰੀ ਕੰਢੇ ਨਾਲ ਅਜਿਹੀਆਂ ਕਿਸ਼ਤੀਆਂ ’ਚ ਲਿਜਾਇਆ ਗਿਆ ਜਿਨ੍ਹਾਂ ਦੇ ਚਾਲਕ ਨਸ਼ੇ ’ਚ ਸਨ। ਕੁਝ ਨੂੰ ਡੈਰੀਅਨ ਗੈਪ ਦੇ ਜੰਗਲ ਪੈਦਲ ਪਾਰ ਕਰਨੇ ਪਏ ਤੇ ਕੁਝ ਨੂੰ ਪਛਾਣ ਲੁਕਾਉਣ ਲਈ ਹੋਰਨਾਂ ਦੇ ਕਾਗਜ਼ ਦਿੱਤੇ ਗਏ। ਸਰਹੱਦ ’ਤੇ ਪਹੁੰਚਣ ਮਗਰੋਂ ਉਨ੍ਹਾਂ ਨੂੰ ਰਿਓ ਗ੍ਰਾਂਦੇ ਦਰਿਆ ਵਿਚੋਂ ਲੰਘ ਕੇ ਜਾਂ ਸਰਹੱਦੀ ਵਾੜ ਟੱਪ ਕੇ ਅਮਰੀਕਾ ਵਿਚ ਦਾਖ਼ਲ ਹੋਣ ਲਈ ਕਿਹਾ ਗਿਆ। ਇਸਲਾਮ ਨੇ ਪੈਸੇ ਕਮਾਉਣ ਲਈ ਪਰਵਾਸੀਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦੀ ਸਾਜ਼ਿਸ਼ ਦਾ ਇਕ ਅਤੇ ਉਨ੍ਹਾਂ ਨੂੰ ਅਮਰੀਕਾ ਲਿਆਉਣ ਦੇ ਦੋ ਦੋਸ਼ ਕਬੂਲੇ ਹਨ। ਉਹ ਪਰਵਾਸੀਆਂ ਤੋਂ ਲਈ ਰਕਮ ਸਰਕਾਰ ਹਵਾਲੇ ਕਰਨ ਲਈ ਵੀ ਰਾਜ਼ੀ ਹੋ ਗਿਆ ਹੈ। ਇਸ ਮਾਮਲੇ ਵਿਚ ਘੱਟੋ-ਘੱਟ ਤਿੰਨ ਸਾਲ ਦੀ ਕੈਦ ਲਾਜ਼ਮੀ ਹੈ। ਸਜ਼ਾ ਦੀ ਮਿਆਦ ਸੰਘੀ ਜੱਜ ਤੈਅ ਕਰਨਗੇ।