10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਲਿਖਾਰੀ ਸਭਾ ਪਾਇਲ ਦੀ ਮੀਟਿੰਗ 15 ਨੂੰ

ਜੌੜੇਪੁਲ ਜਰਗ, 10 ਨਵੰਬਰ (ਪਾਲਾ ਰਾਜੇਵਾਲੀਆ)- ਲਿਖਾਰੀ ਸਭਾ ਪਾਇਲ ਦੀ ਮਹੀਨਾਵਾਰ ਮੀਟਿੰਗ 15 ਨਵੰਬਰ ਨੂੰ ਪਾਇਲ ਵਿਖੇ ਹੋਵੇਗੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਜੁਆਇੰਟ ਸਕੱਤਰ ਮਾ.

ਦੇਵੀ ਦਿਆਲ ਪਹੇੜੀ 11-11-2026
ਜੌੜੇਪੁਲ ਜਰਗ, 10 ਨਵੰਬਰ (ਪਾਲਾ ਰਾਜੇਵਾਲੀਆ)- ਲਿਖਾਰੀ ਸਭਾ ਪਾਇਲ ਦੀ ਮਹੀਨਾਵਾਰ ਮੀਟਿੰਗ 15 ਨਵੰਬਰ ਨੂੰ ਪਾਇਲ ਵਿਖੇ ਹੋਵੇਗੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਜੁਆਇੰਟ ਸਕੱਤਰ ਮਾ. ਦੇਵੀ ਦਿਆਲ ਪਹੇੜੀ ਨੇ ਦੱਸਿਆ ਕਿ ਮੀਟਿੰਗ ਸਭਾ ਦੇ ਪ੍ਰਧਾਨ ਸੁੱਖਾ ਸ਼ਾਹਪੁਰ ਦੀ ਪ੍ਰਧਾਨਗੀ ਹੇਠ ਹੋਵੇਗੀ। ਇਸ ਮੌਕੇ ਵੱਖ ਵੱਖ ਖੇਤਰਾਂ ’ਚੋਂ ਨਾਮਵਰ ਗੀਤਕਾਰ, ਸਾਹਿਤਕਾਰ, ਲੇਖਕ, ਕਵੀ, ਗਜ਼ਲਗੋ, ਕਹਾਣੀਕਾਰ, ਬੁੱਧਾਜੀਵੀ ਅਤੇ ਸਮਾਜ ਸੇਵੀ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਕੁੱਝ ਜਰੂਰੀ ਕਾਰਨਾਂ ਕਰ ਕੇ ਸਭਾ ਦੀ ਮੀਟਿੰਗ ਨਹੀਂ ਹੋ ਸਕੀ। ਪ੍ਰੰਤੂ ਹੁਣ ਫਿਰ ਪੂਰੇ ਉਤਸ਼ਾਹ ਨਾਲ ਹਰੇਕ ਮਹੀਨੇ ਮੀਟਿੰਗ ਹੋਇਆ ਕਰੇਗੀ ਅਤੇ ਹਰ ਸਾਲ ਸਾਲਾਨਾ ਸਮਾਗਮ ਵੀ ਹੋਵੇਗਾ। ਸਾਲਾਨਾ ਸਮਾਗਮ ਤੋਂ ਇਲਾਵਾ ਰੂਬਰੂ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅਸੀਂ ਆਉਣ ਵਾਲੇ ਦੋ ਦਿਨਾਂ ਵਿੱਚ ਵਿਚਾਰ ਵਟਾਂਦਰਾ ਕਰ ਕੇ 15 ਨਵੰਬਰ ਨੂੰ ਵੀ ਰੂਬਰੂ ਸਮਾਗਮ ਵਾਲੀ ਸ਼ਖਸ਼ੀਅਤ ਦਾ ਨਾਮ ਦੱਸ ਦੇਵਾਂਗੇ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਲੱਖਾ ਪਾਇਲ ਤੇ ਪ੍ਰਧਾਨ ਗਿੱਲ ਬੇਰਕਲਾ ਦਾ ਵੱਡੇ ਵਡੇਰਿਆ ਦੇ ਅਸਥਾਨ ’ ਤੇ ਸਨਮਾਨ ਅਗਲੀ ਖ਼ਬਰ ਬੰਗਲਾਦੇਸ਼ੀ ਨਾਗਰਿਕ ਨੇ ਪਰਵਾਸੀਆਂ ਦੀ ਤਸਕਰੀ ਦੇ ਦੋਸ਼ ਕਬੂਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।