10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮਲੌਦ ਮਾਰਕਿਟ ਕਮੇਟੀ ਅਧੀਨ ਪੈਦੀਆਂ ਮੰਡੀਆਂ ’ਚ ਝੋਨੇ ਦੀ ਕਰੀਬ 2 ਲੱਖ ਅਣਖਰੀਦੀ ਬੋਰੀ ਖੁੱਲ੍ਹੇ ਅਸਮਾਨ ’ਚ

ਮਲੌਦ, 10 ਨਵੰਬਰ (ਦਿਲਬਾਗ ਸਿੰਘ ਚਾਪੜਾ)- ਮਾਰਕਿਟ ਕਮੇਟੀ ਮਲੌਦ ਅਧੀਨ ਵੱਖ ਵੱਖ ਮੰਡੀਆਂ ਵਿੱਚ ਏਜੰਸੀਆ ਨੇ ਸਰਕਾਰ ਵਲੋਂ ਨਿਰਧਾਰਤ ਟੀਚਾ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ ਪਰ ਮਲੌਦ, ਸਿਹੌੜਾ, ਰਾਮਗੜ ਸਰਦਾਰਾਂ, ਸੀਹਾਂ ਦੌਦ, ਸਿਆੜ੍ਹ ਅਤੇ ਮਦਨੀਪੁਰ ਆਦਿ ਮੰਡੀਆ ਵਿੱਚ 2 ਲੱਖ ਦੇ ਕਰੀਬ ਅਣਖਰੀਦੀ ਬੋਰੀ ਵੱਖ ਵੱਖ ਆੜ੍ਹਤੀਆਂ ਦੇ ਫੜ੍ਹਾ ਉਪਰ ਖੁੱਲੇ ਅਸਮਾਨ ਵਿਚ ਪਈ ਵੇਖੀ ਜਾ ਸਕਦੀ ਹੈ। ਆੜ੍ਹਤੀਆਂ ਐਸੋਸੀਏਸਨ ਮਲੌਦ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਂਵੇ ਮਾਰਕਿਟ ਕਮੇਟੀ ਦੇ ਰਿਕਾਰਡ ਵਿੱਚ ਜਿੰਨੀ ਵੀ ਵੱਖ ਵੱਖ ਮੰਡੀਆਂ ਵਿੱਚ ਝੋਨੇ ਦੀ ਖਰੀਦ ਕੀਤੀ ਅਤੇ ਅਣਖ੍ਰੀਦ ਆਮਦ ਮੌਜੂਦ ਹੈ, ਪਰ ਸਰਕਾਰ ਵੱਲੋਂ ਨਿਰਧਾਰਤ ਏਜੰਸੀਆ ਦੇ ਅਧਿਕਾਰੀ ਪਹਿਲਾਂ ਤੋਂ ਹੀ ਘੱਟ ਬਿੱਲ ਲੈਦੇ ਰਹੇ ਅਤੇ ਹੁਣ ਉਹ ਉੱਕਾ ਹੀ ਜੁਆਬ ਦੇ ਰਹੇ ਹਨ ਕਿ ਜਿੰਨਾਂ ਉਨ੍ਹਾਂ ਦੀਆ ਏਜੰਸੀਆ ਦਾ ਨਿਰਧਾਰਤ ਕੋਟਾ ਸੀ ਉਹ ਪੂਰਾ ਹੋ ਗਿਆ ਹੈ, ਉਹ ਸਰਕਾਰ ਦੇ ਅਗਲੇ ਹੁਕਮਾ ਤੋਂ ਬਿਨਾਂ ਹੋਰ ਖਰੀਦ ਨਹੀ ਕਰ ਸਕਦੇ।

ਮਲੌਦ ਮੰਡੀ ਵਿੱਚ ਕਿਸਾਨਾਂ ਦੀ ਅਣਖਰੀਦੀ ਝੋਨੇ ਦੀ ਫ਼ਸਲ ਦੇ ਢੇਰ। ਤਸਵੀਰ ਦਿਲਬਾਗ ਸਿੰਘ ਚਾਪੜਾ 11-11-2026

ਮਲੌਦ, 10 ਨਵੰਬਰ (ਦਿਲਬਾਗ ਸਿੰਘ ਚਾਪੜਾ)- ਮਾਰਕਿਟ ਕਮੇਟੀ ਮਲੌਦ ਅਧੀਨ ਵੱਖ ਵੱਖ ਮੰਡੀਆਂ ਵਿੱਚ ਏਜੰਸੀਆ ਨੇ ਸਰਕਾਰ ਵਲੋਂ ਨਿਰਧਾਰਤ ਟੀਚਾ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ ਪਰ ਮਲੌਦ, ਸਿਹੌੜਾ, ਰਾਮਗੜ ਸਰਦਾਰਾਂ, ਸੀਹਾਂ ਦੌਦ, ਸਿਆੜ੍ਹ ਅਤੇ ਮਦਨੀਪੁਰ ਆਦਿ ਮੰਡੀਆ ਵਿੱਚ 2 ਲੱਖ ਦੇ ਕਰੀਬ ਅਣਖਰੀਦੀ ਬੋਰੀ ਵੱਖ ਵੱਖ ਆੜ੍ਹਤੀਆਂ ਦੇ ਫੜ੍ਹਾ ਉਪਰ ਖੁੱਲੇ ਅਸਮਾਨ ਵਿਚ ਪਈ ਵੇਖੀ ਜਾ ਸਕਦੀ ਹੈ। ਆੜ੍ਹਤੀਆਂ ਐਸੋਸੀਏਸਨ ਮਲੌਦ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਂਵੇ ਮਾਰਕਿਟ ਕਮੇਟੀ ਦੇ ਰਿਕਾਰਡ ਵਿੱਚ ਜਿੰਨੀ ਵੀ ਵੱਖ ਵੱਖ ਮੰਡੀਆਂ ਵਿੱਚ ਝੋਨੇ ਦੀ ਖਰੀਦ ਕੀਤੀ ਅਤੇ ਅਣਖ੍ਰੀਦ ਆਮਦ ਮੌਜੂਦ ਹੈ, ਪਰ ਸਰਕਾਰ ਵੱਲੋਂ ਨਿਰਧਾਰਤ ਏਜੰਸੀਆ ਦੇ ਅਧਿਕਾਰੀ ਪਹਿਲਾਂ ਤੋਂ ਹੀ ਘੱਟ ਬਿੱਲ ਲੈਦੇ ਰਹੇ ਅਤੇ ਹੁਣ ਉਹ ਉੱਕਾ ਹੀ ਜੁਆਬ ਦੇ ਰਹੇ ਹਨ ਕਿ ਜਿੰਨਾਂ ਉਨ੍ਹਾਂ ਦੀਆ ਏਜੰਸੀਆ ਦਾ ਨਿਰਧਾਰਤ ਕੋਟਾ ਸੀ ਉਹ ਪੂਰਾ ਹੋ ਗਿਆ ਹੈ, ਉਹ ਸਰਕਾਰ ਦੇ ਅਗਲੇ ਹੁਕਮਾ ਤੋਂ ਬਿਨਾਂ ਹੋਰ ਖਰੀਦ ਨਹੀ ਕਰ ਸਕਦੇ। ਇਥੇ ਹੀ ਬਸ ਨਹੀਂ ਅਜੇ ਤਾਂ ਕਿਸਾਨਾ ਦੇ ਖੇਤਾਂ ਵਿੱਚ ਵੀ ਝੋਨਾ ਖੜਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਕੇਂਦਰ ਸਰਕਾਰ ਨਾਲ ਰਾਬਤਾ ਕਰਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਮਲੌਦ ਮੰਡੀ ਵਿਚ ਪਨਗਰੇਨ ਵਲੋਂ 163031, ਪਨਸਪ ਵੱਲੋਂ 153156, ਵੇਅਰਹਾਉਸ 271629, ਮਾਰਕਫੈਡ ਵਲੋਂ 204590 ਕੁਲ 792406 ਬੋਰੀਆਂ ਦੀ ਖਰੀਦ ਕੀਤੀ ਜਾ ਚੁੱਕੀ ਹੈ। ਰਾਮਗੜ ਸਰਦਾਰਾਂ ਵਿੱਚ ਪਨਗਰੇਨ 102876, ਪਨਸਪ 11145, ਵੇਅਰਹਾਉ ਸ 58464 ਕੁਲ 172485 ਬੋਰੀਆ ਦੀ ਖਰੀਦ ਹੋਈ। ਸੀਹਾਂ ਦੌਦ ਵਿਚ ਪਨਗਰੇਨ 118300, ਪਨਸਪ 85992, ਵੇਅਰਹਾਉਸ 44171, ਮਾਰਕਫੈਡ 38200 ਕੁਲ 286663 ਬੋਰੀਆਂ ਦੀ ਖਰੀਦ ਹੋਈ ਹੈ। ਸਿਹੋੜਾ ਮੰਡੀ ਵਿੱਚ ਪਨਗਰੇਨ 41719 , ਪਨਸਪ 99855, ਮਾਰਕਫੈਡ 55744 ਕੁਲ 197318, ਸਿਆੜ ਮੰਡੀ ਵਿੱਚ ਪਨਗਰੇਨ 45000, ਪਨਸਪ 64858, ਮਾਰਕਫੈਡ 70184 ਕੁਲ 180042 ਅਤੇ ਮਦਨੀਪੁਰ ਮੰਡੀ ਵਿਚ ਪਨਸਪ ਵੱਲੋਂ 29357 ਬੋਰੀਆ ਦੀ ਖਰੀਦ ਹੋ ਚੁੱਕੀ ਹੈ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈਕਿ ਵੱਖ ਵੱਖ ਏਜੰਸੀਆ ਦੇ ਅਧਿਕਾਰੀਆਂ ਨੂੰ ਉਚ ਅਫਸਰਾ ਵੱਲੋਂ ਕਲੋਜਰ ਰਿਪੋਰਟਾ ਤਿਆਰ ਕਰਨ ਦੇ ਹੁਕਮ ਮਿਲ ਚੁੱਕੇ ਹਨ, ਪਰ ਹੁਣ ਜਿਹੜੀ ਇਕੱਲੀ ਮਲੌਦ ਮੰਡੀ ਵਿਚ ਇਕ ਲੱਖ ਬੋਰੀ ਅਣਖਰੀਦੀ ਬੋਰੀ ਪਈ ਹੈ ਅਤ ਇਸੇ ਤਰ੍ਹਾਂ ਦੂਜੀਆਂ ਸਾਰੀਆ ਮੰਡੀਆ ਨੂੰ ਮਿਲਾ ਕਿ ਕਰੀਬ 2 ਲੱਖ ਬੋਰੀ ਬਣ ਜਾਦੀ ਹੈ। ਆੜਤੀਏ ਵੀ ਸਰਕਾਰ ਵੱਲ ਹੀ ਵੇਖ ਰਹੇ ਹਨ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਰਾਬਤਾ ਕਰਨਗੇ ਜਾਂ ਫਿਰ ਉਹ ਫੋਕੀਆ ਬਿਆਨਬਾਜ਼ੀਆਂ ਨਾਲ ਹੀ ਕਿਸਾਨਾ ਦੀ ਫਸਲ ਨੂੰ ਮੰਡੀਆ ਵਿਚ ਰੋਲਣਗੇ, ਜਦੋਂ ਕਿ ਝੋਨੇ ਦੇ ਸੀਜਨ ਤੋਂ ਪਹਿਲਾਂ ਤਾਂ ਦਾਣਾ ਦਾਣਾ ਖਰੀਦਣ ਦੇ ਦਮਗਜੇ ਮਾਰਦੇ ਸਨ, ਪਰ ਹੁਣ ਚੁੱਪ ਕਿਉ ਹਨ।

ਪਿਛਲੀ ਖ਼ਬਰ ਵਕੀਲ ਭਾਈਚਾਰੇ ਦੀਆਂ ਮੁਸ਼ਕਲਾਂ ਅਕਾਲੀ ਦਲ ਦੇ ਚੋਣ ਮੈਨੀਫੈਸਟੋ ’ਚ ਹੋਣਗੀਆਂ ਸ਼ਾਮਿਲ- ਅਮਰਦੀਪ ਸਿੰਘ ਧਾਰਨੀ ਅਗਲੀ ਖ਼ਬਰ ਗੁਰਦੀਪ ਅੜ੍ਹੈਚਾਂ ਦੀ ਅਗਵਾਈ ’ ਚ ਸੂਬੇਦਾਰ ਰਜਿੰਦਰ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।