ਸਾਬਕਾ ਵਿਧਾਇਕ ਲੱਖਾ ਪਾਇਲ ਤੇ ਪ੍ਰਧਾਨ ਗਿੱਲ ਬੇਰਕਲਾ ਦਾ ਵੱਡੇ ਵਡੇਰਿਆ ਦੇ ਅਸਥਾਨ ’ ਤੇ ਸਨਮਾਨ
ਮਲੌਦ, 10 ਨਵੰਬਰ (ਦਿਲਬਾਗ ਸਿੰਘ ਚਾਪੜਾ)- ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਅਤੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਦਾ ਪਿੰਡ ਬੇਰ ਕਲਾਂ ਵਿਖੇ ਦੁੱਗ ਗੌਤਰ ਦੇ ਵੱਡੇ ਵਡੇਰਿਆਂ ਦੇ ਅਸਥਾਨ ਤੇ ਸਲਾਨਾ ਸਮਾਗਮ ਦੌਰਾਨ ਸ਼ਮੂੀਲਅਤ ਕਰਨ ਮੌਕੇ ਪ੍ਰਬੰਧਕ ਕਮੇਟੀ ਵਲੋ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਨੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਸਨਮਾਨ ਕਰਦਿਆਂ ਦੱਸਿਆ ਕਿ ਵੱਡੇ ਵਡੇਰਿਆਂ ਦੇ ਅਸਥਾਨ ਨੂੰ ਜਾਣ ਵਾਲੀ ਸੜਕ ਅਤੇ ਖੇਤਾਂ ਵਿੱਚ ਦੀ ਜਾਨ ਵਾਲਾ ਰਸਤਾ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੇ ਅਣਥੱਕ ਯਤਨਾਂ ਸਦਕਾ ਮਿਲਿਆ ਸੀ, ਜਿਸ ਲਈ ਰਵਿਦਾਸੀਆ ਭਾਈਚਾਰਾ ਉਨ੍ਹਾਂ ਦਾ ਧੰਨਵਾਦੀ ਹੈ।
ਅਜੀਤ ਡੈਸਕ
11-11-2026