12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

‘ ਰਿਮੈਂਬਰੈਂਸ ਡੇਅ ’ ਮੌਕੇ ਤਨਮਨਜੀਤ ਸਿੰਘ ਢੇਸੀ ਵਲੋਂ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ

ਲੰਡਨ, 11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਅੱਜ 11 ਨਵੰਬਰ ਨੂੰ ਆਰਮਿਸਟਿਸ ਡੇਅ ਮੌਕੇ ਲੰਡਨ ਦੇ ਪੈਡਿੰਗਟਨ ਰੇਲਵੇ ਸਟੇਸ਼ਨ ਵਿਖੇ ‘ਪੌਪੀਜ਼ ਟੂ ਪੈਡਿੰਗਟਨ’ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਲੋਹ ਦੇ ਲੋਕਾਂ ਅਤੇ ਹਾਊਸ ਆਫ਼ ਕਾਮਨਜ਼ ਦੀ ਰੱਖਿਆ ਕਮੇਟੀ ਵਲੋਂ ਫੁੱਲਾਂ ਦਾ ਚੱਕਰ ਭੇਟ ਕਰਕੇ ਜੰਗਾਂ ’ਚ ਜਾਨਾਂ ਕੁਰਬਾਨ ਕਰਨ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ।

ਅਜੀਤ ਡੈਸਕ 12-11-2026
ਲੰਡਨ, 11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਅੱਜ 11 ਨਵੰਬਰ ਨੂੰ ਆਰਮਿਸਟਿਸ ਡੇਅ ਮੌਕੇ ਲੰਡਨ ਦੇ ਪੈਡਿੰਗਟਨ ਰੇਲਵੇ ਸਟੇਸ਼ਨ ਵਿਖੇ ‘ਪੌਪੀਜ਼ ਟੂ ਪੈਡਿੰਗਟਨ’ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਲੋਹ ਦੇ ਲੋਕਾਂ ਅਤੇ ਹਾਊਸ ਆਫ਼ ਕਾਮਨਜ਼ ਦੀ ਰੱਖਿਆ ਕਮੇਟੀ ਵਲੋਂ ਫੁੱਲਾਂ ਦਾ ਚੱਕਰ ਭੇਟ ਕਰਕੇ ਜੰਗਾਂ ’ਚ ਜਾਨਾਂ ਕੁਰਬਾਨ ਕਰਨ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਸੰਸਦ ਮੈਂਬਰ ਢੇਸੀ ਨੇ ਕਿਹਾ ਕਿ ਉਨ੍ਹਾਂ ਲਈ ਇਸ ਸਮਾਗਮ ਵਿਚ ਸ਼ਰਧਾਂਜਲੀ ਭੇਟ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਗ੍ਰੇਟ ਵੈਸਟਰਨ ਰੇਲਵੇ ਵਲੋਂ 1914 ਸਿੱਖਸ ਤੇ ਕਿੰਗਜ਼ ਗੋਰਖਾ ਆਰਟਿਲਰੀ ਯੂਨਿਟ ਨੂੰ ਸਮਾਗਮ ਵਿਚ ਵਿਸ਼ੇਸ਼ ਮਹੱਤਵ ਦੇਣ ਦੀ ਸ਼ਲਾਘਾ ਕੀਤੀ। ਇਸ ਸਾਲ ਦੇ ਸਮਾਗਮ ਵਿਚ ਪਹਿਲੀ ਵਿਸ਼ਵ ਜੰਗ ਦੌਰਾਨ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਉਜਾਗਰ ਕੀਤਾ ਗਿਆ। ਸਮਾਗਮ ’ਚ ਸਿੱਖ ਫ਼ੌਜੀਆਂ ਤੇ ਗੋਰਖਾ ਜਵਾਨਾਂ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ‘ਪੌਪੀਜ਼ ਟੂ ਪੈਡਿੰਗਟਨ’ ਸਮਾਗਮ ਰਾਹੀਂ ਹਰ ਸਾਲ ਜੰਗਾਂ ’ਚ ਸ਼ਹੀਦ ਹੋਏ ਫ਼ੌਜੀਆਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਪਿਛਲੀ ਖ਼ਬਰ ਭਾਰਤ ਵਲੋਂ ਵੀਜ਼ਾ ਨਿਯਮਾਂ ਵਿਚ ਵੱਡਾ ਬਦਲਾਅ , 13 ਦੀ ਥਾਂ 9 ਮੁੱਖ ਸ਼੍ਰੇਣੀਆਂ ਅਗਲੀ ਖ਼ਬਰ ਦੇਨੋਵਾਲ ਕਲਾਂ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਸਹਿਬਾਜ਼ ਆਲਮਗੀਰ ਨੇ ਅਲੀ ਈਰਾਨ ਨੂੰ ਹਰਾ ਕੇ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।