28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਦਸਮੇਸ਼ ਪਬਲਿਕ ਸਕੂਲ ਵਿਖੇ ਸੇਵਾ-ਮੁਕਤ ਤਿੰਨ ਟੀਚਰਾਂ ਨੂੰ ਦਿੱਤੀ ਵਿਦਾਇਗੀ ਪਾਰਟੀ

ਅਜੀਤ ਡੈਸਕ 02-04-2026
ਨਵੀਂ ਦਿੱਲੀ 1 ਅਪ੍ਰੈਲ (ਜਗਤਾਰ ਸਿੰਘ)- ਦਸਮੇਸ਼ ਪਬਲਿਕ ਸਕੂਲ (ਮਾਨਤਾ ਪ੍ਰਾਪਤ), ਗੋਬਿੰਦਪੁਰੀ ਸਕੂਲ ਵੱਲੋਂ ਸੇਵਾ ਮੁਕਤ ਹੋਈਆਂ ਤਿੰਨ ਟੀਚਰਾਂ ਬੀਬੀ ਮਨਪ੍ਰੀਤ ਕੌਰ, ਪਿ੍ਅੰਕਾ ਅਤੇ ਦੀਕਸ਼ਾ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ¢ ਇਸ ਮੌਕੇ ਸਕੂਲ ਦੇ ਪ੍ਰਬੰਧਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਅਧਿਆਪਕ ਬੱਚਿਆਂ ਦੇ ਜੀਵਨ ਵਿਚ ਗਿਆਨ ਦੀ ਰੌਸ਼ਨੀ ਭਰ ਕੇ ਉੱਚੇ ਅਹੁਦਿਆਂ 'ਤੇ ਪਹੁੰਚਾਉਂਦੇ ਹਨ ¢ ਉਨ੍ਹਾਂ ਕਿਹਾ ਕਿ ਨੌਕਰੀ ਕਰਨੀ ਵੱਖਰੀ ਗੱਲ ਅਤੇ ਆਪਣੇ ਕੰਮ ਪ੍ਰਤੀ ਵਫ਼ਾਦਾਰ, ਇਮਾਨਦਾਰ ਅਤੇ ਮਿਹਨਤੀ ਹੋਣਾ ਵੱਖਰੀ ਗੱਲ ਹੈ ਅਤੇ ਇਹੀ ਗੁਣ ਸੇਵਾ-ਮੁਕਤ ਹੋ ਰਹੀਆਂ ਇਨ੍ਹਾਂ ਟੀਚਰਾਂ ਵਿਚ ਮੌਜੂਦ ਹੈ ¢ ਇਸ ਮੌਕੇ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਹਰਦਿੱਤ ਸਿੰਘ ਗੋਬਿੰਦਪੁਰੀ, ਮੀਤ ਪ੍ਰਧਾਨ ਰਜਿੰਦਰ ਸਿੰਘ, ਖ਼ਜ਼ਾਨਚੀ ਅਜੈਪਾਲ ਸਿੰਘ, ਮੀਤ ਖ਼ਜ਼ਾਨਚੀ ਕੁਲਦੀਪ ਸਿੰਘ ਅਤੇ ਮੈਂਬਰ ਸੰਗਤ ਸਿੰਘ, ਮੋਹਨ ਸਿੰਘ, ਕੁਲਵੰਤ ਸਿੰਘ, ਅਜੀਤਪਾਲ ਸਿੰਘ ਅਤੇ ਮਹਿੰਦਰ ਸਿੰਘ ਵੱਲੋਂ ਤਿੰਨੇ ਟੀਚਰਾਂ ਨੂੰ ਘੜੀਆਂ ਅਤੇ ਮਾਣ ਪੱਤਰ ਦੇ ਕੇ ਸਤਿਕਾਰ ਨਾਲ ਵਿਦਾ ਕੀਤਾ ਗਿਆ ¢ ਇਸ ਮੌਕੇ ਸਕੂਲ ਮੁਖੀ ਜਗਜੋਤ ਕੌਰ ਨੇ ਕਿਹਾ ਅਸੀਂ ਸਭ ਨੇ ਇੱਕ ਪਰਿਵਾਰ ਵਾਂਗ ਬੱਚਿਆਂ ਅਤੇ ਸਕੂਲ ਲਈ ਸੇਵਾਵਾਂ ਨਿਭਾਈਆਂ ਹਨ ਤੇ ਇਹ ਤਿੰਨੇ ਮੇਰੇ ਬੱਚਿਆਂ ਵਾਂਗ ਰਹੀਆਂ¢ ਇਸ ਮੌਕੇ ਸਕੂਲ ਵਿਚ ਨਵੀਂ ਨਿਯੁਕਤ ਹੋਈ ਅਧਿਆਪਕਾ ਮੈਡਮ ਰੀਤੀਕਾ ਹਾਂਡਾ ਦਾ ਸਵਾਗਤ ਵੀ ਕੀਤਾ ਗਿਆ¢
ਪਿਛਲੀ ਖ਼ਬਰ ਸਿੱਖੀ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਮਤੇ ਪਾਸ ਕਰਨ ਲਈ ਐਡ. ਧਾਮੀ ਦੀ ਰਾਮ ਸਿੰਘ 'ਬੰਬੇ' ਵੱਲੋਂ ਸ਼ਲਾਘਾ ਅਗਲੀ ਖ਼ਬਰ ਦਿੱਲੀ ਦੇ ਮੇਅਰ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।