24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੁਲਿਸ ਨੇ 7 ਘੰਟਿਆਂ ’ਚ ਕਤਲ ਕੇਸ ਦਾ ਕੀਤਾ ਨਿਪਟਾਰਾ

ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੁਲਿਸ ਥਾਣਾ ਅਨੰਦ ਪਰਬਤ ਦੀ ਪੁਲਿਸ ਨੇ ਸੱਤ ਘੰਟਿਆਂ ਦੇ ਅੰਦਰ ਇਕ ਕਤਲ ਕੇਸ ਦਾ ਨਿਪਟਾਰਾ ਕਰ ਕੇ ਇਕ ਮੁਲਜ਼ਮ ਅਤੇ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਜੀਤ ਡੈਸਕ 24-09-2026
ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੁਲਿਸ ਥਾਣਾ ਅਨੰਦ ਪਰਬਤ ਦੀ ਪੁਲਿਸ ਨੇ ਸੱਤ ਘੰਟਿਆਂ ਦੇ ਅੰਦਰ ਇਕ ਕਤਲ ਕੇਸ ਦਾ ਨਿਪਟਾਰਾ ਕਰ ਕੇ ਇਕ ਮੁਲਜ਼ਮ ਅਤੇ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ। ਮੁਲਜ਼ਮ ਦਾ ਨਾਂਅ ਤੁਸ਼ਾਰ (19) ਹੈ ਅਤੇ ਉਸ ਦੇ ਦੋ ਸਾਥੀ ਜੋ ਨਾਬਾਲਗ ਹਨ, ਉਨ੍ਹਾਂ ਦੀ ਉਮਰ 15 ਅਤੇ 17 ਸਾਲ ਦੱਸੀ ਜਾ ਰਹੀ ਹੈ। ਇਸ ਮਾਮਲੇ ਪ੍ਰਤੀ ਪੁਲਿਸ ਨੇ ਸੀ.ਸੀ.ਟੀ.ਵੀ. ਦੀ ਫੁਟੇਜ ਵੇਖੀ ਅਤੇ ਤਕਨੀਕੀ ਨਿਗਰਾਨੀ ਨਾਲ ਸਥਾਨਿਕ ਜਾਣਕਾਰੀ ਵੀ ਇਕੱਠੀ ਕੀਤੀ। ਇਸ ਤਰ੍ਹਾਂ ਪੁਲਿਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਅਤੇ ਉਨ੍ਹਾਂ ਨੂੰ ਅਨੰਦ ਪਰਬਤ ਦੇ ਇਲਾਕੇ ਵਿਚੋਂ ਕਾਬੂ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਦੋਂ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਇਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਰਸਤੇ ਵਿਚ ਆਪਸ ਵਿਚ ਟਕਰਾਉਣ ’ਤੇ ਉਨ੍ਹਾਂ ਦਾ ਮਰਨ ਵਾਲੇ ਵਿਅਕਤੀ ਨਾਲ ਝਗੜਾ ਹੋ ਗਿਆ ਸੀ ਅਤੇ ਉਨ੍ਹਾਂ ਨੇ ਉਸ ’ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਉਥੋਂ ਭੱਜ ਗਏ। ਪੁਲਿਸ ਇਨ੍ਹਾਂ ’ਤੇ ਆਪਣੀ ਕਾਰਵਾਈ ਕਰ ਰਹੀ ਹੈ।
ਪਿਛਲੀ ਖ਼ਬਰ ਸੰਤ ਰਾਜਿੰਦਰ ਸਿੰਘ ਦੁਨੀਆ ਵਿਚ ਅਧਿਆਤਮਿਕ ਗਿਆਨ ਫੈਲਾ ਰਹੇ ਹਨ - ਰੇਖਾ ਗੁਪਤਾ ਅਗਲੀ ਖ਼ਬਰ ਡੀ. ਟੀ. ਸੀ. ਦੀਆਂ ਸਾਰੀਆਂ ਬੱਸਾਂ ਨਾ ਚੱਲਣ ਕਾਰਨ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।