27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬਾਬਾ ਗੁਰੂ ਨਾਨਕ ਯੂਨੀਵਰਸਿਟੀ (ਨਨਕਾਣਾ ਸਾਹਿਬ) ਦੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ’ਚ ਸਰਨਾ ਦੀ ਨਿਯੁਕਤੀ

ਨਵੀਂ ਦਿੱਲੀ, 26 ਅਕਤੂਬਰ(ਜਗਤਾਰ ਸਿੰਘ)- ਪਾਕਿਸਤਾਨ ਸਥਿਤ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ਨੇ ਆਪਣੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦਾ ਗਠਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਬੋਰਡ ਦੇ ਮੁਖੀ ਵਜੋਂ ਸ਼ਾਮਲ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਦੇ ਨੋਟੀਫ਼ਿਕੇਸ਼ਨ ਮੁਤਾਬਿਕ ਇਹ ਨਿਯੁਕਤੀ ਅਕਾਦਮਿਕ ਕੌਂਸਲ ਤੇ ਸਿੰਡੀਕੇਟ ਦੀ ਪ੍ਰਵਾਨਗੀ ਤੋਂ ਬਾਅਦ ਕੀਤੀ ਗਈ ਹੈ।

ਅਜੀਤ ਡੈਸਕ 27-10-2026
ਨਵੀਂ ਦਿੱਲੀ, 26 ਅਕਤੂਬਰ(ਜਗਤਾਰ ਸਿੰਘ)- ਪਾਕਿਸਤਾਨ ਸਥਿਤ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ਨੇ ਆਪਣੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦਾ ਗਠਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਬੋਰਡ ਦੇ ਮੁਖੀ ਵਜੋਂ ਸ਼ਾਮਲ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਦੇ ਨੋਟੀਫ਼ਿਕੇਸ਼ਨ ਮੁਤਾਬਿਕ ਇਹ ਨਿਯੁਕਤੀ ਅਕਾਦਮਿਕ ਕੌਂਸਲ ਤੇ ਸਿੰਡੀਕੇਟ ਦੀ ਪ੍ਰਵਾਨਗੀ ਤੋਂ ਬਾਅਦ ਕੀਤੀ ਗਈ ਹੈ। ਇਸ 8 ਮੈਂਬਰੀ ਬੋਰਡ ਵਿਚ ਦੁਨੀਆ ਭਰ ਤੋਂ ਉੱਘੇ ਅਕਾਦਮਿਕ, ਉਦਯੋਗਪਤੀ, ਸਮਾਜ ਸੇਵੀ ਤੇ ਸਿੱਖ ਭਾਈਚਾਰੇ ਦੇ ਨੁਮਾਇੰਦੇ ਸ਼ਾਮਲ ਹਨ, ਜੋ ਭਾਰਤ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਤੋਂ ਲਏ ਗਏ ਹਨ। ਬੋਰਡ ਦਾ ਮੁੱਖ ਕੰਮ ਯੂਨੀਵਰਸਿਟੀ ਨੂੰ ਉੱਚ ਸਿੱਖਿਆ, ਖੋਜ, ਵਿਦਿਆਰਥੀ ਐਕਸਚੇਂਜ, ਫ਼ੰਡ ਇਕੱਠਾ ਕਰਨ ਤੇ ਸਿੱਖ ਧਾਰਮਿਕ ਤੇ ਸਭਿਆਚਾਰਕ ਵਿਰਾਸਤ ਦੀ ਸੰਭਾਲ ਸਬੰਧੀ ਅੰਤਰਰਾਸ਼ਟਰੀ ਮਾਪਦੰਡਾਂ ਬਾਰੇ ਸਲਾਹ ਦੇਣਾ ਹੋਵੇਗਾ।ਇਸ ਨਿਯੁਕਤੀ ਬਾਰੇ ਗੱਲ ਕਰਦਿਆਂ ਸਰਨਾ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਕਰਕੇ ਇਸ ਯੂਨੀਵਰਸਿਟੀ ਦੀ ਦੁਨੀਆ ਭਰ ਦੇ ਸਿੱਖਾਂ ਲਈ ਵਿਸ਼ੇਸ਼ ਮਹੱਤਤਾ ਹੈ। ਮਜ਼ਬੂਤ ਅੰਤਰਰਾਸ਼ਟਰੀ ਅਕਾਦਮਿਕ ਸਾਂਝੇਦਾਰੀ ਨਾਲ ਵਿੱਦਿਅਕ ਮੌਕੇ ਵਧਣਗੇ, ਪਰਉਪਕਾਰੀ ਸਹਾਇਤਾ ਆਵੇਗੀ ਅਤੇ ਵਿਦਿਆਰਥੀ ਤੇ ਅਧਿਆਪਕ ਦੁਨੀਆ ਭਰ ਦੀਆਂ ਸੰਸਥਾਵਾਂ ਨਾਲ ਜੁੜ ਸਕਣਗੇ। ਦੱਸਣਯੋਗ ਹੈ ਕਿ ਇਸ ਬੋਰਡ ਦਾ ਮੁੱਖ ਟੀਚਾ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਦਿਵਾਉਣਾ, ਵਿਦੇਸ਼ੀ ਚੈਰੀਟੇਬਲ ਸੰਸਥਾਵਾਂ ਤੇ ਅਕਾਦਮਿਕ ਅਦਾਰਿਆਂ ਨਾਲ ਸਬੰਧ ਬਣਾਉਣਾ ਅਤੇ ਇਸ ਦੇ ਬੁਨਿਆਦੀ ਢਾਂਚੇ ਤੇ ਸਕਾਲਰਸ਼ਿਪ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨਾ ਹੈ।
ਪਿਛਲੀ ਖ਼ਬਰ ਪਿੰਡ ਬੀਗੜ ’ਚ ਕਿਸਾਨ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪ੍ਰਦੂਸ਼ਣ ਨੂੰ ਘਟਾਉਣ ਲਈ ਦਿੱਲੀ ਸਰਕਾਰ ਦੇ ਯਤਨਾਂ ਦੀ ਸ਼ਲਾਘਾ, ਬੁਨਿਆਦੀ ਢਾਂਚੇ ਨੂੰ ਸੁਧਾਰਨਾ ਵੀ ਬੇਹੱਦ ਜ਼ਰੂਰੀ-ਮਲਸੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।