03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਿਮਸ ਹਸਪਤਾਲ ਵਿਖੇ ਲਗਾਈ ਗਈ ਨਵੀਂ ਸੀ . ਟੀ . ਸਕੈਨ ਮਸ਼ੀਨ

ਜਲੰਧਰ , 2 ਨਵੰਬਰ ( ਐੱਮ . ਐੱਸ .

ਅਜੀਤ ਡੈਸਕ 03-11-2026
ਜਲੰਧਰ , 2 ਨਵੰਬਰ ( ਐੱਮ . ਐੱਸ . ਲੋਹੀਆ )- ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ( ਪਿਮਸ ), ਜਲੰਧਰ ਵਿਖੇ ਕ੍ਰਿਸਨਾ ਡਾਇਗਨੋਸਟਿਕਸ ਦੇ ਸਹਿਯੋਗ ਨਾਲ ਨਵੀਂ ਅਪਗ੍ਰੇਡ ਕੀਤੀ ਕੰਪਿਊਟਿਡ ਟੋਮੋਗ੍ਰਾਫ਼ੀ ( ਸੀ . ਟੀ .) ਸਕੈਨ ਮਸ਼ੀਨ ਲਗਾਈ ਗਈ , ਜਿਸ ਨਾਲ ਪਿਮਸ ਨੇ ਆਪਣੇ ਜਾਂਚ ਸੰਬੰਧੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ । ਇਸ ਮਸ਼ੀਨ ਦਾ ਉਦਘਾਟਨ ਡਾ . ਰਾਜੀਵ ਕੁਮਾਰ ਮੈਡੀਕਲ ਸੁਪਰਡੈਂਟ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ ਵਲੋਂ ਕੀਤਾ ਗਿਆ । ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਨਵੀਂ ਅਪਗ੍ਰੇਡ ਕੀਤੀ ਸੀ . ਟੀ . ਸਕੈਨ ਮਸ਼ੀਨ ਦੀ ਉਪਲਬੱਧਤਾ ਨਾਲ ਪਿਮਸ ਹਸਪਤਾਲ ਦੀ ਜਾਂਚ ਸਮਰੱਥਾ ’ ਚ ਹੋਰ ਵਾਧਾ ਹੋਵੇਗਾ ਅਤੇ ਵੱਖ - ਵੱਖ ਮੈਡੀਕਲ ਵਿਸ਼ੇਸ਼ਤਾਵਾਂ ਅਧੀਨ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਮੁਲਾਂਕਣ ਅਤੇ ਇਲਾਜ ’ ਚ ਡਾਕਟਰਾਂ ਨੂੰ ਸਹਾਇਤਾ ਮਿਲੇਗੀ । ਪਿਮਸ ਦੇ ਕਾਰਜਕਾਰੀ ਚੇਅਰਮੈਨ ਡਾ . ਕੰਵਲਜੀਤ ਸਿੰਘ ਨੇ ਕਿਹਾ ਕਿ ਸੰਸਥਾ ਆਪਣੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ , ਆਧੁਨਿਕ ਤਕਨੀਕਾਂ ਨੂੰ ਅਪਣਾਉਣ ਅਤੇ ਮਰੀਜ਼ - ਕੇਂਦਰਿਤ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ‘ ਤੇ ਲਗਾਤਾਰ ਧਿਆਨ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਨਵੀਂ ਅਪਗ੍ਰੇਡ ਕੀਤੀ ਲਗਾਈ ਗਈ ਸੀ . ਟੀ . ਸਕੈਨ ਮਸ਼ੀਨ ਪੰਜਾਬ ਅਤੇ ਗੁਆਂਢੀ ਖੇਤਰਾਂ ਦੇ ਲੋਕਾਂ ਨੂੰ ਮਿਆਰੀ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ । ਇਸ ਮੌਕੇ ਤੇ ਡਾ . ਰਾਜੀਵ ਅਰੋੜਾ , ਡਾ . ਗੋਮਤੀ ਮਹਾਜਨ , ਰੋਹਿਤ ਅਰੋੜਾ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਕਾਰੋਬਾਰੀਆਂ ਨੂੰ ਸਿਡਬੀ ਦੀਆਂ ਕਰਜ਼ਾ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਲਈ ਸੋਧਿਆ ਸਮਾਂ-ਸਾਰਣੀ ਜਾਰੀ-ਅੰਤਿਮ ਪ੍ਰਕਾਸ਼ਨ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।