ਲੋਕ ਪੰਚਾਇਤ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਕੀਤੀ ਮੰਗ
ਸਿਰਸਾ, 2 ਨਵੰਬਰ (ਭੁਪਿੰਦਰ ਪੰਨੀਵਾਲੀਆ)- ਲੋਕ ਪੰਚਾਇਤ ਜ਼ਿਲ੍ਹਾ ਸਿਰਸਾ ਦੀ ਇੱਕ ਮੀਟਿੰਗ ਸਤਨਾਮ ਚੰਦ ਰਾਣੀਆਂ ਦੀ ਪ੍ਰਧਾਨਗੀ ਹੇਠ ਨਾਮਧਾਰੀ ਗੁਰਦੁਆਰਾ ’ਚ ਹੋਈ ਜਿਸ ’ਚ ਇੱਕ ਮਤਾ ਪਾਸ ਕਰਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐੱਸ ਆਈ ਆਰ) ਦੇ ਨਾਂ ’ਤੇ ਤਿੰਨ ਕੋਰੜ ਤੋਂ ਜਿਆਦਾ ਲੋਕਾਂ ਦੇ ਬਿਨ੍ਹਾਂ ਕਿਸੇ ਕਾਰਨ ਨਾਂ ਕੱਟੇ ਗਏ ਹਨ, ਉਨ੍ਹਾਂ ਨੂੰ ਬਹਾਲ ਕੀਤਾ ਜਾਏ।
ਸਿਰਸਾ, 2 ਨਵੰਬਰ (ਭੁਪਿੰਦਰ ਪੰਨੀਵਾਲੀਆ)- ਲੋਕ ਪੰਚਾਇਤ ਜ਼ਿਲ੍ਹਾ ਸਿਰਸਾ ਦੀ ਇੱਕ ਮੀਟਿੰਗ ਸਤਨਾਮ ਚੰਦ ਰਾਣੀਆਂ ਦੀ ਪ੍ਰਧਾਨਗੀ ਹੇਠ ਨਾਮਧਾਰੀ ਗੁਰਦੁਆਰਾ ’ਚ ਹੋਈ ਜਿਸ ’ਚ ਇੱਕ ਮਤਾ ਪਾਸ ਕਰਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐੱਸ ਆਈ ਆਰ) ਦੇ ਨਾਂ ’ਤੇ ਤਿੰਨ ਕੋਰੜ ਤੋਂ ਜਿਆਦਾ ਲੋਕਾਂ ਦੇ ਬਿਨ੍ਹਾਂ ਕਿਸੇ ਕਾਰਨ ਨਾਂ ਕੱਟੇ ਗਏ ਹਨ, ਉਨ੍ਹਾਂ ਨੂੰ ਬਹਾਲ ਕੀਤਾ ਜਾਏ। ਇੱਕ ਹੋਰ ਮੱਤੇ ਰਾਹੀਂ ਪਛਿਮ ਬੰਗਾਲ ’ਚ ਦੁਰਗਾ ਪੂਜਾ ਸਮੇਂ ਕਿਤਾਬਾਂ ਦੀਆਂ ਦੁਕਾਨਾਂ ਸਾੜੇ ਜਾਣ ਦੀ ਨਿਖੇਧੀ ਕੀਤੀ ਗਈ ਤੇ ਸੱਤਾਧਾਰੀਆਂ ਵੱਲੋਂ ਹਿਟਲਰ ਦੇ ਪਦ ਚਿਨ੍ਹਾਂ ’ਤੇ ਚਲਣ ਦੇ ਦੋਸ਼ ਲਾਏ ਗਏ। ਬੁਲਾਰਿਆਂ ਨੇ ਸ਼ਾਰਦਾ ਯਮੁਨਾ ਘੱਗਰ ਨਦੀਆਂ ਨੂੰ ਜੋੜ ਕੇ ਘੱਗਰ ਨੂੰ ਬਾਰਾਂ ਮਾਸੀ ਨਦੀ ਬਹਾਲ ਕਰਨ ਦੀ ਮੰਗ ਕੀਤੀ। ਘੱਗਰ ਨਦੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਵੀ ਮੰਗ ਕੀਤੀ ਗਈ। ਰਾਣੀਆਂ ਨਗਰ ਦਾ ਗੰਦਾ ਪਾਣੀ ਉੱਤਰੀ ਘੱਗਰ ’ਚ ਪਾਉਣ ਲਾਏ ਗਏ ਰਿ-ਟਰੀਟਮੈਂਟ ਪਲਾਂਟ ਬੰਦ ਪਿਆ ਹੈ, ਨੂੰ ਚਾਲੂ ਕੀਤਾ ਜਾਏ। ਮੰਡੀਆਂ ਚੋਂ ਝੋਨੇ ਦੀ ਲਿਫਟਿੰਗ ਸਮੇਂ ਸਿਰ ਕੀਤੀ ਜਾਏ ਤੇ ਕਿਸਾਨਾਂ ਨੂੰ ਝੋਨੇ ਦੀ ਪੇਮੈਂਟ ਸਮੇਂ ਸਿਰ ਮੁਹੱਈਆ ਕਰਵਾਈ ਜਾਏ। ਮੀਟਿੰਗ ਦੌਰਾਨ ਸੁਵਰਨ ਸਿੰਘ ਵਿਰਕ, ਗੁਰਦੀਪ ਸਿੰਘ ਗੁਰਾਇਆ, ਨਿਰਮਲ ਸਿੰਘ ਬਸਰਾ, ਗੁਰਨਾਮ ਸਿੰਘ ਝੱਬਰ, ਸੁਖਦੇਵ ਸਿੰਘ ਕੱਕਾ, ਜਥੇਦਾਰ ਜਗਦੇਵ ਸਿੰਘ ਮੱਟਦਾਦੂ, ਬਲਵਿੰਦਰ ਸਿੰਘ ਵਿਰਕ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਜਸਵੰਤ ਸਿੰਘ ਵਿਰਕ ਸਰਪੰਚ, ਨਿਰਵੈਰ ਸਿੰਘ ਆਦਿ ਨੇ ਸੰਬੋਧਨ ਕੀਤਾ। ਮੀਟਿੰਗ ਦੌਰਾਨ ਲੋਕ ਪੰਚਾਇਤ ਦੇ ਮੈਂਬਰ ਤੇ ਆਗੂ ਵੱਡੀ ਗਿਣਤੀ ’ਚ ਮੌਜੂਦ ਸਨ।