ਖੇਲੋ ਇੰਡੀਆ ਯੂਥ ਗੇਮਜ਼-2026 ਲਈ ਬਾਸਕਟਬਾਲ ਟੀਮ ਦੇ ਟਰਾਇਲ 22 ਨੂੰ
ਕਰਨਾਲ, 18 ਨਵੰਬਰ (ਸੱਗੂ)- ਜ਼ਿਲ੍ਹਾ ਖੇਡ ਅਧਿਕਾਰੀ ਸਤਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਖੇਲੋ ਇੰਡੀਆ ਯੂਥ ਗੇਮਜ਼-2026 ਦਾ ਪ੍ਰੋਗਰਾਮ 11 ਤੋਂ 22 ਦਸੰਬਰ ਤੱਕ ਤੇਲੰਗਾਨਾ ਵਿਚ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ਵਿਚ ਭਾਗ ਲੈਣ ਵਾਲੀ ਹਰਿਆਣਾ ਰਾਜ ਦੀ ਬਾਸਕਟਬਾਲ ਟੀਮ ਦੀ ਚੋਣ 22 ਨਵੰਬਰ ਨੂੰ ਕਰਨਾਲ ਸਟੇਡੀਅਮ ਵਿਖੇ ਹੋਣ ਵਾਲੇ ਟਰਾਇਲਾਂ ਦੇ ਆਧਾਰ ’ਤੇ ਕੀਤੀ ਜਾਵੇਗੀ।
ਅਜੀਤ ਡੈਸਕ
19-11-2026