18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮੰਮੜ ਖੇੜਾ ਮਾਈਨਰ ’ਚ ਪਏ ਪਾੜ ਕਾਰਨ ਪਿੰਡ ਬੜਾਗੁੜਾ ਦੇ ਘਰਾਂ ਦੇ ਆਲੇ-ਦੁਆਲੇ ਭਰਿਆ ਪਾਣੀ

ਕਾਲਾਂਵਾਲੀ/ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਬੜਾਗੁੜਾ ਅਤੇ ਦੌਲਤਪੁਰ ਖੇੜਾ ਵਿੱਚ ਮੰਮੜ ਖੇੜਾ ਮਾਈਨਰ ਵਿੱਚ ਪਾੜ ਕਾਰਨ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਾੜ ਕਾਰਨ ਲਗਭਗ 400 ਏਕੜ ਜ਼ਮੀਨ ਪਾਣੀ ਭਰ ਜਾਣ ਕਾਰਨ ਕਣਕ ਦੀ ਪੁੰਗਰ ਰਹੀ ਫਸਲ ਪਾਣੀ ਵਿੱਚ ਡੁੱਬ ਗਈ।

ਪਿੰਡ ਬੜਾਗੁੜਾ ਦੇ ਘਰਾਂ ਦੁਆਲੇ ਭਰਿਆ ਪਾਣੀ ਅਤੇ ਪੰਪ ਸੈੱਟ ਲਾ ਕੇ ਪਾਣੀ ਕੱਢ ਰਹੇ ਪਿੰਡ ਵਾਸੀ। ਤਸਵੀਰ : ਪੰਨੀਵਾਲੀਆ 19-11-2026
ਕਾਲਾਂਵਾਲੀ/ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਬੜਾਗੁੜਾ ਅਤੇ ਦੌਲਤਪੁਰ ਖੇੜਾ ਵਿੱਚ ਮੰਮੜ ਖੇੜਾ ਮਾਈਨਰ ਵਿੱਚ ਪਾੜ ਕਾਰਨ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਾੜ ਕਾਰਨ ਲਗਭਗ 400 ਏਕੜ ਜ਼ਮੀਨ ਪਾਣੀ ਭਰ ਜਾਣ ਕਾਰਨ ਕਣਕ ਦੀ ਪੁੰਗਰ ਰਹੀ ਫਸਲ ਪਾਣੀ ਵਿੱਚ ਡੁੱਬ ਗਈ। ਰੇਲਵੇ ਕਰਾਸਿੰਗ ਦੇ ਨੇੜੇ ਘਰਾਂ ਦੇ ਬਾਹਰ 3 ਤੋਂ 4 ਫੁੱਟ ਪਾਣੀ ਇਕੱਠਾ ਹੋ ਗਿਆ, ਜਿਸ ਨਾਲ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ। ਚੇਤੇ ਰਹੇ ਕਿ ਬੀਤੇ ਸਨੀਵਾਰ ਮੰਮੜ ਖੇੜਾ ਮਾਈਨਰ ਵਿੱਚ ਪਾੜ ਪੈ ਗਿਆ ਸੀ। ਜਿਸ ਨਾਲ ਇਹਨਾਂ ਵਿੱਚ ਦੇ ਖੇਤਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਪਾਣੀ ਭਰ ਗਿਆ ਸੀ। ਇਸ ਸਬੰਧ ਵਿੱਚ ਪਿੰਡ ਵਾਸੀਆਂ ਗੁਰਮੀਤ ਸਿੰਘ, ਇਕਬਾਲ ਸਿੰਘ, ਸੋਨੀ ਸਿੰਘ, ਮੋਹਿਤ ਸ਼ਰਮਾ, ਜਗਰੂਪ ਸਿੰਘ, ਰਸ਼ਵਿੰਦਰ ਸਿੰਘ, ਮੱਖਣ ਸਿੰਘ, ਮਹੇਸ਼ ਸ਼ਰਮਾ, ਬੂਟਾ ਸ਼ਰਮਾ, ਸਿਮਰਜੋਤ ਸਿੰਘ, ਭਿੰਦਰ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਲਗਾਤਾਰ ਪਾਣੀ ਭਰਨ ਨਾਲ ਉਨ੍ਹਾਂ ਦੇ ਘਰਾਂ ਦੀਆਂ ਬਾਹਰੀ ਕੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ। ਪਾਣੀ ਜ਼ਿਆਦਾ ਹੋਣ ਕਰਕੇ ਨਮੀ ਨਾਲ ਨੀਂਹਾਂ ਨੂੰ ਨੁਕਸਾਨ ਪੁੱਜ ਰਿਹਾ ਹੈ। ਇਹਨਾਂ ਪਿੰਡਾਂ ਦੀਆਂ ਸੜਕਾਂ ‘ਤੇ ਮਾਈਨਰ ਦਾ ਪਾਣੀ ਭਰ ਜਾਣ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜੇਕਰ ਪਾਣੀ ਕੁਝ ਹੋਰ ਦਿਨਾਂ ਤੱਕ ਖੜ੍ਹਾ ਰਿਹਾ ਤਾਂ ਇਹ ਮੱਛਰ ਅਤੇ ਬੀਮਾਰੀਆਂ ਪੈਦਾ ਕਰਨ ਦਾ ਕਾਰਨ ਬਣੇਗਾ। ਹੁਣ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੀ ਉਡੀਕ ਕੀਤੇ ਬਿਨਾਂ ਖੁਦ ਜ਼ਿੰਮੇਵਾਰੀ ਸੰਭਾਲ ਲਈ ਹੈ। ਆਪਣੇ ਘਰਾਂ ਨੂੰ ਬਚਾਉਣ ਲਈ ਪਿੰਡ ਵਾਸੀ ਸ਼ਨੀਵਾਰ ਤੋਂ ਪਾਈਪਲਾਈਨਾਂ ਵਿਛਾ ਕੇ ਪਾਣੀ ਦੀ ਨਿਕਾਸੀ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੰਮੜ ਖੇੜਾ ਮਾਈਨਰ ਦੇ ਕਮਜ਼ੋਰ ਪਟੜੀਆਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ ਪਿੰਡ ਦੇ ਬਾਹਰਵਾਰ ਸਥਿਤ ਘਰਾਂ ਦੇ ਆਲੇ-ਦੁਆਲੇ ਇਕੱਠੇ ਹੋਏ ਪਾਣੀ ਨੂੰ ਬਾਹਰ ਕੱਢਣ ਲਈ ਸਰਕਾਰੀ ਪੰਪ ਸੈੱਟ ਲਗਾਏ ਜਾਣ।
ਪਿਛਲੀ ਖ਼ਬਰ ਪ੍ਰਭਾਤ ਫੇਰੀ ਦੌਰਾਨ ਰੋਜ਼ਾਨਾ ਵਿਸ਼ਾਲ ਲੰਗਰ ਲਗਾਇਆ ਜਾਂਦਾ ਹੈ: ਪ੍ਰਧਾਨ ਜੰਮੂ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਪੋਕਸੋ ਐਕਟ ਅਤੇ ਸਾਈਬਰ ਅਪਰਾਧਾਂ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।