ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਡੀ. ਡੀ. ਏ. ਦੀ ਰਿਹਾਇਸ਼ੀ ਯੋਜਨਾ ਅਧੀਨ ਲੋਕਾਂ ਨੂੰ ਹੁਣ ਫਿਰ ਫਲੈਟ ਖਰੀਦਣ ਦਾ ਹੋਰ ਮੌਕਾ ਮਿਲੇਗਾ। ਡੀ. ਡੀ. ਏ. ਵਲੋਂ ਰਿਹਾਇਸ਼ੀ ਨਿਵੇਸ਼ ਯੋਜਨਾ 2026 ਦੇ ਲਈ 1487 ਐਲ. ਆਈ. ਜੀ. ਫਲੈਟ ਬਿਲਕੁਲ ਤਿਆਰ ਹਨ। ਇਹ ਫਲੈਟ ਨਰੇਲਾ ਦੇ ਸੈਕਟਰ ਜੀ-2, ਜੀ-6 ਦੇ ਪਾਕਟ-ਵੀ ਦੇ ਵਿਚ ਮੌਜੂਦ ਹਨ। ਇਨ੍ਹਾਂ ਫਲੈਟਾਂ ਦੀ ਬੁਕਿੰਗ 30 ਨਵੰਬਰ ਨੂੰ ਦੁਪਹਿਰ ਤੋਂ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਉਸ ਦੇ ਵਿਚ ਲੋਕ ਰਿਹਾਇਸ਼ ਦੇ ਲਈ ਫਲੈਟ ਬੁੱਕ ਕਰਾ ਸਕਣਗੇ। ਇਨ੍ਹਾਂ ਫਲੈਟਾਂ ਦੀ ਕੀਮਤ ’ਤੇ 25% ਛੂਟ ਦਿੱਤੀ ਜਾਵੇਗੀ। ਜੋ ਲੋਕ ਇਨ੍ਹਾਂ ਫਲੈਟਾਂ ਦੀ ਬੁਕਿੰਗ ਕਰਨਗੇ ਉਨ੍ਹਾਂ ਨੂੰ ਇਕ ਲੱਖ ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਡੀ. ਡੀ. ਏ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਫਲੈਟਾਂ ਦੀ ਕੀਮਤ ਅਨੁਮਾਨਿਤ ਹੈ ਅਤੇ ਵਾਸਤਵਿਕ ਕੀਮਤ ਸੰਬੰਧਿਤ ਫਲੈਟਾਂ ਦੇ ਏਰੀਆ ’ਤੇ ਆਧਾਰਿਤ ਹੋਵੇਗੀ। ਵਰਨਣਯੋਗ ਹੈ ਕਿ ਡੀ. ਡੀ. ਏ. ਦੀ ਪਹਿਲੀ ਯੋਜਨਾ ਵਿਚ ਰਿਹਾਇਸ਼ੀ ਫਲੈਟ ਕੁਝ ਘੰਟਿਆਂ ਦੇ ਅੰਦਰ ਹੀ ਬੁੱਕ ਹੋ ਗਏ ਸਨ।