30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰੂ ਨਗਰ ਦੀ 5 ਮਹੀਨੇ ਤੋਂ ਟੁੱਟੀ ਸੜਕ ਨਾ ਬਣਨ ਕਾਰਨ ਲੋਕਾਂ ’ ਚ ਰੋਸ , ਲਗਾਤਾਰ ਹੋ ਰਹੇ ਹਾਦਸੇ

ਜਲੰਧਰ, 29 ਅਗਸਤ (ਸ਼ਿਵ)- ਪੀ. ਪੀ.

ਗੁਰੂ ਨਗਰ ਇਲਾਕੇ ਦੀ ਸੜਕ ਜਿਸ ਨੂੰ ਤੋੜ ਕੇ ਦੁਬਾਰਾ ਨਹੀਂ ਬਣਾਇਆ ਗਿਆ। ਤਸਵੀਰ. ਜੀ. ਪੀ.ਸਿੰਘ 30-08-2026
ਜਲੰਧਰ, 29 ਅਗਸਤ (ਸ਼ਿਵ)- ਪੀ.ਪੀ.ਆਰ. ਮਾਲ ਨੇੜੇ ਰਵਿੰਦਰਾ ਢਾਬੇ ਦੇ ਪਿਛਲੇ ਪਾਸੇ ਗੁਰੂ ਨਗਰ ਦੀ ਗਲੀ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਟੁੱਟੀ ਪਈ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਵੱਲੋਂ ਕਰੀਬ ਪੰਜ ਮਹੀਨੇ ਪਹਿਲਾਂ ਸੜਕ ਨੂੰ ਤੋੜ ਕੇ ਪੱਥਰ ਪਾ ਦਿੱਤੇ ਗਏ ਸਨ, ਪਰ ਇਸ ਤੋਂ ਬਾਅਦ ਸੜਕ ਦਾ ਨਿਰਮਾਣ ਕਾਰਜ ਅਧੂਰਾ ਛੱਡ ਦਿੱਤਾ ਗਿਆ। ਇਲਾਕਾ ਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਤੋਂ ਬਾਅਦ ਕੁਝ ਸਮਾਂ ਪਹਿਲਾਂ ਇੰਟਰਲਾਕ ਟਾਈਲਾਂ ਲਗਾਉਣ ਲਈ ਇੱਕ ਟਰੱਕ ਵੀ ਮੌਕੇ ’ਤੇ ਪਹੁੰਚਿਆ ਸੀ, ਜਿਸ ਕਾਰਨ ਲੋਕਾਂ ਨੂੰ ਆਸ ਜਾਗੀ ਸੀ ਕਿ ਹੁਣ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਇਸ ਦੇ ਬਾਵਜੂਦ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਟੁੱਟੀ ਹੋਈ ਸੜਕ ਅਤੇ ਖਿੱਲਰੇ ਪੱਥਰਾਂ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਕਾਫੀ ਦਿੱਕਤ ਆ ਰਹੀ ਹੈ ਅਤੇ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅੱਜ ਵੀ ਦੋ ਮਹਿਲਾਵਾਂ ਇਸ ਰਸਤੇ ਤੋਂ ਲੰਘਦੇ ਸਮੇਂ ਸੜਕ ਦੀ ਖਸਤਾ ਹਾਲਤ ਕਾਰਨ ਡਿੱਗ ਪਈਆਂ ਸੀ । ਇਲਾਕਾ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਠੇਕੇਦਾਰਾਂ ਵੱਲੋਂ ਵਿਕਾਸ ਕਾਰਜਾਂ ਦੇ ਠੇਕੇ ਤਾਂ ਲੈ ਲਏ ਜਾਂਦੇ ਹਨ ਪਰ ਕਈ ਵਾਰ ਕੰਮ ਸਮੇਂ ਸਿਰ ਪੂਰੇ ਨਹੀਂ ਕੀਤੇ ਜਾਂਦੇ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਲੋਕਾਂ ਨੇ ਮੇਅਰ ਵਨੀਤ ਧੀਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਸੜਕ ਦਾ ਕੰਮ ਜਲਦ ਪੂਰਾ ਕਰਵਾਇਆ ਜਾਵੇ ਅਤੇ ਕੰਮ ਨੂੰ ਲਟਕਾਉਣ ਵਾਲੇ ਠੇਕੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਮਨਾਇਆ ‘ ਗੁਰੂ ਲਾਧੋ ਰੇ ਦਿਵਸ’ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ 1 ਸਤੰਬਰ ਨੂੰ ਲੱਗ ਰਹੇ ਚੰਡੀਗੜ੍ਹ ਮੋਰਚੇ ’ ਚ ਕਰੇਗੀ ਭਰਵੀਂ ਸ਼ਮੂਲੀਅਤ - ਡਾ . ਅਜਨਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।